ਚੰਡੀਗੜ੍ਹ ਵਿੱਚ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਲਹਿਰਾਉਣਗੇ ਤਿਰੰਗਾ
ਆਤਿਸ਼ ਗੁਪਤਾ
ਚੰਡੀਗੜ੍ਹ, 14 ਅਗਸਤ
ਯੂਟੀ ਪ੍ਰਸ਼ਾਸਨ ਵੱਲੋਂ ਆਜ਼ਾਦੀ ਦਿਹਾੜੇ ਮੌਕੇ ਸੈਕਟਰ-17 ਸਥਿਤ ਪਰੇਡ ਗਰਾਊਂਡ ਵਿੱਚ ਕਰਵਾਏ ਜਾਣ ਵਾਲੇ ਸਮਾਗਮ ਦੌਰਾਨ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਕੌਮੀ ਝੰਡਾ ਲਹਿਰਾਉਣਗੇ। ਇਸ ਤੋਂ ਬਾਅਦ ਸ੍ਰੀ ਪੁਰੋਹਿਤ ਪਰੇਡ ਦਾ ਨਿਰੀਖਣ ਕਰ ਕੇ ਚੰਡੀਗੜ੍ਹੀਆਂ ਦੇ ਨਾਮ ਆਪਣਾ ਸੰਦੇਸ਼ ਦੇਣਗੇ ਤੇ ਮਾਰਚ ਪਾਸਟ ਤੋਂ ਸਲਾਮੀ ਵੀ ਲੈਣਗੇ। ਆਜ਼ਾਦੀ ਦਿਹਾੜੇ ਮੌਕੇ ਹੋਣ ਵਾਲੇ ਸਮਾਗਮ ਲਈ ਯੂਟੀ ਪ੍ਰਸ਼ਾਸਨ ਨੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਉੱਥੇ ਹੀ ਚੰਡੀਗੜ੍ਹ ਪੁਲੀਸ ਵੀ ਆਜ਼ਾਦੀ ਦਿਹਾੜੇ ਕਰ ਕੇ ਹਾਈ ਅਲਰਟ ’ਤੇ ਹੈ। ਪੁਲੀਸ ਵੱਲੋਂ ਸ਼ਹਿਰ ਵਿੱਚ ਚੌਕਸੀ ਵਧਾਉਂਦੇ ਹੋਏ ਚੱਪੇ-ਚੱਪੇ ’ਤੇ ਪੁਲੀਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ ਤੇ ਸ਼ਹਿਰ ਵਿੱਚ ਦਾਖਲ ਹੋਣ ਵਾਲੇ ਬਾਹਰੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਚੰਡੀਗੜ੍ਹ ਪੁਲੀਸ ਵੱਲੋਂ ਆਜ਼ਾਦੀ ਦਿਹਾੜੇ ਮੌਕੇ ਦੋ ਹਜ਼ਾਰ ਤੋਂ ਵੱਧ ਪੁਲੀਸ ਮੁਲਾਜ਼ਮਾਂ ਨੂੰ ਸ਼ਹਿਰ ਵਿੱਚ ਤਾਇਨਾਤ ਕੀਤਾ ਗਿਆ ਹੈ। ਪੁਲੀਸ ਵੱਲੋਂ ਸ਼ਹਿਰ ਵਿੱਚ ਦਾਖਲ ਹੋਣ ਵਾਲੀਆਂ ਮੁੱਖ ਸੜਕਾਂ ’ਤੇ 50 ਤੋਂ ਵੱਧ ਥਾਵਾਂ ’ਤੇ ਨਾਕੇ ਲਾਏ ਜਾਣਗੇ। ਪੁਲੀਸ ਵੱਲੋਂ ਸ਼ਹਿਰ ’ਚ ਦਾਖਲ ਹੋਣ ਵਾਲੇ ਸਾਰੇ ਵਾਹਨਾਂ ਦੀ ਚੈਕਿੰਗ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸੈਕਟਰ-17 ਸਥਿਤ ਪਰੇਡ ਗਰਾਊਂਡ ਵਿੱਚ ਵੀ ਪੁਲੀਸ ਦੇ ਵੱਡੀ ਗਿਣਤੀ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।
