ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆਦਮਪੁਰ ਪੁਲੀਸ ਨੇ ਦੋ ਘੰਟਿਆਂ ਵਿੱਚ ਸੁਲਝਾਈ ਕਤਲ ਦੀ ਗੁੱਥੀ

06:38 AM Apr 28, 2024 IST

ਜਲੰਧਰ: ਆਦਮਪੁਰ ਥਾਣੇ ਦੀ ਅਲਾਵਲਪੁਰ ਚੌਕੀ ਸਾਹਮਣੇ ਗੰਦੇ ਨਾਲੇ ਵਿੱਚੋਂ ਮਿਲੀ ਲਾਸ਼ ਦੇ ਕਾਤਲ ਨੂੰ ਪੁਲੀਸ ਨੇ ਦੋ ਘੰਟਿਆਂ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਐੱਸਐੱਸਪੀ ਡਾ. ਅੰਕੁਰ ਗੁਪਤਾ ਨੇ ਦੱਸਿਆ ਕਿ ਐੱਸਐੱਚਓ ਆਦਮਪੁਰ ਰਵਿੰਦਰਪਾਲ ਸਿੰਘ ਪੁਲੀਸ ਪਾਰਟੀ ਸਣੇ ਮੁਰਾਦਪੁਰ ਪੁਲੀ ਨੇੜੇ ਸਨ ਕਿ ਆਸ਼ਾ ਰਾਣੀ ਨੇ ਦੱਸਿਆ ਕਿ ਉਹ ਆਪਣੇ ਜਵਾਈ ਨਾਲ ਆਪਣੇ ਭਰਾ ਕੁਲਵਿੰਦਰ ਕੁਮਾਰ ਨੂੰ ਚਾਹ ਦੇਣ ਲਈ ਤਾਂ ਉਹ ਘਰ ਵਿੱਚ ਨਹੀਂ ਸੀ। ਉਹ ਭਾਲ ਕਰਦੇ ਹੋਏ ਜਦੋਂ ਡਿਸਪੈਂਸਰੀ ਕੋਲ ਪੁੱਜੇ ਤਾਂ ਸੋਨੂੰ ਕਿਸੇ ਚੀਜ਼ ਨੂੰ ਅੱਗ ਲਗਾ ਰਿਹਾ ਸੀ ਜੋ ਉਨ੍ਹਾਂ ਨੂੰ ਦੇਖ ਕੇ ਫ਼ਰਾਰ ਹੋ ਗਿਆ। ਉਨ੍ਹਾਂ ਜਦੋਂ ਬੋਰੀ ਦੇਖੀ ਤਾਂ ਕੁਲਵਿੰਦਰ ਕੁਮਾਰ ਦੀ ਲਾਸ਼ ਪਈ ਸੀ। ਪੁਲੀਸ ਨੇ ਮੁਲਜ਼ਮ ਸੋਨੂੰ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। -ਪੱਤਰ ਪ੍ਰੇਰਕ

Advertisement

Advertisement
Advertisement