ਪੰਜਾਬ ਤੇ ਦਿੱਲੀ ਦੇ ਹਵਾਈ ਅੱਡਿਆਂ ਤੋਂ ਏਅਰ ਇੰਡੀਆ ਦੀ ਉਡਾਣਾਂ ’ਚ ਸਫ਼ਰ ਕਰਨ ਵਾਲਿਆਂ ਦੀ ਕੀਤੀ ਜਾਵੇਗੀ ਵਾਧੂ ਜਾਂਚ
01:04 PM Nov 07, 2023 IST
Advertisement
ਨਵੀਂ ਦਿੱਲੀ, 7 ਨਵੰਬਰ
ਰਾਸ਼ਟਰੀ ਰਾਜਧਾਨੀ ਅਤੇ ਪੰਜਾਬ ਦੇ ਹਵਾਈ ਅੱਡਿਆਂ ਤੋਂ ਏਅਰ ਇੰਡੀਆ ਦੀਆਂ ਉਡਾਣਾਂ ਵਿੱਚ ਯਾਤਰਾ ਕਰਨ ਵਾਲੇ ਮੁਸਾਫਰਾਂ ਦੀ ਵਾਧੂ ਜਾਂਚ ਕੀਤੀ ਜਾਵੇਗੀ ਅਤੇ ਖ਼ਤਰਿਆਂ ਦੀ ਸੰਭਾਵਨਾਂ ਦੇ ਮੱਦੇਨਜ਼ਰ ਦਿੱਲੀ ਹਵਾਈ ਅੱਡੇ ਉੱਤੇ 30 ਨਵੰਬਰ ਤੱਕ ਵਜਿ਼ਟਰ ਐਂਟਰੀ ਟਿਕਟਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਸੂਤਰਾਂ ਅਨੁਸਾਰ ਅਸਥਾਈ ਏਅਰਪੋਰਟ ਐਂਟਰੀ ਪਾਸ ਜਾਰੀ ਕਰਨ ਤੋਂ ਇਲਾਵਾ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (ਆਈਜੀਆਈਏ) ਦੀ ਟਰਮੀਨਲ ਇਮਾਰਤ ਵਿੱਚ ਯਾਤਰੀਆਂ ਦੇ ਦਾਖਲੇ 'ਤੇ 30 ਨਵੰਬਰ ਤੱਕ ਪਾਬੰਦੀ ਲਗਾਈ ਗਈ ਹੈ। ਸ਼ਹਿਰੀ ਹਵਾਬਾਜ਼ੀ ਸੁਰੱਖਿਆ ਬਿਊਰੋ ਨੇ ਇਸ ਸਬੰਧ ਵਿੱਚ ਸਰਕੂਲਰ ਜਾਰੀ ਕੀਤਾ। ਏਅਰ ਇੰਡੀਆ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ।
Advertisement
Advertisement