ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੰਡੀਗੜ੍ਹ ਨੂੰ ਸਵੱਛਤਾ ਸਰਵੇਖਣ ’ਚ ਮੁੜ ਮੋਹਰੀ ਬਣਾਉਣ ਲਈ ਪ੍ਰਸ਼ਾਸਨ ਪੱਬਾਂ ਭਾਰ

06:47 AM Jul 24, 2023 IST
ਚੰਡੀਗੜ੍ਹ ਨਿਗਮ ਕਮਿਸ਼ਨਰ ਅਨੰਦਿਤਾ ਮਿੱਤਰਾ ਨਿਗਮ ਅਧਿਕਾਰੀਆਂ ਨਾਲ ਸ਼ਹਿਰ ਦੀ ਇੱਕ ਮਾਰਕੀਟ ਵਿੱਚ ਬਣੇ ਪਖਾਨੇ ਦਾ ਨਿਰੀਖਣ ਕਰਦੇ ਹੋਏ।

ਮੁਕੇਸ਼ ਕੁਮਾਰ
ਚੰਡੀਗੜ੍ਹ, 23 ਜੁਲਾਈ
ਸਿਟੀ ਬਿਊਟੀਫੁਲ ਚੰਡੀਗੜ੍ਹ ਨੂੰ ਸਵੱਛਤਾ ਸਰਵੇਖਣ-2023 ਵਿੱਚ ਮੁੜ ਤੋਂ ਮੋਹਰੀ ਬਣਾਉਣ ਲਈ ਪੱਬਾਂ ਭਾਰ ਚੰਡੀਗੜ੍ਹ ਨਗਰ ਨਿਗਮ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਨਿਗਮ ਕਮਿਸ਼ਨਰ ਅਨੰਦਿਤਾ ਮਿਤਰਾ ਨੇ ਅੱਜ ਸਵੇਰੇ ਸ਼ਹਿਰ ਦੇ ਵੱਖ-ਵੱਖ ਸੈਕਟਰਾਂ ਦਾ ਨਿਰੀਖਣ ਕੀਤਾ। ਕਮਿਸ਼ਨਰ ਅਨੰਦਿਤਾ ਮਿੱਤਰਾ ਵੱਲੋਂ ਸ਼ਹਿਰ ਵਿੱਚ ਵੱਖ-ਵੱਖ ਪਖਾਨਿਆਂ, ਰੋਡਵੇਜ਼, ਖੁੱਲੇ ਖੇਤਰਾਂ, ਘਰਾਂ ਦੀਆਂ ਪਿਛਲੀਆਂ ਗਲੀਆਂ ਅਤੇ ਪਾਰਕਾਂ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਗੁਰਿੰਦਰ ਸੋਢੀ ਅਤੇ ਚੀਫ ਇੰਜਨੀਅਰ ਐੱਨਪੀ ਸ਼ਰਮਾ ਚੀਫ ਇੰਜਨੀਅਰ ਵੀ ਹਾਜ਼ਰ ਸਨ। ਆਪਣੇ ਇਸ ਦੌਰੇ ਦੌਰਾਨ ਅਨਿੰਦਿਤਾ ਮਿਤਰਾ ਨੇ ਨਗਰ ਨਿਗਮ ਦੇ ਇੰਜਨੀਅਰਿੰਗ ਵਿੰਗ ਦੇ ਸਬੰਧਤ ਅਧਿਕਾਰੀਆਂ ਅਤੇ ਸੈਨੇਟਰੀ ਇੰਸਪੈਕਟਰਾਂ ਨੂੰ ਹਦਾਇਤ ਕੀਤੀ ਕਿ ਉਹ ਮੌਨਸੂਨ ਦੌਰਾਨ ਬਿਹਤਰ ਸਫ਼ਾਈ ਨੂੰ ਯਕੀਨੀ ਬਣਾਉਣ ਲਈ ਜਨਤਕ ਥਾਵਾਂ ’ਤੇ ਬਣੇ ਪਖਾਨਿਆਂ ਦੀ ਸਫ਼ਾਈ ਦਾ ਸਖ਼ਤੀ ਨਾਲ ਨਿਰੀਖਣ ਕਰਨ। ਕਮਿਸ਼ਨਰ ਆਨੰਦਿਤਾ ਮਿਤਰਾ ਨੇ ਅੱਜ ਸਵੇਰੇ ਆਪਣੇ ਦੌਰੇ ਦੌਰਾਨ ਸ਼ਹਿਰ ਦੇ ਸੈਕਟਰ 4, 7, 27, 28, 51, 52, ਉਦਯੋਗਿਕ ਖੇਤਰ ਅਤੇ ਰਾਮਦਰਬਾਰ ਦੀਆਂ ਮਾਰਕੀਟਾਂ, ਸੜਕਾਂ ਅਤੇ ਪਖਾਨਿਆਂ ਦਾ ਨਿਰੀਖਣ ਕੀਤਾ। ਉਨ੍ਹਾਂ ਜਨਤਕ ਪਖਾਨਿਆਂ ਵਿੱਚ ਤਾਇਨਾਤ ਸਟਾਫ਼ ਨੂੰ ਹਦਾਇਤ ਕੀਤੀ ਕਿ ਉਹ ਰੋਜ਼ਾਨਾ ਘੱਟੋ-ਘੱਟ ਤਿੰਨ ਵਾਰ ਪਖਾਨਿਆਂ ਦੀ ਸਫ਼ਾਈ ਕਰਨ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਸਮੇਂ-ਸਮੇਂ ’ਤੇ ਇਨ੍ਹਾਂ ਪਖਾਨਿਆਂ ’ਤੇ ਉਪਲਬਧ ਸਹੂਲਤਾਂ ਦੀ ਜਾਂਚ ਕਰਨ ਦੇ ਵੀ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਕਲੋਨੀਆਂ ਅਤੇ ਹੋਰ ਪਖਾਨਿਆਂ ਦੇ ਨੇੜੇ ਪਖਾਨਿਆਂ ਦੀ ਸਫ਼ਾਈ ’ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ, ਜਿੱਥੇ ਵਾਇਰਸ ਫੈਲਣ ਦੀ ਸੰਭਾਵਨਾ ਵੱਧ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਥਾਵਾਂ ’ਤੇ ਪਾਣੀ ਦਾ ਯੋਗ ਪ੍ਰਬੰਧ ਯਕੀਨੀ ਬਣਾਇਆ ਜਾਵੇ ਅਤੇ ਇਹ ਚਿਤਾਵਨੀ ਵੀ ਦਿੱਤੀ ਕਿ ਜੇਕਰ ਅਗਲੇਰੀ ਜਾਂਚ ਦੌਰਾਨ ਕੋਈ ਵੀ ਪਖਾਨਾ ਗੰਦਾ ਪਾਇਆ ਗਿਆ ਤਾਂ ਸਬੰਧਤ ਖੇਤਰ ਦੇ ਅਧਿਕਾਰੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਸਬੰਧਤ ਇੰਜਨੀਅਰਾਂ ਨੂੰ ਸੜਕ ਕਨਿਾਰੇ ਸਫ਼ਾਈ ਅਤੇ ਟੁੱਟੇ ਕਰਬ ਚੈਨਲਾਂ ਦੀ ਮੁਰੰਮਤ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਰੁੱਖਾਂ ਦੀ ਸੁਚੱਜੀ ਛੰਗਾਈ ਅਤੇ ਜਨਤਕ ਸਥਾਨਾਂ ’ਤੇ ਖਿੱਲਰੀ ਬਾਗਬਾਨੀ ਰਹਿੰਦ-ਖੂੰਹਦ ਅਤੇ ਮਲਬੇ ਨੂੰ ਨਿਯਮਤ ਤੌਰ ’ਤੇ ਚੁੱਕਣ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਘਰਾਂ ਵਿੱਚ ਰਹਿੰਦ-ਖੂੰਹਦ ਨੂੰ ਅਲੱਗ-ਥਲੱਗ ਕਰਨ ਦਾ ਵੀ ਮੁਆਇਨਾ ਕੀਤਾ ਅਤੇ ਆਪਣੇ ਕੂੜੇ ਨੂੰ ਗਿੱਲੇ, ਸੁੱਕੇ, ਖਤਰਨਾਕ ਅਤੇ ਸੈਨੇਟਰੀ ਵਿੱਚ ਵੱਖ-ਵੱਖ ਰੱਖਣ ਲਈ ਸਥਾਨਕ ਨਿਵਾਸੀਆਂ ਦੀ ਸ਼ਲਾਘਾ ਕੀਤੀ।

Advertisement

Advertisement