ਮਿਲੀ ਜਾਣਕਾਰੀ ਅਨੁਸਾਰ ਸੈਕਟਰ-17 ਸਥਿਤ ਪਰੇਡ ਗਰਾਊਂਡ ਵਿੱਚ ਆਜ਼ਾਦੀ ਦਿਹਾੜੇ ਸਬੰਧੀ ਸਮਾਗਮ ਕਰ ਕੇ ਸਵੇਰੇ 6.30 ਵਜੇ ਸ਼ਹਿਰ ਦੀਆਂ ਕੁਝ ਸੜਕਾਂ ਬੰਦ ਕਰ ਦਿੱਤੀਆਂ ਜਾਣਗੀਆਂ। ਟਰੈਫਿਕ ਪੁਲੀਸ ਦੇ ਬੁਲਾਰੇ ਨੇ ਕਿਹਾ ਕਿ ਸੈਕਟਰ-16/17/22/23 ਵਾਲੇ ਚੌਕ ਤੋਂ ਸੈਕਟਰ-22 ਏ ਦੇ ਪੈਟਰੋਲ ਪੰਪ ਤੱਕ ਤੇ ਸੈਕਟਰ-17 ਵਿੱਚ ਪੁਰਾਣੀ ਜ਼ਿਲ੍ਹਾ ਅਦਾਲਤ ਤੋਂ ਸ਼ਿਵਾਲਿਕ ਹੋਟਲ ਅਤੇ ਨਗਰ ਨਿਗਮ ਤੋਂ ਸੈਕਟਰ-17 ਵਾਲੀ ਸੜਕ ਆਮ ਲੋਕਾਂ ਲਈ ਬੰਦ ਕਰ ਦਿੱਤੀ ਜਾਵੇਗੀ। ਇਸ ਮੌਕੇ ਆਮ ਲੋਕਾਂ ਲਈ ਸੈਕਟਰ-22 ਬੀ, ਸੈਕਟਰ-17 ਸਰਕਸ ਗਰਾਊਂਡ, ਸੈਕਟਰ-17 ਨੀਲਮ ਸਿਨੇਮਾ ਨੇੜੇ ਅਤੇ ਸੈਕਟਰ-17 ਦੀ ਮਲਟੀ ਸਟੋਰੀ ਪਾਰਕਿੰਗ ਵਿੱਚ ਵਾਹਨ ਖੜ੍ਹਾਉਣ ਦਾ ਪ੍ਰਬੰਧ ਕੀਤਾ ਹੈ। ਇਹ ਸੜਕਾਂ ਸਵੇਰੇ 6.30 ਵਜੇ ਤੋਂ ਸਮਾਗਮ ਦੇ ਖ਼ਤਮ ਹੋਣ ਤੱਕ ਬੰਦ ਰਹਿਣਗੀਆਂ। ਇਸੇ ਤਰ੍ਹਾਂ ਸ਼ਾਮ ਨੂੰ 4 ਵਜੇ ਪੰਜਾਬ ਰਾਜ ਭਵਨ ਜਾਣ ਵਾਲੀਆਂ ਸੜਕਾਂ ਨੂੰ ਆਮ ਲੋਕਾਂ ਲਈ ਬੰਦ ਕੀਤਾ ਜਾਵੇਗਾ।
ਡੀਐੱਸਪੀ ਗੁਰਜੀਤ ਕੌਰ ਤੇ ਐੱਸਆਈ ਪਰਮਿੰਦਰ ਨੂੰ ਰਾਸ਼ਟਰਪਤੀ ਮੈਡਲ
ਚੰਡੀਗੜ੍ਹ (ਟਨਸ): ਆਜ਼ਾਦੀ ਦਿਹਾੜੇ ਮੌਕੇ ਚੰਡੀਗੜ੍ਹ ਪੁਲੀਸ ਦੀ ਡੀਐੱਸਪੀ (ਟਰੈਫਿਕ) ਗੁਰਜੀਤ ਕੌਰ ਤੇ ਵਿਜੀਲੈਂਸ ਵਿੱਚ ਤਾਇਨਾਤ ਸਬ ਇੰਸਪੈਕਟਰ ਪਰਮਿੰਦਰਜੀਤ ਨੂੰ ਵਧੀਆ ਸੇਵਾਵਾਂ ਲਈ ਰਾਸ਼ਟਰਪਤੀ ਪੁਲੀਸ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਡੀਐੱਸਪੀ ਗੁਰਜੀਤ ਕੌਰ ਨੇ ਸਾਲ 1990 ਵਿੱਚ ਬਤੌਕ ਏਐੱਸਆਈ ਪੁਲੀਸ ਵਿੱਚ ਭਰਤੀ ਹੋਈ ਸੀ, ਜਿਨ੍ਹਾਂ ਨੂੰ ਵਧੀਆ ਸੇਵਾਵਾਂ ਕਰ ਕੇ ਰਾਸ਼ਟਰਪਤੀ ਪੁਲੀਸ ਮੈਡਲ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।
