ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਯੂਟੀ ਦੇ ਕਾਲਜਾਂ ਵਿੱਚ ਦਾਖ਼ਲਾ ਪ੍ਰਕਿਰਿਆ 9 ਤੋਂ

01:36 PM Jun 05, 2023 IST

ਸੁਖਵਿੰਦਰ ਪਾਲ ਸੋਢੀ

Advertisement

ਚੰਡੀਗੜ੍ਹ, 4 ਜੂਨ

ਪੰਜਾਬ ਯੂਨੀਵਰਸਿਟੀ ਵੱਲੋਂ ਨਵੀਂ ਸਿੱਖਿਆ ਨੀਤੀ ਅਗਲੇ ਸਾਲ ਤੋਂ ਕਾਲਜਾਂ ਵਿਚ ਲਾਗੂ ਕਰਨ ਦੇ ਐਲਾਨ ਤੋਂ ਬਾਅਦ ਉੱਚ ਸਿੱਖਿਆ ਵਿਭਾਗ ਦੇ ਡਾਇਰੈਕਟਰ ਨੇ ਕਾਲਜ ਪ੍ਰਿੰਸੀਪਲਾਂ ਨਾਲ ਕਾਲਜਾਂ ਵਿਚ ਦਾਖ਼ਲਾ ਅਮਲ ਤੈਅ ਕਰਨ ਲਈ 5 ਜੂਨ ਨੂੰ ਸ਼ਹਿਰ ਦੇ ਸਰਕਾਰੀ ਤੇ ਪ੍ਰਾਈਵੇਟ ਕਾਲਜਾਂ ਦੇ ਪ੍ਰਿੰਸੀਪਲਾਂ ਨਾਲ ਮੀਟਿੰਗ ਸੱਦ ਲਈ ਹੈ ਜਿਸ ਵਿਚ ਪ੍ਰਾਸਪੈਕਟਸ ਜਾਰੀ ਕਰਨ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਵਿਭਾਗ ਵੱਲੋਂ ਪ੍ਰਾਸਪੈਕਟਸ 9 ਜੂਨ ਤੋਂ ਸ਼ੁਰੂ ਕਰਨ ਦੀ ਯੋਜਨਾ ਹੈ ਤੇ ਵਿਦਿਆਰਥੀਆਂ ਨੂੰ 24 ਜੂਨ ਤਕ ਫਾਰਮ ਭਰਨ ਦਾ ਸਮਾਂ ਦਿੱਤਾ ਜਾਵੇਗਾ।

Advertisement

ਜਾਣਕਾਰੀ ਅਨੁਸਾਰ ਕੇਂਦਰ ਨੇ ਪੰਜਾਬ ਯੂਨੀਵਰਸਿਟੀ ਨੂੰ ਨਵੀਂ ਸਿੱਖਿਆ ਨੀਤੀ ਇਸ ਸਾਲ ਤੋਂ ਸ਼ੁਰੂ ਕਰਨ ਦੀ ਹਦਾਇਤ ਕੀਤੀ ਸੀ ਪਰ ਕਾਲਜਾਂ ਦੇ ਵਿਰੋਧ ਕਾਰਨ ਇਹ ਨੀਤੀ ਹੁਣ ਅਗਲੇ ਸੈਸ਼ਨ ਤੋਂ ਕਾਲਜਾਂ ਵਿਚ ਲਾਗੂ ਹੋਵੇਗੀ ਤੇ ਕਾਲਜ ਇਸ ਸੈਸ਼ਨ ਲਈ ਪੁਰਾਣੀ ਸਿੱਖਿਆ ਨੀਤੀ ਅਨੁਸਾਰ ਹੀ ਦਾਖ਼ਲੇ ਕਰਨਗੇ। ਉੱਚ ਸਿੱਖਿਆ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਕਾਲਜਾਂ ਦੇ ਸੈਂਟਰਲਾਈਜ਼ ਦਾਖ਼ਲਿਆਂ ‘ਤੇ ਵੀ ਚਰਚਾ ਹੋਵੇਗੀ ਪਰ ਕਾਲਜ ਪ੍ਰਿੰਸੀਪਲ ਇਸ ਦਾ ਵਿਰੋਧ ਕਰਨਗੇ। ਉਨ੍ਹਾਂ ਦਾ ਤਰਕ ਹੈ ਕਿ ਸਾਇੰਸ ਸਟਰੀਮ ਵਿਚ ਸੀਟਾਂ ਖਾਲੀ ਰਹਿੰਦੀਆਂ ਹਨ, ਇਸ ਕਰ ਕੇ ਇਹ ਸੀਟਾਂ ਕਾਲਜਾਂ ਨੂੰ ਆਪਣੇ ਪੱਧਰ ‘ਤੇ ਹੀ ਭਰਨ ਦੀ ਇਜਾਜ਼ਤ ਦਿੱਤੀ ਜਾਵੇ। ਹਾਲ ਦੀ ਘੜੀ ਇਹ ਤੈਅ ਹੋਇਆ ਹੈ ਕਿ ਕਾਲਜ ਪ੍ਰਾਸਪੈਕਟਸ 9 ਜੂਨ ਤੋਂ ਮਿਲਣੇ ਸ਼ੁਰੂ ਹੋਣਗੇ ਤੇ ਵਿਦਿਆਰਥੀਆਂ ਨੂੰ 24 ਜਾਂ 25 ਜੂਨ ਤਕ ਦਾ ਫਾਰਮ ਭਰਨ ਦਾ ਮੌਕਾ ਦਿੱਤਾ ਜਾਵੇਗਾ।

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਉਚ ਸਿੱਖਿਆ ਵਿਭਾਗ ਵਲੋਂ ਸਾਂਝਾ ਪ੍ਰਾਸਪੈਕਟਸ ਜਾਰੀ ਕਰਨ ਤੋਂ ਬਾਅਦ ਨਿੱਜੀ ਕਾਲਜਾਂ ਵਲੋਂ ਆਪਣੇ ਪੱਧਰ ‘ਤੇ ਵੀ ਪ੍ਰਾਸਪੈਕਟਸ ਜਾਰੀ ਕੀਤੇ ਜਾਣਗੇ ਜਿਸ ਵਿਚ ਕਾਲਜਾਂ ਵੱਲੋਂ ਆਪਣੇ ਪੱਧਰ ‘ਤੇ ਕੀਤੇ ਜਾਣ ਵਾਲੇ ਦਾਖਲਿਆਂ ਤੇ ਕੋਰਸਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਮਿਲੇਗੀ। ਦੂਜੇ ਪਾਸੇ ਵਿਦਿਆਰਥੀਆਂ ਦੇ ਮਾਪਿਆਂ ਨੇ ਮੰਗ ਕੀਤੀ ਹੈ ਕਿ ਦਾਖਲਾ ਪ੍ਰਕਿਰਿਆ ਜਲਦੀ ਜਾਰੀ ਕੀਤੀ ਜਾਵੇ।

ਸਾਂਝਾ ਪ੍ਰਾਸਪੈਕਟਸ ਤਿਆਰ ਕਰਨ ਲਈ ਨੋਡਲ ਅਫਸਰਾਂ ਨਾਲ ਮੀਟਿੰਗ ਅੱਜ

ਇਸ ਵਾਰ ਸ਼ਹਿਰ ਦੇ ਕਾਲਜਾਂ ਲਈ ਸਾਂਝਾ ਪ੍ਰਾਸਪੈਕਟਸ ਪੋਸਟ ਗਰੈਜੂਏਟ ਸਰਕਾਰੀ ਕਾਲਜ ਸੈਕਟਰ-11 ਤਿਆਰ ਕਰਵਾਏਗਾ। ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਕਾਲਜ ਦੇ ਪ੍ਰਿੰਸੀਪਲ ਡਾ. ਸੰਗਮ ਨੇ ਇਸ ਸਬੰਧ ਵਿਚ ਸਾਰੇ ਕਾਲਜਾਂ ਦੇ ਨੋਡਲ ਅਫਸਰਾਂ ਨਾਲ ਇਸ ਕਾਲਜ ਵਿਚ ਸਵੇਰੇ 11 ਵਜੇ ਮੀਟਿੰਗ ਸੱਦੀ ਹੈ ਜਿਸ ਤੋਂ ਬਾਅਦ ਕਾਲਜਾਂ ਦੇ ਪ੍ਰਿੰਸੀਪਲ ਡਾਇਰੈਕਟਰ ਹਾਇਰ ਐਜੂਕੇਸ਼ਨ ਅਮਨਦੀਪ ਸਿੰਘ ਭੱਟੀ ਨਾਲ ਦੁਪਹਿਰ ਤਿੰਨ ਵਜੇ ਸਰਕਾਰੀ ਕਾਲਜ ਸੈਕਟਰ-11 ਵਿਚ ਮੀਟਿੰਗ ਕਰਨਗੇ। ਜ਼ਿਕਰਯੋਗ ਹੈ ਕਿ ਦਾਖਲਿਆਂ ਲਈ ਸੰਭਾਵਿਤ ਤਰੀਕਾਂ ਵੀ ਤੈਅ ਕਰ ਲਈਆਂ ਗਈਆਂ ਸਨ ਪਰ ਪੰਜਾਬ ਯੂਨੀਵਰਸਿਟੀ ਵਲੋਂ ਦੇਰੀ ਹੋਣ ਕਾਰਨ ਦਾਖਲਾ ਅਮਲ ਦੇਰ ਨਾਲ ਸ਼ੁਰੂ ਹੋਇਆ ਹੈ।

Advertisement