ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਐਡੀਲੇਡ: ਯਾਦਗਾਰੀ ਹੋ ਨਿਬੜਿਆ ਦੀਵਾਲੀ ਮੇਲਾ

07:39 AM Oct 23, 2024 IST
ਐਡੀਲੇਡ ’ਚ ਪ੍ਰੋਗਰਾਮ ਪੇਸ਼ ਕਰਦਾ ਹੋਇਆ ਗਾਇਕ ਹਰਸ਼ ਦੇਵਗਨ।

ਬਚਿੱਤਰ ਕੁਹਾੜ
ਐਡੀਲੇਡ, 22 ਅਕਤੂਬਰ
ਇੱਥੇ ‘ਦੇਸੀ ਸਵੈਗ’ ਐਸੋਸੀਏਸ਼ਨ ਵੱਲੋਂ ਵੁੱਡਵਿਲ ਹਾਕੀ ਕਲੱਬ ਦੇ ਖੇਡ ਮਦਾਨ ਵਿੱਚ ਕਰਵਾਇਆ ਗਿਆ ਦੀਵਾਲੀ ਮੇਲਾ ਯਾਦਗਾਰੀ ਹੋ ਨਿਬੜਿਆ। ਇਸ ਦੌਰਾਨ ਸਥਾਨਕ ਸਭਿਆਚਾਰਕ ਗਰੁੱਪਾਂ ਵੱਲੋਂ ਪੰਜਾਬ , ਗੁਜਰਾਤ ਅਤੇ ਰਾਜਸਥਾਨ ਸਮੇਤ ਭਾਰਤ ਦੇ ਹੋਰ ਸੂਬਿਆਂ ਨਾਲ ਸਬੰਧਤ ਲੋਕ ਨਾਚ ਪੇਸ਼ ਕੀਤੇ ਗਏ। ਗਾਇਕ ਹਰਸ਼ ਦੇਵਗਨ ਨੇ ਸਭਿਆਚਾਰਕ ਗੀਤ ਸੁਣਾਏ। ਬੁਲਾਰਿਆਂ ਨੇ ਹਿੰਦੂ, ਸਿੱਖ ਅਤੇ ਜੈਨ ਭਾਈਚਾਰੇ ਵਿੱਚ ਦੀਵਾਲੀ ਦੇ ਮਹੱਤਵ ’ਤੇ ਚਾਨਣਾ ਪਾਇਆ। ਸਮਾਗਮ ਵਿੱਚ ਮੰਤਰੀ ਜੌਏ ਬੈਟਸਨ, ਸੰਸਦ ਮੈਂਬਰ ਦਾਨਾ ਵਾਟਲੇ, ਐੱਮਐੱਲਸੀ ਰਸਲ ਵਾਟਲੇ, ਵਿਰੋਧੀ ਧਿਰ ਦੇ ਨੇਤਾ ਵਿਨਸੈਂਟ ਤਰਜ਼ੀਆ ਅਤੇ ਹੋਰਾਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦਸਹਿਰਾ ਵੀ ਮਨਾਇਆ ਗਿਆ। ਦੀਵਾਲੀ ਮੇਲੇ ਦੇ ਮੁੱਖ ਪ੍ਰਬੰਧਕ ਕਮਲਜੀਤ ਸਿੰਘ ਚਾਹਲ, ਬਲਜੀਤ ਬਾਛਲ, ਜਗਦੀਪ ਭੰਗੂ, ਰਾਜਵੀਰ ਰੂਪਾਰਾਏ ਨੇ ਭੰਗੜਾ ਗਰੁੱਪਾਂ ਅਤੇ ਕਲਾਕਾਰਾਂ ਦਾ ਸਨਮਾਨ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਅਮਨ ਅਤੇ ਪ੍ਰਭਜੋਤ ਨੇ ਨਿਭਾਈ।

Advertisement

Advertisement