ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ੲੇਡੀਸੀ ਵੱਲੋਂ ਸ਼ਹਿਰ ਵਿੱਚ ਸਫਾਈ ਪ੍ਰਬੰਧਾਂ ਦੀ ਜਾਂਚ

07:25 PM Jun 29, 2023 IST

ਪੱਤਰ ਪ੍ਰੇਰਕ

Advertisement

ਤਰਨ ਤਾਰਨ, 27 ਜੁੂਨ

ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਨਿੰਦਰ ਕੌਰ ਵੱਲੋਂ ਅੱਜ ਸਵੇਰ ਵੇਲੇ ਸ਼ਹਿਰ ਦੇ ਵੱਖ ਵੱਖ ਭਾਗਾਂ ਵਿੱਚ ਜਾ ਕੇ ਸਫਾਈ ਆਦਿ ਦੀ ਅਚਨਚੇਤ ਕੀਤੀ| ਚੈਕਿੰਗ ਦੌਰਾਨ ਜੰਡਿਆਲਾ ਰੋਡ ਅਤੇ ਰੇਲਵੇ ਸਟੇਸ਼ਨ ਰੋਡ ਤੇ ਖਾਮੀਆਂ ਦੇਖੀਆਂ ਭਾਵੇਂ ਕਿ ਸ਼ਹਿਰ ਦੀਆਂ ਹੋਰਨਾਂ ਗਲੀਆਂ, ਬਾਜ਼ਾਰਾਂ, ਸੜਕਾਂ ਆਦਿ ਦੀ ਸਫਾਈ ਦੇ ਕੰਮ ਨੂੰ ਤਸੱਲੀਬਖਸ਼ ਪਾਇਆ ਗਿਆ| ਅਧਿਕਾਰੀ ਅਮਨਿੰਦਰ ਕੌਰ ਨੇ ਚੈਕਿੰਗ ਦੌਰਾਨ ਡੰਪ ਸਾਈਟ ‘ਤੇ ਕੁੱਝ ਕੂੜਾ ਗਲੀ ਅਤੇ ਮੁਹੱਲੇ ਵਿੱਚ ਫੈਲਿਆ ਦੇਖਿਆ। ਉਨ੍ਹਾਂ ਸਫਾਈ ਦੀਆਂ ਇਨ੍ਹਾਂ ਖਾਮੀਆਂ ਨੂੰ ਤੁਰੰਤ ਦੂਰ ਕਰਨ ਲਈ ਕਾਰਜਸਾਧਕ ਅਧਿਕਾਰੀ ਨੂੰ ਨਿਰਦੇਸ਼ ਜਾਰੀ ਕੀਤੇ| ਉਨ੍ਹਾਂ ਗਿੱਲੇ ਅਤੇ ਸੁੱਕੇ ਕੂੜੇ ਦੀ ਸਾਂਭ ਸੰਭਾਲ ਲਈ ਬਣਾਈਆਂ 52 ਕੰਪੋਸਟ ਪਿੱਟਾਂ ਦੀ ਵੀ ਜਾਂਚ ਕੀਤੀ। ਉਨ੍ਹਾਂ ਦੱਸਿਆ ਕਿ ਐੱਮ. ਆਰ. ਐੱਫ. ਸ਼ੈੱਡ ਸਹੀ ਢੰਗ ਨਾਲ ਕੇਂਦਰ ਚਲਾ ਰਿਹਾ ਹੈ ਅਤੇ ਸੁੱਕਾ ਕੂੜਾ ਸੁੱਕੇ ਕੂੜੇ ਲਈ ਬਣਾਏ ਗਏ ਚੈਂਬਰਾਂ ਵਿੱਚ ਅਤੇ ਗਿੱਲਾ ਕੂੜਾ ਟੋਇਆਂ ਵਿੱਚ ਪਾਇਆ ਜਾ ਰਿਹਾ ਹੈ। ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸ਼ਹਿਰ ਦੀ ਸੱਚਖੰਡ ਰੋਡ ‘ਤੇ ਬੂਟੇ ਵੀ ਲਗਾਏ। ਇਸ ਮੁਹਿੰਮ ਵਿੱਚ ਨਗਰ ਕੌਂਸਲ ਦੇ ਅਧਿਕਾਰੀਆਂ ਮੁਲਾਜਮਾਂ ਨੇ ਵੀ ਸ਼ਮੂਲੀਅਤ ਕੀਤੀ|

Advertisement

Advertisement
Tags :
ੲੇਡੀਸੀਸ਼ਹਿਰਸਫ਼ਾਈਜਾਂਚਪ੍ਰਬੰਧਾਂਵੱਲੋਂਵਿੱਚ
Advertisement