ਇਸੇ ਤਰ੍ਹਾਂ ਸਬ ਇੰਸਪੈਕਟਰ ਪਰਮਿੰਦਰਜੀਤ ਸਾਲ 1987 ਵਿੱਚ ਬਤੌਰ ਸਿਪਾਹੀ ਭਰਤੀ ਹੋਏ ਸਨ, ਜਿਨ੍ਹਾਂ ਨੇ ਵਿਜੀਲੈਂਸ ਵਿੱਚ ਰਹਿੰਦਿਆਂ ਵਧੀਆ ਸੇਵਾਵਾਂ ਨਿਭਾਉਣ ਕਰ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ।
ਮੁਹਾਲੀ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਲਹਰਿਾਉਣਗੇ ਕੌਮੀ ਝੰਡਾ
ਐਸ.ਏ.ਐਸ. ਨਗਰ (ਮੁਹਾਲੀ)(ਦਰਸ਼ਨ ਸਿੰਘ ਸੋਢੀ): ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਥੋਂ ਦੇ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ (ਸ਼ੌਰਿਆ ਚੱਕਰ) ਸਰਕਾਰੀ ਕਾਲਜ ਫੇਜ਼-6 ਦੇ ਸਟੇਡੀਅਮ ਵਿੱਚ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਹਾੜਾ ਮਨਾਇਆ ਜਾਵੇਗਾ। ਇਸ ਸਬੰਧੀ ਸਾਰੀਆਂ ਤਿਆਰੀਆਂ ਤੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਮੁਹਾਲੀ ਦੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਪ੍ਰਬੰਧਾਂ ਨੂੰ ਅੰਤਿਮ ਛੋਹਾਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਮੁਹਾਲੀ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਤਿਰੰਗਾ ਲਹਿਰਾਉਣਗੇ। ਉੱਧਰ, ਰੂਪਨਗਰ ਰੇਂਜ ਦੇ ਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਅੱਜ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ। ਇਸ ਮੌਕੇ ਐੱਸਐੱਸਪੀ ਸੰਦੀਪ ਗਰਗ ਸਮੇਤ ਹੋਰ ਅਧਿਕਾਰੀ ਮੌਜੂਦ ਰਹੇ। ਆਈਜੀ ਭੁੱਲਰ ਨੇ ਦੱਸਿਆ ਕਿ ਸੁਰੱਖਿਆ ਦੇ ਮੱਦੇਨਜ਼ਰ ਤਿੰਨ ਪੜਾਵਾਂ ਵਿੱਚ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪਹਿਲੇ ਪੜਾਅ ਤਹਿਤ ਵੱਖ-ਵੱਖ ਥਾਵਾਂ, ਸੁਸਾਇਟੀਆਂ ਤੇ ਰਿਹਾਇਸ਼ੀ ਇਲਾਕਿਆਂ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ। ਦੂਜੇ ਪੜਾਅ ਤਹਿਤ ਅਮਨ ਕਾਨੂੰਨ ਦੀ ਸਥਿਤੀ ਕਾਇਮ ਰੱਖਣ ਲਈ ਚੱਪੇ-ਚੱਪੇ ’ਤੇ ਨਜ਼ਰ ਰੱਖੀ ਜਾਵੇਗੀ। ਤੀਜੇ ਪੜਾਅ ਤਹਿਤ ਜ਼ਿਲ੍ਹਾ ਪੱਧਰੀ ਸਮਾਗਮ ਸਬੰਧੀ ਅੱਜ ਸ਼ਾਮ ਤੋਂ ਲੈ ਕੇ ਭਲਕੇ 15 ਅਗਸਤ ਨੂੰ ਸਵੇਰੇ ਅਤੇ ਸ਼ਾਮ ਤੱਕ ਪੁਲੀਸ ਪੂਰੀ ਤਰ੍ਹਾਂ ਚੌਕਸ ਰਹੇਗੀ।
ਨਿਗਮ ਵੱਲੋਂ ਮੁਲਾਜ਼ਮਾਂ ਤੇ ਆਮ ਸ਼ਹਿਰੀਆਂ ਦਾ ਕੀਤਾ ਜਾਵੇਗਾ ਸਨਮਾਨ
ਚੰਡੀਗੜ੍ਹ (ਮੁਕੇਸ਼ ਕੁਮਾਰ): ਨਗਰ ਨਿਗਮ ਚੰਡੀਗੜ੍ਹ ਵੱਲੋਂ ਆਜ਼ਾਦੀ ਦਿਹਾੜੇ ਮੌਕੇ ਨਗਰ ਨਿਗਮ ਭਵਨ ਵਿੱਚ ਕਰਵਾਏ ਜਾਣ ਵਾਲੇ ਸਮਾਗਮ ਵਿੱਚ ਮੁੱਖ ਮਹਿਮਾਨ ਮੇਅਰ ਅਨੂਪ ਗੁਪਤਾ ਕੌਮੀ ਝੰਡਾ ਤਿਰੰਗਾ ਲਹਿਰਾਉਣਗੇ। ਇਸ ਦੌਰਾਨ ਨਗਰ ਨਿਗਮ ਵੱਲੋਂ ਸ਼ਲਾਘਾਯੋਗ ਕਾਰਜ ਕਰਨ ਵਾਲੇ ਆਪਣੇ ਮੁਲਾਜ਼ਮਾਂ ਸਣੇ ਸਮਾਜ ਸੇਵਾ ਤੇ ਹੋਰ ਖੇਤਰਾਂ ਵਿੱਚ ਯੋਗਦਾਨ ਪਾਉਣ ਵਾਲੇ ਆਮ ਨਾਗਰਿਕਾਂ ਦਾ ਸਨਮਾਨ ਵੀ ਕੀਤਾ ਜਾਵੇਗਾ। ਇਸ ਦੌਰਾਨ ਨਿਗਮ ਦੇ ਸਬੰਧਤ ਵਿਭਾਗ ਦੇ ਮੁਖੀਆਂ ਨੂੰ ਉਨ੍ਹਾਂ ਦੇ ਵਿਭਾਗ ਦੇ ਮੁਲਾਜ਼ਮਾਂ ਦੇ ਸਨਮਾਨ ਪ੍ਰਮਾਣ ਪੱਤਰ ਵੰਡੇ ਜਾਣਗੇ। ਚੰਡੀਗੜ੍ਹ ਨਗਰ ਨਿਗਮ ਵੱਲੋਂ ਇਸ ਮੌਕੇ ਆਪਣੇ ਕਰਮਚਾਰੀਆਂ ਵੀਨਾ ਰਾਣੀ, ਸੰਜੀਵ ਸ਼ਰਮਾ, ਰਜਨੀ ਗੁਪਤਾ, ਨਰਿੰਦਰ ਕੌਰ, ਰਾਜ ਕੁਮਾਰ, ਗੁਰਬਾਜ਼ ਸਿੰਘ ,ਯਸ਼ਪਾਲ ਸਿੰਘ, ਨਵਜੀਤ ਸਿੰਘ ਸੰਧੂ, ਮਹੇਸ਼ ਕੁਮਾਰ, ਸੁਖਵਿੰਦਰ ਸਿੰਘ, ਨਰੇਸ਼ ਜਾਖੜ, ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਹਰਜੋਤ ਸਿੰਘ, ਸੁਨੀਲ ਚੌਧਰੀ, ਕੇਵਲ ਕ੍ਰਿਸ਼ਨ, ਸੰਦੀਪ ਕੁਮਾਰ, ਦਿਨੇਸ਼ ਕੁਮਾਰ, ਕੁਲਦੀਪ ਸਿੰਘ, ਸੁਖਦੀਪ ਸਿੰਘ, ਹਰਮਿੰਦਰ ਸਿੰਘ, ਜਸਵਿੰਦਰ ਧੀਮਾਨ, ਭੁਪਿੰਦਰ ਸਿੰਘ, ਨਵੀਨ ਕੁਮਾਰ, ਧਰਮਬੀਰ ਸਿੰਘ, ਭਜਨ ਲਾਲ, ਗੁਰਵਿੰਦਰ ਸਿੰਘ, ਯੁੱਧਵੀਰ, ਸਚਿਨ ਮੋਰ, ਕਰਮਜੀਤ ਕੌਰ, ਚਾਰੂ ਭਾਰਗਵ, ਹਰਪ੍ਰੀਤ ਸਿੰਘ, ਅਸ਼ਵਨੀ, ਲੋਕੇਸ਼ ਕੁਮਾਰ ਮੀਨਾ, ਹਿੰਮਤ ਸਿੰਘ, ਸ਼ਿਆਮ ਲਾਲ, ਅਮਰ, ਤਰਸੇਮ, ਸੋਨੂੰ, ਅਵਿਨਾਸ਼, ਅੰਕੁਸ਼, ਅਰੁਣ ਕੁਮਾਰ, ਸਾਹਿਲਡੀ ਰਾਜਾ, ਗਣਪਤੀ, ਕ੍ਰਿਸ਼ਨ ਕੁਮਾਰ, ਨਸੀਮ ਮੁਹੰਮਦ, ਰਵੀ, ਅਮਿਤ, ਗੁਰਮੇਲ, ਪਰਵੀਨ, ਵਿਨੈ, ਪੱਪੂ, ਸੰਜੀਵ ਕੁਮਾਰ, ਸੁਨੀਲ, ਰਾਜੀਵ ਗਾਂਧੀ, ਹਰਪ੍ਰੀਤ ਕੌਰ, ਅਨਿਲ ਸ਼ਰਮਾ, ਹਰੀਸ਼ ਮੋਹਨ, ਚੰਨਣ ਸਿੰਘ, ਮਨੀਸ਼ਾ, ਵਿਕਰਮਪ੍ਰੀਤ ਸਿੰਘ, ਵਿਸ਼ਾਲ ਸ਼ਰਮਾ, ਨੇਮ ਚੰਦ, ਪੂਨਮ, ਸੁਰਜੀਤ ਸਿੰਘ , ਸ਼ੇਰ ਸਿੰਘ, ਜਤਿੰਦਰ ਰਾਮ, ਸੋਭ ਨਾਥ, ਨਾਗਮ, ਅਜਾਇਬ ਸਿੰਘ, ਹੀਰਾ ਲਾਲ, ਰਾਮ ਆਸਰੇ, ਮੰਗਲ ਸਿੰਘ, ਰਾਜ ਕੁਮਾਰ, ਜਸਬੀਰ ਸਿੰਘ, ਮੁਰਗਵੈਲ, ਦਵਿੰਦਰ ਕੁਮਾਰ, ਸਤਪਾਲ ਸਿੰਘ, ਸੁਨੀਤਾ ਅਤੇ ਚੰਦਰ ਪਾਲ ਬਲਵੰਤ ਸਿੰਘ, ਮੇਜਰ ਸਿੰਘ ਅਤੇ ਗੁਰਬਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਨਗਰ ਨਿਗਮ ਵੱਲੋਂ ਸਮਾਜ ਸੇਵਾ ਸਮੇਤ ਹੋਰ ਖੇਤਰਾਂ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਸ਼ਹਿਰ ਦੇ ਵਸਨੀਕਾਂ ਜੋਤੀ ਸ਼ਰਮਾ, ਅਵਤਾਰ ਸਿੰਘ, ਪੁਸ਼ਪਾ ਰਾਠੌਰ, ਆਂਚਲ ਠਾਕੁਰ, ਰਵੀ ਦੱਤ, ਮੁਕੇਸ਼ ਸ਼ਾਸਤਰੀ, ਸੰਦੀਪ ਕੌਰ, ਜਸਨੀ ਸੂਰੀ, ਸੰਗਮਿੱਤਰਾ ਸਿੰਘ, ਸ਼ਰੂਤੀ ਸ਼ਰਮਾ, ਕਮਲ ਪ੍ਰੀਤ ਸਿੰਘ ਆਹਲੂਵਾਲੀਆ, ਰੀਮਾ ਵਰਮਾ, ਸੁਰਜੀਤ ਸਿੰਘ, ਅਕਸ਼ੈ ਚੁਘ, ਸੋਨਿਕਾ ਭਾਟੀਆ, ਉਮੇਸ਼ ਮਹਾਜਨ, ਜਤਿਨ ਨਾਗਪਾਲ, ਉੱਜਵਲ ਮਿੱਤਲ, ਵਿਕਾਸ ਸ਼ਰਮਾ, ਨਰਿੰਦਰ ਸਿੰਘ ਰਿੰਕੂ, ਪਾਰੁਲ ਸ਼ਰਮਾ, ਐੱਸ.ਸੀ. ਅਗਰਵਾਲ, ਦਿਨੇਸ਼ ਸਿੰਘਲ, ਹਰੀ ਸਿੰਘ ਗੁਮਰ, ਸਭਰਾ, ਐੱਮ.ਐਕਸ. ਧਨੰਜੈ, ਮਨਦੀਪ ਸਿੰਘ, ਬਬੀਤਾ, ਮਪਾਲ ਚੌਹਾਨ, ਮੀਨਾਕਸ਼ੀ ਠਾਕੁਰ, ਰਾਕੇਸ਼ ਕੁਮਾਰ, ਕੁਸੁਮ ਘਈ ਅਤੇ ਚੰਡੀਗੜ੍ਹ ਦੇ ਐੱਸ.ਐੱਸ. ਸੈਣੀ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।