ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਡਾਨੀ ਮਾਮਲਾ: ਸੇਬੀ ਵੱਲੋਂ ਹਿੰਡਨਬਰਗ ਨੂੰ ‘ਕਾਰਨ ਦੱਸੋ’ ਨੋਟਿਸ

07:03 AM Jul 03, 2024 IST

ਨਵੀਂ ਦਿੱਲੀ, 2 ਜੁਲਾਈ
ਭਾਰਤ ਦੇ ਪੂੰਜੀ ਬਾਜ਼ਾਰ ’ਤੇ ਨਜ਼ਰ ਰੱਖਣ ਵਾਲੇ ਪ੍ਰਸ਼ਾਸਕ ਸੇਬੀ ਨੇ ਅਮਰੀਕੀ ਕੰਪਨੀ ਹਿੰਡਨਬਰਗ ਰਿਸਰਚ ਨੂੰ ਅਡਾਨੀ ਗਰੁੱਪ ਦੇ ਸ਼ੇਅਰਾਂ ’ਤੇ ਦਾਅ ਲਾਉਣ ਵਿੱਚ ਕਥਿਤ ਬੇਨੇਮੀਆਂ ਦੇ ਮਾਮਲੇ ਵਿੱਚ ਕਈ ਦਾਅਵਿਆਂ ਸਬੰਧੀ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ‘ਹਿੰਡਨਬਰਗ’ ਨੇ ਅਡਾਨੀ ਗਰੁੱਪ ’ਤੇ ਸ਼ੇਅਰਾਂ ਦੇ ਭਾਅ ਵਿੱਚ ਹੇਰਾਫੇਰੀ ਤੇ ਵਿੱਤੀ ਗੜਬੜੀਆਂ ਦਾ ਦੋਸ਼ ਲਾਉਂਦਿਆਂ ਇੱਕ ਰਿਪੋਰਟ ਜਾਰੀ ਕੀਤੀ ਸੀ।
ਅਮਰੀਕੀ ਕੰਪਨੀ ਨੇ ਦੱਸਿਆ ਕਿ ਸੇਬੀ ਨੇ ਉਸ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਹੈ। ਉਸ ਨੇ ਇਸ ਨੋਟਿਸ ਨੂੰ ‘ਬੇਤੁਕਾ’ ਅਤੇ ‘ਪਹਿਲਾਂ ਤੋਂ ਤੈਅ ਮੰਤਵ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਗਿਆ’ ਕਰਾਰ ਦਿੱਤਾ। ਉਸ ਨੇ ਕਿਹਾ, ‘‘ਇਹ ਭਾਰਤ ਵਿੱਚ ਸ਼ਕਤੀਸ਼ਾਲੀ ਲੋਕਾਂ ਵੱਲੋਂ ਕੀਤੇ ਗਏ ਭ੍ਰਿਸ਼ਟਾਚਾਰ ਤੇ ਧੋਖਾਧੜੀ ਦੇ ਮੁੱਦੇ ਉਭਾਰਨ ਵਾਲਿਆਂ ਨੂੰ ਚੁੱਪ ਕਰਵਾਉਣ ਤੇ ਡਰਾਉਣ ਦਾ ਯਤਨ ਹੈ।’’ ਅਮਰੀਕੀ ਕੰਪਨੀ ਨੇ ਕਿਹਾ ਕਿ ਉਸ ਨੂੰ 27 ਜੂਨ ਨੂੰ ਸੇਬੀ ਤੋਂ ਇੱਕ ਈ-ਮੇਲ ਮਿਲੀ ਸੀ ਅਤੇ ਬਾਅਦ ਵਿੱਚ ਇੱਕ ਕਾਰਨ ਦੱਸੋ ਨੋਟਿਸ ਵੀ ਭੇਜਿਆ ਗਿਆ ਜਿਸ ਵਿੱਚ ਭਾਰਤੀ ਨਿਯਮਾਂ ਦੀ ਸ਼ੱਕੀ ਉਲੰਘਣ ਦਾ ਜ਼ਿਕਰ ਸੀ। ਕੰਪਨੀ ਨੇ ਕਿਹਾ, ‘‘ਅਡਾਨੀ ਗਰੁੱਪ ਅੱਜ ਤੱਕ ਸਾਡੀ ਰਿਪੋਰਟ ਵਿੱਚ ਲਾਏ ਗਏ ਦੋਸ਼ਾਂ ਦਾ ਜਵਾਬ ਦੇਣ ਵਿੱਚ ਅਸਫਲ ਰਿਹਾ ਹੈ। -ਪੀਟੀਆਈ

Advertisement

ਸੇਬੀ ਨੇ ਨੋਟਿਸ ’ਚ ਕੋਟਕ ਦਾ ਜ਼ਿਕਰ ਕਿਉਂ ਨਹੀਂ ਕੀਤਾ: ਹਿੰਡਨਬਰਗ

ਨਵੀਂ ਦਿੱਲੀ: ਅਮਰੀਕੀ ਕੰਪਨੀ ਹਿੰਡਨਬਰਗ ਰਿਸਰਚ ਨੇ ਦਾਅਵਾ ਕੀਤਾ ਹੈ ਕਿ ਅਰਬਪਤੀ ਬੈਂਕਰ ਉਦੈ ਕੋਟਕ ਨੇ ਬੈਂਕ ਦੇ ਨਾਲ-ਨਾਲ ‘ਬ੍ਰੋਕਰੇਜ’ ਕੰਪਨੀ ਵੀ ਬਣਾਈ ਜਿਸ ਨੇ ਇੱਕ ਅਣਪਛਾਤੇ ਨਿਵੇਸ਼ਕ ਵੱਲੋਂ ਅਡਾਨੀ ਗਰੁੱਪ ਦੇ ਸ਼ੇਅਰਾਂ ਵਿੱਚ ਗਿਰਾਵਟ ਤੋਂ ਲਾਭ ਕਮਾਉਣ ਲਈ ਵਰਤੇ ਗਏ ਵਿਦੇਸ਼ੀ ਫੰਡ ਦੀ ਦੇਖ-ਰੇਖ ਕੀਤੀ ਸੀ। ਹਿੰਡਨਬਰਗ ਨੇ ਜਨਵਰੀ 2023 ਵਿੱਚ ਅਡਾਨੀ ਗਰੁੱਪ ਦੇ ਸ਼ੇਅਰਾਂ ਦੀਆਂ ਕੀਮਤਾਂ ਵਿੱਚ ਭਾਰੀ ਹੇਰਾਫੇਰੀ ਅਤੇ ਵਿੱਤੀ ਗੜਬੜੀਆਂ ਦਾ ਦੋਸ਼ ਲਾਉਂਦਿਆਂ ਰਿਪੋਰਟ ਛਾਪੀ ਸੀ। ਇਸ ਮਗਰੋਂ ਅਡਾਨੀ ਦੇ ਸ਼ੇਅਰ ਡਿੱਗ ਗਏ ਸਨ। ਅਮਰੀਕੀ ਕੰਪਨੀ ਨੇ ਕਿਹਾ ਕਿ ਉਸ ਨੇ ਖੁਲਾਸਾ ਕੀਤਾ ਸੀ ਕਿ ਕੋਟਕ ਨੇ ਅਡਾਨੀ ਗਰੁੱਪ ਖ਼ਿਲਾਫ਼ ਦਾਅ ਖੇਡਿਆ ਅਤੇ ਉਸ ਨੂੰ ਸਿਰਫ਼ 40 ਲੱਖ ਅਮਰੀਕੀ ਡਾਲਰ ਤੋਂ ਵੱਧ ਦਾ ਲਾਭ ਹੋਇਆ। ਹਿੰਡਨਬਰਗ ਨੇ ਪੁੱਛਿਆ ਕਿ ਸੇਬੀ ਨੇ ‘ਕਾਰਨ ਦੱਸੋ’ ਨੋਟਿਸ ਵਿੱਚ ਕੋਟਕ ਦੇ ਨਾਮ ਦਾ ਜ਼ਿਕਰ ਕਿਉਂ ਕੀਤਾ। -ਪੀਟੀਆਈ

Advertisement
Advertisement
Advertisement