ਅਡਾਨੀ ਮਾਮਲਾ: ਹਿੰਡਨਬਰਗ ਦੇ ਦੋਸ਼ ਤਾਂ ਮਾਮੂਲੀ ਨੇ, ਜੇਪੀਸੀ ਜਾਂਚ ਨਾਲ ਆਏਗਾ ਸਾਰਾ ਸੱਚ ਬਾਹਰ: ਕਾਂਗਰਸ
11:44 AM Aug 16, 2024 IST
ਨਵੀਂ ਦਿੱਲੀ, 16 ਅਗਸਤ
ਕਾਂਗਰਸ ਨੇ ਅੱਜ ਦਾਅਵਾ ਕੀਤਾ ਕਿ ਅਮਰੀਕੀ ਸੰਸਥਾ ਹਿੰਡਨਬਰਗ ਰਿਸਰਚ ਵੱਲੋਂ ਅਡਾਨੀ ਗਰੁੱਪ ਨਾਲ ਸਬੰਧਤ ਕਥਿਤ ਘਪਲੇ ਸਬੰਧੀ ਲਾਏ ਦੋਸ਼ ਮਾਮੂਲੀ ਹਨ ਅਤੇ ਸਾਰੀ ਸੱਚਾਈ ਸਾਂਝੀ ਸੰਸਦੀ ਕਮੇਟੀ ਦੀ ਜਾਂਚ ਤੋਂ ਹੀ ਸਾਹਮਣੇ ਆ ਸਕਦੀ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਸਾਰੀ ਸੱਚਾਈ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਦੀ ਜਾਂਚ ਤੋਂ ਹੀ ਸਾਹਮਣੇ ਆ ਸਕਦੀ ਹੈ। ਹਿੰਡਨਬਰਗ ਰਿਸਰਚ ਰਿਪੋਰਟ ਨੂੰ ਲੈ ਕੇ ਕਾਂਗਰਸ ਪਿਛਲੇ ਕਈ ਮਹੀਨਿਆਂ ਤੋਂ ਅਡਾਨੀ ਗਰੁੱਪ 'ਤੇ ਹਮਲੇ ਕਰ ਰਹੀ ਹੈ। ਅਡਾਨੀ ਸਮੂਹ ਨੇ ਆਪਣੇ 'ਤੇ ਲਗਾਏ ਗਏ ਸਾਰੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ।
Advertisement
Advertisement