ਮੁੰਬਈ ਹਵਾਈ ਅੱਡੇ ’ਤੇ ਨਜ਼ਰ ਆਏ ਆਦਿੱਤਿਆ ਤੇ ਅਨੰਨਿਆ
ਮੁੰਬਈ: ਅਦਾਕਾਰ ਆਦਿੱਤਿਆ ਰੌਏ ਕਪੂਰ ਅਤੇ ਅਦਾਕਾਰਾ ਅਨੰਨਿਆ ਪਾਂਡੇ ਨੂੰ ਅੱਜ ਤੜਕੇ ਮੁੰਬਈ ਹਵਾਈ ਅੱਡੇ ’ਤੇ ਦੇਖਿਆ ਗਿਆ। ਉਹ ਲਿਸਬਨ ਤੋਂ ਪਰਤੇ ਹਨ। ਇਨ੍ਹਾਂ ਦੋਵਾਂ ਨੂੰ ਇਕ-ਦੂਸਰੇ ਦੇ ਬਹੁਤ ਕਰੀਬ ਦੱਸਿਆ ਜਾਂਦਾ ਹੈ ਹਾਲਾਂਕਿ ਉਨ੍ਹਾਂ ਨੇ ਫੋਟੋਗ੍ਰਾਫਰਾਂ ਸਾਹਮਣੇ ਇਕੱਠਿਆਂ ਕੋਈ ਤਸਵੀਰ ਨਹੀਂ ਖਿਚਵਾਈ ਅਤੇ ਉਹ ਹਵਾਈ ਅੱਡੇ ਵਿਚੋਂ ਇਕੱਠਿਆਂ ਬਾਹਰ ਨਹੀਂ ਨਿਕਲੇ। ਇਸ ਦੌਰਾਨ ਸੋਸ਼ਲ ਮੀਡੀਆ ’ਤੇ ਆਦਿੱਤਿਆ ਅਤੇ ਅਨੰਨਿਆ ਦੀਆਂ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਨਿ੍ਹਾਂ ਵਿੱਚ ਉਨ੍ਹਾਂ ਰੋਜ਼ਮੱਰ੍ਹਾ ਦੇ ਕੱਪੜੇ ਪਾਏ ਹੋਏ ਹਨ। ਹਾਲ ਹੀ ਵਿੱਚ ਦੋਵਾਂ ਦੀਆਂ ਛੁੱਟੀਆਂ ਦੀਆਂ ਕਈ ਸ਼ਾਨਦਾਰ ਤਸਵੀਰਾਂ ਵੀ ਆਨਲਾਈਨ ਸਾਹਮਣੇ ਆਈਆਂ ਹਨ। ਇੱਕ ਤਸਵੀਰ ਵਿੱਚ ਆਦਿੱਤਿਆ ਨੇ ਅਨੰਨਿਆ ਨੂੰ ਆਪਣੀਆਂ ਬਾਹਾਂ ਵਿੱਚ ਲਿਆ ਹੋਇਆ ਹੈ ਤੇ ਉਹ ਦੂਰ ਕਿਸੇ ਚੀਜ਼ ਵੱਲ ਦੇਖ ਰਹੇ ਹਨ। ਇਨ੍ਹਾਂ ਤਸਵੀਰਾਂ ’ਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਨੇ ਦਿਲ ਨੂੰ ਛੂਹ ਜਾਣ ਵਾਲੀਆਂ ਟਿਪਣੀਆਂ ਕੀਤੀਆਂ ਹਨ। ਇਕ ਵਰਤੋਂਕਾਰ ਨੇ ਆਖਿਆ,‘‘ਵਾਹ ਵਾਹ... ਬਹੁਤ ਸ਼ਾਨਦਾਰ।’’ ਇਕ ਹੋਰ ਨੇ ਆਖਿਆ,‘‘ਇਹ ਦੋਵੇਂ ਇਕੱਠੇ ਬਹੁਤ ਸੋਹਣੇ ਲੱਗਦੇ ਹਨ।’’ ਇੱਕ ਨੇ ਆਖਿਆ,‘‘ਆਪਣੇ ਰਿਸ਼ਤੇ ਦਾ ਅਧਿਕਾਰਤ ਤੌਰ ’ਤੇ ਐਲਾਨ ਹੀ ਕਰ ਦਿਓ।’’ ਆਦਿੱਤਿਆ ਤੇ ਅਨੰਨਿਆ ਨੇ ਮਸ਼ਹੂਰ ਪੌਂਪ ਬੈਂਡ ‘ਆਰਕਟਿਕ ਮੌਂਕੀਜ਼’ ਦੇ ਸਪੇਨ ਵਿੱਚ ਹੋਏ ਸ਼ੋਅ ਦੀ ਤਸਵੀਰ ਆਪਣੇ-ਆਪਣੇ ਸੋਸ਼ਲ ਖਾਤੇ ’ਤੇ ਸਾਂਝੀ ਕੀਤੀ ਹੈ। ਆਦਿੱਤਿਆ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਚ ਇਸ ਸ਼ੋਅ ਦੀ ਛੋਟੀ ਜਿਹੀ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਸ ਨੇ ਨੀਲੇ ਰੰਗ ਦੇ ਇਮੋਜੀ ਤੇ ਮੌਂਕੀ ਦਾ ਇਮੋਜੀ ਸਾਂਝਾ ਕੀਤਾ ਹੈ। ਅਨੰਨਿਆ ਨੇ ਵੀ ਆਪਣੀ ਇੰਸਟਾਗ੍ਰਾਮ ਸਟੋਰੀ ’ਚ ਇਸ ਸੰਗੀਤਕ ਪ੍ਰੋਗਰਾਮ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ ਤੇ ਲਿਖਿਆ ਹੈ,‘‘ਮੇਰੇ ਪਸੰਦੀਦਾ ਗੀਤ।’’ -ਏਐੱਨਆਈ