ਰੱਸਾਕਸ਼ੀ ’ਚ ਆਦਮਪੁਰ ਟੀਮ ਨੇ ਸੋਨ ਤਗਮਾ ਜਿੱਤਿਆ
05:54 AM Feb 05, 2025 IST
Advertisement
ਪੱਤਰ ਪ੍ਰੇਰਕ
ਜਲੰਧਰ, 4 ਫਰਵਰੀ
ਪ੍ਰਿਥਵੀ ਵੈਲਫੇਅਰ ਸੁਸਾਇਟੀ ਆਦਮਪੁਰ ਦੇ ਪ੍ਰਧਾਨ ਹਰਿੰਦਰ ਸਿੰਘ ਤੇ ਸੰਤ ਸਰੋਵਰ ਸੁਸਾਇਟੀ ਵੱਲੋਂ ਸ਼ਹੀਦੀ ਪੰਦਰਵਾੜੇ ਨੂੰ ਸਮਰਪਿਤ ਸੀਨੀਅਰ ਵਰਗ ਦੇ ਰੱਸਾਕਸ਼ੀ ਦੇ ਮੁਕਾਬਲੇ ਕਰਵਾਏ ਗਏ।
ਇਸ ਵਿੱਚ ਫਾਈਨਲ ਮੁਕਾਬਲਾ ਗੁਰਮੇਲ ਸਿੰਘ ਤੇ ਲੈਕਚਰਾਰ ਗੁਰਿੰਦਰ ਸਿੰਘ ਦੀ ਕਪਤਾਨੀ ਵਾਲੀ ਟੀਮ ਵਿਚਕਾਰ ਹੋਇਆ। ਜੇਤੂ ਟੀਮ ਦੇ ਕਪਤਾਨ ਗੁਰਿੰਦਰ ਸਿੰਘ ਨੇ ਗੋਲਡ ਮੈਡਲ ਤੇ ਚਾਰ ਹਜ਼ਾਰ ਰੁਪਏ ਦੀ ਨਗਦ ਰਾਸ਼ੀ ਪ੍ਰਾਪਤ ਕੀਤੀ ਜਦੋਂ ਕਿ ਗੁਰਮੇਲ ਸਿੰਘ ਦੀ ਟੀਮ ਨੇ ਇਸ ਮੁਕਾਬਲੇ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ।
ਇਨਾਮਾਂ ਦੀ ਵੰਡ ਉਲੰਪੀਅਨ ਤੇ ਸਾਬਕਾ ਪੁਲੀਸ ਅਫਸਰ ਸੁਰਿੰਦਰ ਸਿੰਘ ਸੋਢੀ ਵੱਲੋਂ ਕੀਤੀ ਗਈ। ਇਸ ਮੌਕੇ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ, ਪ੍ਰਬੰਧਕ ਕਮੇਟੀਆਂ ਦੇ ਆਹੁਦੇਦਾਰ ਤੇ ਖੇਡ ਕੋਚ ਹਾਜ਼ਰ ਸਨ।
Advertisement
Advertisement
Advertisement