ਬੀਐੱਸਐੱਫ ਦੇ ਵਧੀਕ ਡੀਜੀ ਵੱਲੋਂ ਭਾਰਤ-ਬੰਗਲਾਦੇਸ਼ ਸਰਹੱਦ ’ਤੇ ਹਾਲਾਤ ਦਾ ਜਾਇਜ਼ਾ
07:10 AM Aug 20, 2024 IST
Advertisement
ਗੁਹਾਟੀ, 19 ਅਗਸਤ
ਭਾਰਤੀ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੇ ਇਕ ਚੋਟੀ ਦੇ ਅਧਿਕਾਰੀ ਵੱਲੋਂ ਅੱਜ ਬਲ ਦੇ ਗੁਹਾਟੀ ਫਰੰਟੀਅਰ ਅਧੀਨ ਆਉਂਦੀ ਭਾਰਤ-ਬੰਗਲਾਦੇਸ਼ ਸਰਹੱਦ ਨੇੜਲੇ ਇਲਾਕਿਆਂ ਵਿੱਚ ਹਾਲਾਤ ਦਾ ਜਾਇਜ਼ਾ ਲਿਆ ਗਿਆ। ਬੀਐੱਸਐੱਫ ਦੀ ਪੂਰਬੀ ਕਮਾਂਡ ਦੇ ਵਧੀਕ ਡਾਇਰੈਕਟਰ ਜਨਰਲ ਰਵੀ ਗਾਂਧੀ ਨੇ ਸਰਹੱਦੀ ਇਲਾਕਿਆਂ ਦਾ ਦੌਰਾ ਕੀਤਾ ਤੇ ਗੁਹਾਟੀ ਫਰੰਟੀਅਰ ਹੈੱਡਕੁਆਰਟਰ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ। ਬਿਆਨ ਮੁਤਾਬਕ, ‘‘ਬੀਐੱਸਐੱਫ ਗੁਹਾਟੀ ਫਰੰਟੀਅਰ ਦੇ ਚਾਰ ਰੋਜ਼ਾ ਦੌਰੇ ਦੌਰਾਨ ਬੀਐੱਸਐੱਫ ਦੀ ਪੂਰਬੀ ਕਮਾਂਡ ਦੇ ਵਧੀਕ ਡਾਇਰੈਕਟਰ ਜਨਰਲ ਰਵੀ ਗਾਂਧੀ ਵੱਲੋਂ ਭਾਰਤ-ਬੰਗਲਾਦੇਸ਼ ਕੌਮਾਂਤਰੀ ਸਰਹੱਦ ’ਤੇ ਹਾਲਾਤ ਦਾ ਵਿਆਪਕ ਪੱਧਰ ’ਤੇ ਜਾਇਜ਼ਾ ਲਿਆ ਗਿਆ।’’ ਇਸ ਦੌਰਾਨ ਬੀਐੱਸਐੱਫ ਗੁਹਾਟੀ ਫਰੰਟੀਅਰ ਦੇ ਆਈਜੀ ਮਕਰਾਂਦ ਦਿਉਸਕਰ ਵੱਲੋਂ ਸਰਹੱਦ ਪਾਰ ਤੋਂ ਹੋਣ ਵਾਲੇ ਅਪਰਾਧਾਂ ਨੂੰ ਰੋਕਣ ਲਈ ਉਠਾਏ ਗਏ ਕਦਮਾਂ ਬਾਰੇ ਦੱਸਿਆ ਗਿਆ। -ਪੀਟੀਆਈ
Advertisement
Advertisement
Advertisement