ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਦਰਸ਼ ਸਕੂਲ ਰੌਣੀ ਦਾ ਸਲਾਨਾ ਖੇਡ ਮੇਲਾ ਸਮਾਪਤ

11:07 AM Oct 26, 2024 IST
ਖਿਡਾਰੀਆਂ ਨਾਲ ਹਾਜ਼ਰ ਪਿੰਕਾ ਜਰਗ, ਸਰਪੰਚ ਕੁਲਦੀਪ ਸਿੰਘ ਤੇ ਨੰਬਰਦਾਰ ਰੌਣੀ ਸਮੇਤ ਹੋਰ। -ਫੋਟੋ: ਜੱਗੀ

ਪੱਤਰ ਪ੍ਰੇਰਕ
ਪਾਇਲ, 25 ਅਕਤੂਬਰ
ਭਾਰਤੀ ਫਾਊਡੇਸ਼ਨ ਵੱਲੋਂ ਚਲਾਏ ਜਾ ਰਹੇ ਸੱਤਿਆ ਭਾਰਤੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਰੌਣੀ ਵਿੱਚ ਪ੍ਰਿੰਸੀਪਲ ਅਗਮ ਬਜਾਜ ਦੀ ਅਗਵਾਈ ਹੇਠ ਸਲਾਨਾ ਖੇਡ ਮੇਲਾ ਕਰਵਾਇਆ ਗਿਆ। ਖੇਡ ਮੇਲੇ ਵਿੱਚ ਪ੍ਰਾਇਮਰੀ ਤੋਂ ਲੈ ਕੇ ਬਾਰ੍ਹਵੀ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਮੇਲੇ ਦਾ ਉਦਘਾਟਨ ਪਹਿਲਵਾਨ ਅਮਰੀਕ ਸਿੰਘ ਰੌਣੀ ਨੇ ਸਮ੍ਹਾਂ ਰੋਸ਼ਨ ਕਰਕੇ ਕੀਤਾ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਭਾਈ ਘਨੱਈਆ ਵੈੱਲਫੇਅਰ ਸੁਸਾਇਟੀ ਰੌਣੀ ਦੇ ਪ੍ਰਧਾਨ ਰਵਿੰਦਰ ਸਿੰਘ ਪੰਧੇਰ, ਮਾ. ਕੁਲਦੀਪ ਸਿੰਘ, ਪ੍ਰਧਾਨ ਹਰਜਿੰਦਰ ਸਿੰਘ ਤੇ ਪ੍ਰਿੰਸੀਪਲ ਅਗਮ ਬਜਾਜ ਨੇ ਅਦਾ ਕੀਤੀ। ਇਸ ਮੌਕੇ ਖੇਡ ਮੇਲੇ ਮੁੱਖ ਮਹਿਮਾਨ ਵਜੋਂ ਉੱਘੇ ਖੇਡ ਪ੍ਰਮੋਟਰ ਪਿੰਕਾ ਜਰਗ ਨੇ ਆਪਣੀ ਭਰਵੀਂ ਹਾਜ਼ਰੀ ਲਗਵਾਈ ਤੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਖੇਡਾਂ ’ਚ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਆ। ਖੇਡ ਮੇਲੇ ’ਚ ਬੱਚਿਆਂ ਨੇ 100 ਮੀਟਰ, 200 ਮੀਟਰ ਰੇਸ , ਤਿੰਨ ਟੰਗੀ ਰੇਸ, ਲੈਮਨ ਰੇਸ, ਰਿਵਰ ਬੈਕ, ਕਬੱਡੀ, ਖੋ ਖੋ, ਫੁਟਬਾਲ, ਲੁੱਡੋ ਤੇ ਹੋਰ ਖੇਡਾਂ ’ਚ ਵੱਧ ਚੜ੍ਹ ਕੇ ਹਿੱਸਾ ਲਿਆ। ਜੇਤੂ ਬੱਚਿਆਂ ਨੂੰ ਮੈਡਲ, ਸਰਟੀਫਿਕੇਟ ਤੇ ਸਨਮਾਨ ਚਿੰਨ੍ਹ ਭੇਟ ਕੀਤੇ ਗਏ।

Advertisement

Advertisement