ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਦਿਤੀ ਰਾਓ ਦੀ ਰਵਾਇਤੀ ਦਿੱਖ ਨੇ ਪ੍ਰਸ਼ੰਸਕ ਕੀਲੇ

08:45 AM Jun 10, 2024 IST

ਮੁੰਬਈ: ਕਾਨ ਫ਼ਿਲਮ ਮੇਲੇ 2024 ਵਿੱਚ ਹਿੱਸਾ ਲੈਣ ਵਾਲੀ ਅਦਾਕਾਰਾ ਅਦਿਤੀ ਰਾਓ ਹੈਦਰੀ ਨੇ ਸੋਸ਼ਲ ਮੀਡੀਆ ’ਤੇ ਆਪਣੀ ਪਹਿਲੀ ਲੁਕ ਦੀਆਂ ਤਸਵੀਰਾਂ ਸਾਂਝੀਆਂ ਕਰ ਕੇ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਅਦਾਕਾਰਾ ਨੇ ਹਾਲ ਹੀ ’ਚ ਫਿਲਮਸਾਜ਼ ਸੰਜੈ ਲੀਲਾ ਭੰਸਾਲੀ ਦੀ ਫ਼ਿਲਮ ‘ਹੀਰਾਮੰਡੀ’ ਵਿੱਚ ‘ਬੀਬੋਜਾਨ’ ਦਾ ਰੋਲ ਨਿਭਾ ਕੇ ਕਾਫ਼ੀ ਪ੍ਰਸਿੱਧੀ ਖੱਟੀ ਸੀ। ਉਸ ਨੇ ਇੰਸਟਾਗ੍ਰਾਮ ਪੇਜ ’ਤੇ ਆਪਣੇ ਖੂਬਸੂਰਤ ਰਵਾਇਤੀ ਲਿਬਾਸ ਦੀਆਂ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਉਸ ਨੇ ਤਸਵੀਰਾਂ ਵਿੱਚ ਪੂਰੀਆਂ ਬਾਹਾਂ ਵਾਲੇ ਸੁਨਹਿਰੀ ਕੁੜਤੇ ਨਾਲ ਮੇਲ ਖਾਂਦੀ ਸਕਰਟ ਪਾਈ ਹੋਈ ਹੈ। ਇਸ ਲਿਬਾਸ ਨਾਲ ਉਸ ਨੇ ਮੇਲ ਖਾਂਦੇ ਝੁਮਕੇ ਪਾਉਣ ਤੋਂ ਇਲਾਵਾ ਵਾਲਾਂ ਨੂੰ ਬੰਨ੍ਹ ਕੇ ਗਜਰਾ ਸਜਾਇਆ ਹੋਇਆ ਹੈ। ਉਸ ਨੇ ਲਾਲ ਲਿਪਸਟਿਕ ਵੀ ਲਾਈ ਹੋਈ ਹੈ। ਇਨ੍ਹਾਂ ਤਸਵੀਰਾਂ ਨਾਲ ਉਸ ਨੇ ਇੱਕ ਕੈਪਸ਼ਨ ਵੀ ਲਿਖੀ ਹੈ, ‘ਬੀਬੋਜਾਨ ਇਸ ਦੇ ਲਾਇਕ ਹੈ! ਕਾਨ ਵਿੱਚ ਮੇਰਾ ਪਹਿਲਾ ਦਾਖ਼ਲਾ ਹੈ। ਮੇਰੀ ਅੰਮਾ ਅਤੇ ਮੇਰੀ ਰੇਖਾ ਮਾਂ ਤੋਂ ਸੁੰਦਰਤਾ ਦੀਆਂ ਤਰੰਗਾਂ ਪ੍ਰਸਾਰਤ ਹੋ ਰਹੀਆਂ ਹਨ।’ ਅਦਾਕਾਰਾ ਹੁਣ ਕਿਸ਼ੋਰ ਪਾਂਡੂਰੰਗ ਬੇਲਕਰ ਦੀ ਆਉਣ ਵਾਲੀ ਕਾਮੇਡੀ ਫ਼ਿਲਮ ‘ਗਾਂਧੀ ਟਾਕਸ’ ਵਿੱਚ ਵਿਜੈ ਸੇਤੂਪਤੀ ਅਤੇ ਮਹੇਸ਼ ਮਾਂਜਰੇਕਰ ਨਾਲ ਦਿਖਾਈ ਦੇਵੇਗੀ। ਇਸ ਤੋਂ ਇਲਾਵਾ ਅਦਾਕਾਰਾ ਇਤਿਹਾਸਕ ਨਾਟਕ ‘ਸ਼ੇਰਨੀ’ ਵਿੱਚ ਦਿਖਾਈ ਦੇਵੇਗੀ। -ਏਐੱਨਆਈ

Advertisement

Advertisement
Advertisement