For the best experience, open
https://m.punjabitribuneonline.com
on your mobile browser.
Advertisement

ਆਇਲਸ ਸੈਂਟਰਾਂ ਖ਼ਿਲਾਫ਼ ਪ੍ਰਸ਼ਾਸਨ ਸਖਤ

08:07 AM Jul 14, 2023 IST
ਆਇਲਸ ਸੈਂਟਰਾਂ ਖ਼ਿਲਾਫ਼ ਪ੍ਰਸ਼ਾਸਨ ਸਖਤ
Advertisement

ਲਖਵਿੰਦਰ ਸਿੰਘ
ਮਲੋਟ, 13 ਜੁਲਾਈ
ਮਲੋਟ ਵਿੱਚ ਚੱਲ ਰਹੇ ਦਰਜਨਾਂ ਆਇਲਸ (ਆਈਲੈਟਸ) ਅਤੇ ਇਮੀਗ੍ਰੇਸ਼ਨ ਸੈਂਟਰਾਂ ਦੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਟੀਮ ਵੱਲੋਂ ਜਾਂਚ ਕੀਤੀ ਗਈ। ਜਾਣਕਾਰੀ ਅਨੁਸਾਰ ਪੜਤਾਲੀਆ ਟੀਮ ਵਿੱਚ ਤਹਿਸੀਲਦਾਰ ਮਲੋਟ ਜਸਪਾਲ ਸਿੰਘ ਬਰਾੜ, ਕਾਰਜਸਾਧਕ ਅਧਿਕਾਰੀ ਜਗਸੀਰ ਸਿੰਘ ਧਾਲੀਵਾਲ ਅਤੇ ਫਾਇਰ ਅਧਿਕਾਰੀ ਬਲਜੀਤ ਸਿੰਘ ਤੋਂ ਇਲਾਵਾ ਅੱਧੀ ਦਰਜਨ ਹੋਰ ਮੁਲਾਜ਼ਮ ਹਾਜ਼ਰ ਸਨ। ਇਸ ਦੌਰਾਨ ਸੈਂਟਰਾਂ ਦੇ ਲਾਇਸੈਂਸਾਂ ਤੋਂ ਇਲਾਵਾ ਬਨਿੈਕਾਰ ਤੋਂ ਪ੍ਰਾਪਤ ਕੀਤੀ ਜਾਂਦੀ ਫੀਸ, ਰਸੀਦਾਂ ਤੇ ਸਟਾਫ ਦੀ ਵਿਦਿਅਕ ਯੋਗਤਾ ਆਦਿ ਦੀ ਪੜਤਾਲ ਕੀਤੀ ਗਈ। ਇਸ ਤੋਂ ਇਲਾਵਾ ਫਾਇਰ ਸੇਫਟੀ ਨੂੰ ਲੈ ਕੇ ਹਰ ਇੱਕ ਸੈਂਟਰ ਤੋਂ ਬਰੀਕੀ ਨਾਲ ਪੁੱਛ- ਪੜਤਾਲ ਕੀਤੀ ਗਈ ਅਤੇ ਉਨ੍ਹਾਂ ਤੋਂ ਫਾਇਰ ਵਿਭਾਗ ਤੋਂ ਪ੍ਰਾਪਤ ਐਨਓਸੀ ਵੀ ਮੰਗੀ। ਕਈਆਂ ਸੈਂਟਰਾਂ ਕੋਲ ਫਾਇਰ ਵਿਭਾਗ ਵੱਲੋਂ ਜਾਰੀ ਐੱਨਓਸੀ ਨਹੀਂ ਸੀ ਤੇ ਕਈ ਐਨਓਸੀ ਹੋਣ ਦੇ ਬਾਵਜੂਦ ਫਾਇਰ ਵਿਭਾਗ ਦੀਆਂ ਸ਼ਰਤਾਂ ’ਤੇ ਖਰਾ ਨਹੀਂ ਸੀ ਉਤਰੇ। ਬਹੁਤੇ ਸੈਂਟਰਾਂ ਵਿੱਚ ਅੱਗ ਲੱਗਣ ਦੀ ਸੂਰਤ ਵਿੱਚ ਬਚਾਅ ਲਈ ਹੋਰ ਰਾਹ ਦਾ ਕੋਈ ਪ੍ਰਬੰਧ ਨਹੀਂ ਪਾਇਆ ਗਿਆ। ਜ਼ਿਕਰਯੋਗ ਹੈ ਕਿ ਕਈ ਸੈਂਟਰਾਂ (ਜਨਿ੍ਹਾਂ ਨੇ ਲਾਇਸੈਂਸ ਲਈ ਅਰਜ਼ੀ ਦਿੱਤੀ ਹੋਈ) ਨੇ ਲਾਇਸੈਂਸ ਮਿਲਣ ਤੋਂ ਪਹਿਲਾਂ ਹੀ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧੀ ਫਾਇਰ ਅਧਿਕਾਰੀ ਬਲਜੀਤ ਸਿੰਘ ਨੇ ਕਿਹਾ ਕਿ ਉਹ ਤਾਂ ਨਵੇਂ ਆਏ ਹਨ, ਦੇ ਬਾਵਜੂਦ ਵੀ ਉਹ ਵਾਰ-ਵਾਰ ਸੈਂਟਰਾਂ ਨੂੰ ਅਗਾਹ ਕਰਦੇ ਰਹੇ ਹਨ, ਪਰ ਕਿਸੇ ਨੇ ਉਨ੍ਹਾਂ ਦੀਆਂ ਗੱਲਾਂ ’ਤੇ ਅਮਲ ਨਹੀਂ ਕੀਤਾ। ਜਦਕਿ ਤਹਿਸੀਲਦਾਰ ਜਸਪਾਲ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਸ਼ਰਤਾਂ ਪੂਰੀਆਂ ਕਰਨ ਵਾਲੇ ਸੈਂਟਰ ਹੀ ਚੱਲਦੇ ਰਹਿਣਗੇ, ਫਰਜ਼ੀ ਪਾਏ ਜਾਣ ਵਾਲਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

Advertisement

Advertisement
Tags :
Author Image

sukhwinder singh

View all posts

Advertisement
Advertisement
×