ਏਡੀਸੀ ਵੱਲੋਂ ‘ਸਚੇਤ ਮੋਬਾਈਲ ਐਪ’ ਡਾਊਨਲੋਡ ਕਰਨ ਦਾ ਸੱਦਾ
09:04 AM Nov 10, 2024 IST
Advertisement
ਖੇਤਰੀ ਪ੍ਰਤੀਨਿਧ
ਪਟਿਆਲਾ, 9 ਨਵੰਬਰ
ਏਡੀਸੀ (ਜ) ਈਸ਼ਾ ਸਿੰਗਲ ਨੇ ਦੱਸਿਆ ਕਿ ਮਾਲ ਪੁਨਰਵਾਸ ਤੇ ਡਿਜ਼ਾਸਟਰ ਮੈਨੇਜਮੈਂਟ ਵਿਭਾਗ ਵੱਲੋਂ ਕੀਤੀ ਗਈ ਰਾਜ ਵਿਆਪੀ ਮੀਟਿੰਗ ’ਚ ਲੋਕਾਂ ਨੂੰ ਆਪਣੇ ਮੋਬਾਈਲ ਫੋਨਾ ’ਚ ‘ਸਚੇਤ ਮੋਬਾਈਲ ਐਪ’ ਡਾਊਨਲੋਅਡ ਕਰਨ ਦਾ ਸੱਦਾ ਦਿਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਇੱਕ ਸਰਕਾਰੀ ਐਪ ਹੈ, ਜਿਸ ਰਾਹੀਂ ਆਉਣ ਵਾਲੀ ਕਿਸੇ ਵੀ ਕੁਦਰਤੀ ਆਫਤ ਬਾਰੇ ਪਤਾ ਲਗਾਇਆ ਜਾ ਸਕਦਾ ਹੈ। ਇਹ ਐਪ ਫੋਨ ਦੀ ਜੀਪੀਐਸ ਲੋਕੇਸ਼ਨ ਦੇ ਅਧਾਰ ’ਤੇ ਮੌਸਮ, ਤਾਪਮਾਨ, ਬਾਰਿਸ਼, ਹਵਾ ਅਤੇ ਭੂਚਾਲ ਬਾਰੇ ਵੀ ਜਾਣਕਾਰੀ ਦਿੰਦੀ ਹੈ, ਜਿਸ ਜ਼ਰੀਏ ਕੁਰਤੀ ਆਫਤਾਂ ਤੋਂ ਵੀ ਬਚਿਆ ਜਾ ਸਕਦਾ ਹੈ।
Advertisement
Advertisement
Advertisement