For the best experience, open
https://m.punjabitribuneonline.com
on your mobile browser.
Advertisement

ਏਡੀਬੀ ਨੇ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ 7 ਫੀਸਦ ’ਤੇ ਕਾਇਮ ਰੱਖਿਆ

07:50 PM Sep 25, 2024 IST
ਏਡੀਬੀ ਨੇ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ 7 ਫੀਸਦ ’ਤੇ ਕਾਇਮ ਰੱਖਿਆ
Advertisement
ਨਵੀਂ ਦਿੱਲੀ, 25 ਸਤੰਬਰਏਸ਼ਿਆਈ ਵਿਕਾਸ ਬੈਂਕ (ਏਡੀਬੀ) ਨੇ ਮੌਜੂਦਾ ਵਿੱਤੀ ਵਰ੍ਹੇ 2024-25 ਲਈ ਭਾਰਤ ਦੀ ਵਿਕਾਸ ਦਰ ਦੇ ਅਨੁਮਾਨ ਨੂੰ 7 ਫੀਸਦ ’ਤੇ ਬਰਕਰਾਰ ਰੱਖਿਆ ਹੈ। ਏਡੀਬੀ ਨੇ ਅੱਜ ਕਿਹਾ ਕਿ ਬਿਹਤਰ ਖੇਤੀ ਉਤਪਾਦਨ ਅਤੇ ਉੱਚ ਸਰਕਾਰੀ ਖਰਚੇ ਨਾਲ ਅਗਲੀਆਂ ਤਿਮਾਹੀਆਂ ਵਿੱਚ ਤੇਜ਼ੀ ਆਉਣ ਦੀ ਆਸ ਹੈ।
Advertisement

ਸਤੰਬਰ ਦੇ ਆਪਣੇ ਏਸ਼ਿਆਈ ਵਿਕਾਸ ਨਜ਼ਰੀਏ (ਏਡੀਓ) ਵਿੱਚ ਏਡੀਬੀ ਨੇ ਕਿਹਾ ਕਿ ਮੌਜੂਦਾ ਵਿੱਤੀ ਵਰ੍ਹੇ 2024-25 ਵਿੱਚ ਬਰਾਮਦ ਪਹਿਲਾਂ ਦੇ ਅਨੁਮਾਨ ਨਾਲੋਂ ਵੱਧ ਰਹੇਗਾ ਜਿਸ ਦਾ ਸਿਹਰਾ ਸੇਵਾਵਾਂ ਦੀ ਬਰਾਮਦ ਵਿੱਚ ਵਾਧੇ ਨੂੰ ਜਾਂਦਾ ਹੈ। ਹਾਲਾਂਕਿ, ਅਗਲੇ ਵਿੱਤੀ ਵਰ੍ਹੇ ਵਿੱਚ ਵਸਤੂ ਬਰਾਮਦ ਵਾਧਾ ਮੁਕਾਬਲਤਨ ਧੀਮਾ ਰਹੇਗਾ। ਏਡੀਬੀ ਨੇ ਕਿਹਾ, ‘‘ਵਿੱਤੀ ਵਰ੍ਹੇ 2024-25 (31 ਮਾਰਚ 2025 ਨੂੰ ਸਮਾਪਤੀ ਵਾਲਾ ਸਾਲ) ਵਿੱਚ ਜੀਡੀਪੀ ਵਿਕਾਸ ਦਰ 7 ਫੀਸਦ ਅਤੇ ਵਿੱਤੀ ਵਰ੍ਹੇ 2025-26 ਵਿੱਚ 7.2 ਫੀਸਦ ਰਹਿਣ ਦੀ ਆਸ ਹੈ। ਦੋਵੇਂ ਹੀ ਅਨੁਮਾਨ ਅਪਰੈਲ 2024 ਦੇ ਬਰਾਬਰ ਹਨ। ਨਾਲ ਹੀ ਭਾਰਤ ਦੀਆਂ ਵਾਧਾ ਸੰਭਾਵਨਾਵਾਂ ਮਜ਼ਬੂਤ ਬਣੀਆਂ ਹੋਈਆਂ ਹਨ।’’

Advertisement

ਭਾਰਤੀ ਅਰਥਚਾਰਾ ਪਿਛਲੇ ਵਿੱਤੀ ਵਰ੍ਹੇ 2023-24 ਵਿੱਚ 8.2 ਫੀਸਦ ਦੀ ਦਰ ਨਾਲ ਵਧਿਆ ਸੀ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਚਾਲੂ ਵਿੱਤੀ ਵਰ੍ਹੇ ਵਿੱਚ 7.2 ਫੀਸਦ ਦੀ ਵਿਕਾਸ ਦਰ ਦਾ ਅਨੁਮਾਨ ਲਗਾਇਆ ਹੈ। ਇਸ ਵਿੱਚ ਕਿਹਾ ਗਿਆ ਹੈ, ‘‘ਮੌਜੂਦਾ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ (ਅਪਰੈਲ ਤੋਂ ਜੂਨ) ਵਿੱਚ ਕੁੱਲ ਘਰੇਲੂ ਉਤਪਾਦ (ਜੀਡੀਪੀ) ਦੀ ਵਿਕਾਸ ਦਰ ਧੀਮੀ ਹੋ ਕੇ 6.7 ਫੀਸਦ ਰਹਿ ਗਈ ਹੈ ਪਰ ਖੇਤੀ ਖੇਤਰ ਵਿੱਚ ਸੁਧਾਰ ਅਤੇ ਉਦਯੋਗ ਤੇ ਸੇਵਾਵਾਂ ਲਈ ਕਾਫੀ ਹੱਦ ਤੱਕ ਇਕ ਮਜ਼ਬੂਤ ਨਜ਼ਰੀਏ ਨਾਲ ਆਉਣ ਵਾਲੀਆਂ ਤਿਮਾਹੀਆਂ ’ਚ ਇਸ ਵਿੱਚ ਤੇਜ਼ੀ ਆਉਣ ਦੀ ਆਸ ਹੈ।’’

ਏਡੀਬੀ ਦੇ ਭਾਰਤ ਦੇ ਡਾਇਰੈਕਟਰ ਮੀਓ ਓਕਾ ਨੇ ਕਿਹਾ, ‘‘ਭਾਰਤ ਦੇ ਅਰਥਚਾਰੇ ਨੇ ਆਲਮੀ ਭੂ-ਰਾਜਨੀਤਕ ਚੁਣੌਤੀਆਂ ਵਿਚਾਲੇ ਜ਼ਿਕਰਯੋਗ ਜੁਝਾਰੂ ਸਮਰੱਥਾ ਦਿਖਾਈ ਹੈ ਅਤੇ ਇਹ ਸਥਿਰ ਵਾਧੇ ਲਈ ਤਿਆਰ ਹੈ।’’ -ਪੀਟੀਆਈ

Advertisement
Author Image

Advertisement