For the best experience, open
https://m.punjabitribuneonline.com
on your mobile browser.
Advertisement

ਐਡਮਿਰਲ ਦਿਨੇਸ਼ ਕੁਮਾਰ ਤ੍ਰਿਪਾਠੀ ਨੇ ਜਲ ਸੈਨਾ ਮੁਖੀ ਵਜੋਂ ਅਹੁਦਾ ਸੰਭਾਲਿਆ

07:29 AM May 01, 2024 IST
ਐਡਮਿਰਲ ਦਿਨੇਸ਼ ਕੁਮਾਰ ਤ੍ਰਿਪਾਠੀ ਨੇ ਜਲ ਸੈਨਾ ਮੁਖੀ ਵਜੋਂ ਅਹੁਦਾ ਸੰਭਾਲਿਆ
ਜਲ ਸੈਨਾ ਮੁਖੀ ਦੇ ਅਹੁਦੇ ਦੀ ਸਹੁੰ ਚੁੱਕਣ ਤੋਂ ਪਹਿਲਾਂ ਐਡਮਿਰਲ ਦਿਨੇਸ਼ ਕੁਮਾਰ ਤ੍ਰਿਪਾਠੀ ਆਪਣੀ ਮਾਂ ਰਜਨੀ ਤ੍ਰਿਪਾਠੀ ਤੇ ਹੋਰਾਂ ਨਾਲ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 30 ਅਪਰੈਲ
ਸੰਚਾਰ ਤੇ ਇਲੈਕਟ੍ਰਾਨਿਕ ਯੁੱਧ ਮਾਹਿਰ ਐਡਮਿਰਲ ਦਿਨੇਸ਼ ਕੁਮਾਰ ਤ੍ਰਿਪਾਠੀ ਨੇ ਅੱਜ ਦੇਸ਼ ਦੇ 26ਵੇਂ ਜਲ ਸੈਨਾ ਮੁਖੀ ਵਜੋਂ ਅਹੁਦਾ ਸੰਭਾਲ ਲਿਆ ਹੈ। ਐਡਮਿਰਲ ਆਰ. ਹਰੀ ਕੁਮਾਰ ਚਾਰ ਦਹਾਕਿਆਂ ਦੇ ਸ਼ਾਨਦਾਰ ਕਰੀਅਰ ਮਗਰੋਂ ਸੇਵਾਮੁਕਤ ਹੋ ਗਏ ਹਨ। ਸੈਨਿਕ ਸਕੂਲ ਰੀਵਾ ਦੇ ਸਾਬਕਾ ਵਿਦਿਆਰਥੀ ਐਡਮਿਰਲ ਤ੍ਰਿਪਾਠੀ ਇਸ ਤੋਂ ਪਹਿਲਾਂ ਜਲ ਸੈਨਾ ਦੇ ਉਪ ਮੁਖੀ ਦੀ ਜ਼ਿੰਮੇਵਾਰੀ ਨਿਭਾ ਰਹੇ ਸਨ। ਐਡਮਿਰਲ ਤ੍ਰਿਪਾਠੀ ਦਾ ਜਨਮ 15 ਮਈ 1964 ਨੂੰ ਹੋਇਆ ਅਤੇ ਉਹ ਪਹਿਲੀ ਜੁਲਾਈ 1985 ਨੂੰ ਭਾਰਤੀ ਜਲ ਸੈਨਾ ਵਿੱਚ ਸ਼ਾਮਲ ਹੋਏ ਸਨ। ਅਹੁਦਾ ਸੰਭਾਲਣ ਮੌਕੇ ਡੀਕੇ ਤ੍ਰਿਪਾਠੀ ਨੇ ਕਿਹਾ ਕਿ ਭਾਰਤੀ ਜਲ ਸੈਨਾ ਨੂੰ ਸਮੁੰਦਰੀ ਖੇਤਰ ਵਿੱਚ ਉਭਰਦੀਆਂ ਚੁਣੌਤੀਆਂ ਦੇ ਮੱਦੇਨਜ਼ਰ ਸੰਭਾਵੀ ਦੁਸ਼ਮਣਾਂ ਨਾਲ ਨਜਿੱਠਣ ਲਈ ਹਰ ਸਮੇਂ ਅਪਰੇਸ਼ਨ ਦੇ ਨਜ਼ਰੀਏ ਤੋਂ ਤਿਆਰ ਰਹਿਣਾ ਹੋਵੇਗਾ।
