ਪੱਤਰ ਪ੍ਰੇਰਕਅੰਮ੍ਰਿਤਸਰ, 4 ਜੂਨਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਵਿੱਚ ਸੈਸ਼ਨ 2025-26 ਲਈ ਵੱਖ ਵੱਖ ਕੋਰਸਾਂ ਵਿਚ ਦਾਖਲਿਆਂ ਦੀ ਪ੍ਰੀਕਿਰਿਆ ਸੁਰੂ ਹੋ ਗਈ ਹੈ। ਵਿਭਾਗ ਦੇ ਮੁਖੀ, ਡਾ. ਅਮਿਤ ਕੌਟਸ ਨੇ ਦੱਸਿਆ ਕਿ ਚਾਰ ਸਾਲਾ ਡਿਗਰੀ ਪ੍ਰੋਗਰਾਮ, ਜਿਸ ਦੀਆਂ 30 ਸੀਟਾਂ ਹਨ, ਨਾਲ ਵਿਦਿਆਰਥੀ ਵਿਸ਼ੇਸ਼ ਸਕੂਲਾਂ, ਸਧਾਰਨ ਸਕੂਲਾਂ ਅਤੇ ਰੀਹੈਬੀਲੀਟੇਸ਼ਨ ਖੇਤਰ ਵਿੱਚ ਕੰਮ ਕਰਨ ਦੇ ਯੋਗ ਹੋਣਗੇ ਅਤੇ ਵਿਸ਼ੇਸ਼ ਬੱਚਿਆਂ ਲਈ ਆਪਣ ਕਲੀਨਿਕ ਵੀ ਖੋਲ੍ਹ ਸਕਣਗੇ।ਇਸ ਤੋਂ ਇਲਾਵਾ ਬੀਐੱਡ ਸਪੈਸ਼ਲ ਐਜੂਕੇਸ਼ਨ (ਮਲਟੀਪਲ ਡਿਸੈਬਿਲਿਟੀ) ਦੇ ਦੋ ਸਾਲਾ ਕੋਰਸ ਤੋਂ ਇਲਾਵਾ ਵਿਭਾਗ ਦੇ ਫਲੈਗਸ਼ਿਪ ਪ੍ਰੋਗਰਾਮਾਂ ਵਿੱਚ ਇੰਟੈਗ੍ਰੇਟਿਡ ਅਧਿਆਪਕ ਸਿੱਖਿਆ ਪ੍ਰੋਗਰਾਮ ਜਿਵੇਂ ਕਿ ਬੀਏ ਬੀਐੱਡ, ਬੀਐੱਸਸੀ, ਬੀਐੱਡ, ਬੀਕਾਮ ਬੀਐੱਡ ਸ਼ਾਮਲ ਹਨ। ਇਹ ਚਾਰ ਸਾਲਾ ਕੋਰਸ ਵਿਦਿਆਰਥੀਆਂ ਨੂੰ ਅਕਾਦਮਿਕ ਅਤੇ ਅਧਿਆਪਨ ਸੰਬੰਧੀ ਹੁਨਰ ਪ੍ਰਦਾਨ ਕਰਦੇ ਹਨ, ਜਿਸ ਨਾਲ ਉਹ ਗ੍ਰੈਜੂਏਸ਼ਨ ਅਤੇ ਬੀਐੱਡ ਦੀ ਡਿਗਰੀ ਇਕੱਠੀ ਹਾਸਲ ਕਰਦੇ ਹਨ।ਇਨ੍ਹਾਂ ਕੋਰਸਾਂ ਲਈ ਐੱਨਸੀਈਟੀ. ਟੈਸਟ ਅਤੇ ਯੂਨੀਵਰਸਿਟੀ ਪੋਰਟਲ ’ਤੇ ਰਜਿਸਟ੍ਰੇਸ਼ਨ ਜ਼ਰੂਰੀ ਹੈ। ਅਰਜ਼ੀ ਦੀ ਆਖਰੀ ਮਿਤੀ 15 ਜੂਨ ਹੈ। ਇਸ ਦੇ ਨਾਲ ਹੀ ਵਿਭਾਗ ਵੱਲੋਂ ਬੀਐੱਸਸੀ ਅਤੇ ਅਰਲੀ ਚਾਈਲਡਹੁੱਡ ਕੇਅਰ ਐਜੂਕੇਸ਼ਨ ਵਿੱਚ ਐਡਵਾਂਸਡ ਡਿਪਲੋਮਾ ਵੀ ਕਰਵਾਇਆ ਜਾਂਦਾ ਹੈ। ਇਹ ਕੋਰਸ ਕ੍ਰੈਚ, ਪ੍ਰੀ-ਸਕੂਲ ਅਤੇ ਆਂਗਣਵਾੜੀਆਂ ਵਿੱਚ ਕੰਮ ਕਰਨ ਵਾਲਿਆਂ ਲਈ ਖਾਸ ਤੌਰ ’ਤੇ ਲਾਭਦਾਇਕ ਹਨ। ਨੈਕ ਵੱਲੋਂ ਏ++ ਗ੍ਰੇਡ ਅਤੇ ਕੈਟੇਗਰੀ-ਇਕ ਸਟੇਟਸ ਪ੍ਰਾਪਤ ਯੂਨੀਵਰਸਿਟੀ ਦਾ ਸਿੱਖਿਆ ਵਿਭਾਗ ਅਤਿ-ਆਧੁਨਿਕ ਸਹੂਲਤਾਂ ਜਿਵੇਂ ਆਈਸੀਟੀ ਲੈਬ, ਸਪੈਸ਼ਲ ਐਜੂਕੇਸ਼ਨ ਲੈਬ, ਅਤੇ ਸਾਇੰਸ ਲੈਬ ਨਾਲ ਲੈਸ ਹੈ। ਵਿਭਾਗ ਵਿਚ ਐੱਮਐੱਡ ਅਤੇ ਐੱਮਏ (ਐਜੂਕੇਸ਼ਨ) ਵਰਗੇ ਰਵਾਇਤੀ ਕੋਰਸ ਵੀ ਕਰਵਾਏ ਜਾਂਦੇ ਹਨ। ਆਈਟੀਈਪੀ ਅਤੇ ਬੀਐੱਡ ਸਪੈਸ਼ਲ ਐਜੂਕੇਸ਼ਨ ਤੋਂ ਇਲਾਵਾ ਸਾਰੇ ਕੋਰਸਾਂ ਵਿੱਚ ਦਾਖਲਾ ਮੈਰਿਟ ਦੇ ਆਧਾਰ ’ਤੇ ਹੋਵੇਗਾ। ਉਮੀਦਵਾਰਾਂ ਨੂੰ ਆਨਲਾਈਨ ਅਰਜ਼ੀ ਦੇਣ ਅਤੇ ਤਾਜ਼ਾ ਜਾਣਕਾਰੀ ਲਈ ਲਗਾਤਾਰ ਪੋਰਟਲ ਚੈੱਕ ਕਰਨ ਦੀ ਸਲਾਹ ਦਿੱਤੀ ਗਈ ਹੈ।