ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਦਿੱਤਿਆ ਦੇਵੀਲਾਲ ਦੀ ਸਿਹਤ ਵਿਗੜੀ

08:58 AM Sep 23, 2024 IST

ਪੱਤਰ ਪ੍ਰੇਰਕ
ਡੱਬਵਾਲੀ, 22 ਸਤੰਬਰ
ਵਿਧਾਨ ਸਭਾ ਚੋਣਾਂ ਵਿੱਚ ਚੋਣ ਪ੍ਰਚਾਰ ਉਮੀਦਵਾਰਾਂ ਦੀ ਸਿਹਤ ’ਤੇ ਭਾਰੀ ਪੈ ਰਿਹਾ ਹੈ। ਹੌਟ ਸੀਟ ਡੱਬਵਾਲੀ ਤੋਂ ਇਨੈਲੋ-ਬਸਪਾ ਉਮੀਦਵਾਰ ਆਦਿੱਤਿਆ ਦੇਵੀਲਾਲ ਦੀ ਦਿਲ ਦੀ ਧੜਕਨ ਅਚਾਨਕ ਤੇਜ਼ ਹੋਣ ਕਾਰਨ ਸਿਹਤ ਵਿਗੜ ਗਈ। ਬੀਤੀ ਰਾਤ ਉਨ੍ਹਾਂ ਨੂੰ ਰਾਜਸਥਾਨ ਦੇ ਹਨੂੰਮਾਨਗੜ੍ਹ ਸਥਿਤ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜਾਣਕਾਰੀ ਮੁਤਾਬਕ ਉਹ ਚੋਣ ਪ੍ਰਚਾਰ ਉਪਰੰਤ ਪਿਛਲੀ ਰਾਤ ਉਨ੍ਹਾਂ ਦੇ ਚੌਟਾਲਾ ਨਿਵਾਸ ’ਤੇ ਸਨ। ਦੇਰ ਰਾਤ ਉਨ੍ਹਾਂ ਸਰੀਰ ਵਿੱਚ ਬੇਚੈਨੀ ਤੇ ਦਿਲ ’ਚ ਦਰਦ ਦੇ ਲੱਛਣ ਮਹਿਸੂਸ ਕੀਤੇ। ਇਸ ਮਗਰੋਂ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਤੁਰੰਤ ਨਾਲ ਲੱਗਦੇ ਕਸਬੇ ਸੰਗਰੀਆ ਦੇ ਨਿੱਜੀ ਹਸਪਤਾਲ ਵਿੱਚ ਲੈ ਗਏ, ਜਿੱਥੋਂ ਉਨ੍ਹਾਂ ਨੂੰ ਹਨੂੰਮਾਨਗੜ੍ਹ ਰੈਫਰ ਕਰ ਦਿੱਤਾ। ਇਨੈਲੋ ਆਗੂ ਸੰਦੀਪ ਚੌਧਰੀ ਨੇ ਦੱਸਿਆ ਕਿ ਆਦਿੱਤਿਆ ਦੀ ਹਾਲਤ ਸਥਿਰ ਹੈ।

Advertisement

Advertisement