For the best experience, open
https://m.punjabitribuneonline.com
on your mobile browser.
Advertisement

ਐੱਨਐੱਸਐੱਸ ਕੈਂਪ ਵਿੱਚ ਪੁੱਜੇ ਏਡੀਸੀ

07:56 AM Dec 19, 2024 IST
ਐੱਨਐੱਸਐੱਸ ਕੈਂਪ ਵਿੱਚ ਪੁੱਜੇ ਏਡੀਸੀ
ਏਡੀਸੀ ਸੁਖਚੈਨ ਸਿੰਘ ਪਾਪੜਾ ਦਾ ਸਨਮਾਨ ਕਰਦੇ ਹੋਏ ਪ੍ਰਿੰਸੀਪਲ ਸੁਖਜਿੰਦਰ ਕੌਰ। -ਫੋਟੋ: ਭਿੰਡਰ
Advertisement

ਘੱਗਾ:

Advertisement

ਇੱਥੇ ਗੌਰਮਿੰਟ ਸਕੂਲ ਆਫ ਐਮੀਨੈਂਸ ਘੱਗਾ ਵਿੱਚ ਕੌਮੀ ਸੇਵਾ ਯੋਜਨਾ ਦੇ ਚੱਲ ਰਹੇ ਕੈਂਪ ਦੌਰਾਨ ਮੁੱਖ ਮਹਿਮਾਨ ਵਜੋਂ ਏਡੀਸੀ (ਡੀ) ਸੰਗਰੂਰ ਸੁਖਚੈਨ ਸਿੰਘ ਪਾਪੜਾ ਸ਼ਾਮਲ ਹੋਏ| ਉਨ੍ਹਾਂ ਵਾਲੰਟੀਅਰਾਂ ਨੂੰ ਕੌਮੀ ਸੇਵਾ ਯੋਜਨਾ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕਰਦਿਆਂ ਸਕੂਲ ਦੇ ਉੱਦਮ ਦੀ ਸ਼ਲਾਘਾ ਕੀਤੀ| ਸਕੂਲ ਪ੍ਰਿੰਸੀਪਲ ਸੁਖਜਿੰਦਰ ਕੌਰ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਸਕੂਲ ਦੀਆਂ ਗਤੀਵਿਧੀਆਂ ’ਤੇ ਚਾਨਣਾ ਪਾਇਆ| ਪ੍ਰੋਗਰਾਮ ਅਫਸਰ ਕਿਰਨ ਬਾਲਾ ਦੀ ਅਗਵਾਈ ਹੇਠ ਚੱਲ ਰਹੇ ਸੱਤ ਰੋਜ਼ਾਂ ਕੈੈਂਪ ਦੇ ਚੌਥੇ ਦਿਨ ਵਾਲੰਟੀਅਰਾਂ ਵੱਲੋਂ ਕੌਮੀ ਸੇਵਾ ਦੀ ਭਾਵਨਾ ਉਜਾਗਰ ਕਰਦੇ ਕੰਮਾਂ ’ਚ ਸ਼ਿਰਕਤ ਕੀਤੀ ਗਈ| ਪ੍ਰਿੰਸੀਪਲ ਸੁਖਜਿੰਦਰ ਕੌਰ ਤੇ ਪ੍ਰੋਗਰਾਮ ਅਫਸਰ ਕਿਰਨ ਬਾਲਾ ਵੱਲੋਂ ਮੁੱਖ ਮਹਿਮਾਨ ਸਮੇਤ ਹੋਰਾਂ ਦਾ ਸਨਮਾਨ ਕੀਤਾ ਗਿਆ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement