For the best experience, open
https://m.punjabitribuneonline.com
on your mobile browser.
Advertisement

ਵਾਧੂ ਵਸੂਲੀ ਦਾ ਮਾਮਲਾ: ਮੁਹਾਲੀ ਦੇ ਸੈਕਟਰ-76 ਤੋਂ 80 ਦੇ ਵਸਨੀਕਾਂ\ਅਲਾਟੀਆਂ ਨੂੰ ਰਾਹਤ ਮਿਲਣ ਦੀ ਆਸ ਬੱਝੀ

05:31 PM Jul 12, 2023 IST
ਵਾਧੂ ਵਸੂਲੀ ਦਾ ਮਾਮਲਾ  ਮੁਹਾਲੀ ਦੇ ਸੈਕਟਰ 76 ਤੋਂ 80 ਦੇ ਵਸਨੀਕਾਂ ਅਲਾਟੀਆਂ ਨੂੰ ਰਾਹਤ ਮਿਲਣ ਦੀ ਆਸ ਬੱਝੀ
Advertisement

ਦਰਸ਼ਨ ਸਿੰਘ ਸੋਢੀ
ਮੁਹਾਲੀ, 12 ਜੁਲਾਈ
ਇਥੋਂ ਦੇ ਸੈਕਟਰ-76 ਤੋਂ 80 ਦੇ ਵਸਨੀਕਾਂ ਨੂੰ ਪੰਜਾਬ ਸਰਕਾਰ ਤੋਂ ਵੱਡੀ ਰਾਹਤ ਮਿਲਣ ਦੀ ਆਸ ਬੱਝ ਗਈ ਹੈ। ਪਲਾਟ ਅਲਾਟਮੈਂਟ ਐਂਡ ਸੰਘਰਸ਼ ਕਮੇਟੀ ਦੇ ਨੁਮਾਇੰਦਿਆਂ ਦੀ ਅੱਜ ਮੁਹਾਲੀ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਦੀ ਮੌਜੂਦਗੀ ਵਿੱਚ ਗਮਾਡਾ ਦੇ ਮੁੱਖ ਪ੍ਰਸ਼ਾਸਕ ਰਾਜੀਵ ਗੁਪਤਾ ਤੇ ਹੋਰ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਹੋਈ, ਜਿਸ ਵਿੱਚ ਗਮਾਡਾ ਵੱਲੋਂ ਕਰੀਬ ਦੋ ਦਹਾਕੇ ਬਾਅਦ ਅਚਾਨਕ ਪਲਾਟਾਂ ਦੇ ਵਧਾਏ ਰੇਟਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਗਮਾਡਾ ਅਧਿਕਾਰੀਆਂ ਨੂੰ ਜ਼ੋਰ ਦੇ ਕੇ ਆਖਿਆ ਕਿ ਪਲਾਟਾਂ ਦੇ ਵਧਾਏ ਰੇਟਾਂ ਵਿੱਚ ਰਾਹਤ ਦੇਣ ਲਈ ਨਜ਼ਰਸਾਨੀ ਕੀਤੀ ਜਾਵੇ।

Advertisement

ਇਸ ਤਰ੍ਹਾਂ ਮੀਟਿੰਗ ਵਿੱਚ ਇਹ ਫ਼ੈਸਲਾ ਕੀਤਾ ਗਿਆ ਕਿ ਫਿਲਹਾਲ ਸੈਕਟਰ ਵਾਸੀਆਂ\ਅਲਾਟੀਆਂ ਨੂੰ ਵਾਧੂ ਵਸੂਲੀ ਦੇ ਨੋਟਿਸ ਨਹੀਂ ਭੇਜੇ ਜਾਣਗੇ। ਕੁੱਲ ਰਕਬੇ ਦੀ ਮੁੜ ਮਿੰਨਤੀ ਕਰਕੇ ਕਮਰਸ਼ੀਅਲ ਖੇਤਰ ’ਤੇ ਥੋੜਾ ਵੱਧ ਰੇਟ ਅਤੇ ਰਿਹਾਇਸ਼ੀ ਖੇਤਰ ’ਤੇ ਘੱਟ ਭਾਰ ਪਾਇਆ ਜਾਵੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਨਿਾਂ ਵਿੱਚ ਦੁਬਾਰਾ ਮੀਟਿੰਗ ਕਰਕੇ ਉੱਚ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਕਮੇਟੀ ਮੈਂਬਰਾਂ ਨਾਲ ਰਾਇ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੀਟਿੰਗ ਬਹੁਤ ਵਧੀਆ ਮਾਹੌਲ ਵਿੱਚ ਹੋਈ। ਸਾਰੀਆਂ ਧਿਰਾਂ ਨੇ ਸਾਰਥਕ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਦੀ ਆਸ ਮੁਤਾਬਕ ਇਸ ਮਸਲੇ ਦਾ ਪੱਕਾ ਹੱਲ ਕਰੇਗੀ। ਮੀਟਿੰਗ ਵਿੱਚ ਕੌਂਸਲਰ ਸੁੱਚਾ ਸਿੰਘ ਕਲੌੜ, ਸੁਖਦੇਵ ਸਿੰਘ ਪਟਵਾਰੀ ਤੇ ਹਰਜੀਤ ਸਿੰਘ ਭੋਲੂ, ਆਪ ਵਾਲੰਟੀਅਰ ਰਾਜੀਵ ਵਸ਼ਿਸ਼ਟ, ਸੈਕਟਰ-76 ਤੋਂ 80 ਪਲਾਟ ਅਲਾਟਮੈਂਟ ਕਮੇਟੀ ਦੇ ਮੈਂਬਰ ਜੀਐੱਸ ਪਠਾਣੀਆ, ਅਸ਼ੋਕ ਕੁਮਾਰ, ਸਰਦੂਲ ਸਿੰਘ ਪੂਨੀਆ, ਬਲਵਿੰਦਰ ਸਿੰਘ, ਗੁਰਦੇਵ ਸਿੰਘ ਧਨੋਆ, ਹਰਦਿਆਲ ਸਿੰਘ ਬਡਬਰ, ਸ੍ਰੀਮਤੀ ਕ੍ਰਿਸ਼ਨਾ ਮਿੱਤੂ ਤੇ ਚਰਨਜੀਤ ਕੌਰ ਮੌਜੂਦ ਸਨ।

Advertisement
Tags :
Author Image

Advertisement
Advertisement
×