ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆਦਰਸ਼ ਸਕੂਲ: ਸਰਕਾਰ ਦੇ ਫ਼ਰਮਾਨ ਤੋਂ ਬੱਚਿਆਂ ਦੇ ਮਾਪੇ ਪ੍ਰੇਸ਼ਾਨ

07:16 AM Mar 29, 2024 IST
ਆਦਰਸ਼ ਸਕੂਲ ਜਵਾਹਰ ਸਿੰਘ ਵਾਲਾ ਦੀ ਬਾਹਰੀ ਝਲਕ।

ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ, 28 ਮਾਰਚ
ਪੰਜਾਬ ਸਰਕਾਰ ਵੱਲੋਂ ਨਵੇਂ ਫੈਸਲੇ ਮੁਤਾਬਕ ਆਦਰਸ਼ ਸਕੂਲਾਂ ’ਚ ਵਿਦਿਆਰਥੀਆਂ ਲਈ ਮੁਫ਼ਤ ਵਿੱਦਿਆ ਦੇਣ ਦੀ ਸਹੂਲਤ ਬੰਦ ਕਰਕੇ ਨਵੇਂ ਵਿਦਿਅਕ ਸੈਸ਼ਨ ਤੋਂ ਵਿਦਿਆਰਥੀਆਂ ਤੋਂ ਮਹੀਨਾਵਾਰ ਫੀਸ ਲੈਣ ਦੇ ਜਾਰੀ ਕੀਤੇ ਗਏ ਹੁਕਮਾਂ ਵਿਦਿਆਰਥੀ ਤੇ ਮਾਪੇ ਪ੍ਰੇਸ਼ਾਨ ਹਨ। ਨਿਹਾਲ ਸਿੰਘ ਵਾਲਾ ਨੇੜੇ ਜਵਾਹਰ ਸਿੰਘ ਵਾਲਾ ਵਿੱਚ ਚੱਲ ਰਿਹਾ ਆਦਰਸ਼ ਸਕੂਲ ਆਦਰਸ਼ ਵਿੱਦਿਆ ਦੇਣ ਵਿੱਚ ਮੋਹਰੀ ਮੰਨਿਆਂ ਜਾਂਦਾ ਹੈ। ਮਿਆਰੀ ਤੇ ਮੁਫ਼ਤ ਵਿਦਿਆ ਮਿਲਣ ਕਾਰਨ ਪਿਛਲੇ ਦਹਾਕੇ ਤੋਂ ਭਾਰੀ ਗਿਣਤੀ ਵਿੱਚ ਵਿਦਿਆਰਥੀ ਏਥੇ ਪੜ੍ਹਾਈ ਕਰਦੇ ਹਨ ਪ੍ਰੰਤੂ ਸਰਕਾਰ ਦੇ ਨਵੇਂ ਫੀਸ ਲੈਣ ਦੇ ਹੁਕਮਾਂ ਨਾਲ ਦਾਖ਼ਲਿਆਂ ਦੇ ਸਮੇਂ ਸਕੂਲ ਵਿੱਚ ਬੇਰੌਣਕੀ ਨਜ਼ਰ ਆਈ। ਨਵੇਂ ਨਿਯਮਾਂ ਤਹਿਤ ਪਹਿਲੀ ਤੋਂ ਪੰਜਵੀਂ ਦੇ ਵਿਦਿਆਰਥੀਆਂ ਨੂੰ 100 ਰੁਪਏ ਪ੍ਰਤੀ ਮਹੀਨਾ ਜਦਕਿ ਛੇਵੀਂ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਨੂੰ 200 ਰੁਪਏ ਤੇ ਨੌਵੀਂ ਜਮਾਤ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਨੂੰ ਨਵੀਂ ਫ਼ੀਸ ਦੇ 300 ਰੁਪਏ ਪ੍ਰਤੀ ਮਹੀਨਾ ਪੈਸੇ ਦੇਣੇ ਪੈਣਗੇ ਅਤੇ ਅੰਗਰੇਜ਼ੀ ਮਾਧਿਅਮ ਵਿੱਚ ਵਿੱਚ ਵੀ ਦਾਖਲੇ ਸ਼ੁਰੂ ਕਰਨ ਦੇ ਹੁਕਮ ਜਾਰੀ ਹੋਏ ਹਨ। ਜ਼ਿਕਰਯੋਗ ਹੈ ਕਿ ਇਹ ਸਕੂਲ ਅਕਾਲੀ ਸਰਕਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਾਰਜਕਾਲ ਵੇਲੇ ਵਿਦਿਆਰਥੀਆਂ ਨੂੰ ਮੁਫ਼ਤ ਤੇ ਮਿਆਰੀ ਵਿੱਦਿਆ ਦੇਣ ਲਈ ਖੋਹਲੇ ਗਏ ਸਨ। ਅਕਾਲੀ ਆਗੂ ਚੇਅਰਮੈਨ ਭਾਰਤੀ ਪੱਤੋ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਖੁਦ ਤਾਂ ਕੀ ਦੇਣਾ ਹੈ ਸਗੋਂ ਦੀਆਂ ਸਹੂਲਤਾਂ ਵੀ ਖੋਹੀਆਂ ਜਾ ਰਹੀਆਂ ਹਨ। ਕਿਸਾਨ ਤੇ ਸਮਾਜਕ ਆਗੂਆਂ ਹਰਬੰਸ ਸਿੰਘ ਢਿੱਲੋਂ, ਸੁਖਦੇਵ ਭੋਲਾ, ਨਾਜਰ ਸਿੰਘ ਖਾਈ, ਅਮਰਜੀਤ ਸਿੰਘ ਰੌਂਤਾ ਨੇ ਮੰਗ ਕੀਤੀ ਕਿ ਸਰਕਾਰ ਨਵੇਂ ਹੁਕਮ ਵਾਪਸ ਲਵੇ।

Advertisement

Advertisement
Advertisement