ਐਡਮਿਰਲ ਤ੍ਰਿਪਾਠੀ ਨੇ ਅਜਿਹੇ ਸਮੇਂ ਜਲ ਸੈਨਾ ਦੀ ਕਮਾਨ ਸੰਭਾਲੀ ਹੈ ਜਦੋਂ ਲਾਲ ਸਾਗਰ ਅਤੇ ਅਦਨ ਦੀ ਖਾੜੀ ਸਮੇਤ ਕਈ ਰਣਨੀਤਕ ਜਲਮਾਰਗਾਂ ’ਤੇ ਸੁਰੱਖਿਆ ਚੁਣੌਤੀਆਂ ਪੈਦਾ ਹੋਈਆਂ ਹਨ ਜਿਨ੍ਹਾਂ ਵਿੱਚ ਹੂਤੀ ਬਾਗ਼ੀਆਂ ਵੱਲੋਂ ਵੱਖ-ਵੱਖ ਕਾਰੋਬਾਰੀ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਜਾਣਾ ਵੀ ਸ਼ਾਮਲ ਹੈ।
ਐਡਮਿਰਲ ਤ੍ਰਿਪਾਠੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਸਾਡੀ ਜਲ ਸੈਨਾ ਪਿਛਲੇ ਕੁੱਝ ਸਾਲਾਂ ਵਿੱਚ ਯੁੱਧ ਲਈ ਤਿਆਰ, ਇਕਜੁੱਟ, ਭਰੋਸੇਮੰਦ ਅਤੇ ਭਵਿੱਖ ਲਈ ਤਿਆਰ ਬਲ ਵਜੋਂ ਵਿਕਸਤ ਹੋਈ ਹੈ।’’ ਉਨ੍ਹਾਂ ਕਿਹਾ, ‘‘ਸਮੁੰਦਰੀ ਖੇਤਰ ਵਿੱਚ ਮੌਜੂਦਾ ਤੇ ਉਭਰਦੀਆਂ ਚੁਣੌਤੀਆਂ ਦੇ ਮੱਦੇਨਜ਼ਰ ਭਾਰਤੀ ਜਲ ਸੈਨਾ ਨੂੰ ਸ਼ਾਂਤੀਕਾਲ ਦੌਰਾਨ ਸੰਭਾਵੀ ਦੁਸ਼ਮਣਾਂ ਨਾਲ ਨਜਿਠੱਣ ਲਈ ਹਰ ਸਮੇਂ ਕਾਰਜਸ਼ੀਲ ਵਜੋਂ ਤਿਆਰ ਰਹਿਣਾ ਹੋਵੇਗਾ।’’
ਐਡਮਿਰਲ ਤ੍ਰਿਪਾਠੀ ਦਾ ਲਗਪਗ 39 ਸਾਲਾਂ ਦਾ ਲੰਬਾ ਅਤੇ ਵਿਲੱਖਣ ਕਰੀਅਰ ਰਿਹਾ ਹੈ। ਉਹ ਭਾਰਤੀ ਜਲ ਸੈਨਾ ਦੇ ਜਹਾਜ਼ਾਂ ‘ਵਿਨਾਸ਼’, ‘ਕਿਰਚ’ ਅਤੇ ‘ਤ੍ਰਿਸ਼ੂਲ’ ਦੀ ਕਮਾਨ ਵੀ ਸੰਭਾਲ ਚੁੱਕੇ ਹਨ। -ਪੀਟੀਆਈ

Advertisement

Advertisement
Author Image

Advertisement
Advertisement
×