ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਐਡਹਾਕ ਪੈਨਲ ਏਸ਼ਿਆਈ ਖੇਡਾਂ ਦੇ ਟਰਾਇਲਾਂ ਲਈ ਤਰੀਕਾਂ ਨਿਰਧਾਰਤ ਕਰਨ ਵਿੱਚ ਨਾਕਾਮ

06:53 AM Jul 11, 2023 IST

ਨਵੀਂ ਦਿੱਲੀ, 10 ਜੁਲਾਈ
ਏਸ਼ਿਆਈ ਖੇਡਾਂ ਲਈ ਭਾਰਤੀ ਕੁਸ਼ਤੀ ਟੀਮ ਦੀ ਚੋਣ ਵਾਸਤੇ ਦਿੱਤੀ ਮਿਆਦ ਹੁਣ ਜਦੋਂ ਅਗਲੇ ਦਸ ਦਨਿਾਂ ਵਿੱਚ ਮੁੱਕਣ ਵਾਲੀ ਹੈ ਭਾਰਤੀ ਓਲੰਪਿਕ ਐਸੋਸੀਏਸ਼ਨ ਦੀ ਐਡਹਾਕ ਕਮੇਟੀ ਮੁੜ ਏਸ਼ਿਆਈ ਖੇਡਾਂ ਦੇ ਟਰਾਇਲਾਂ ਲਈ ਤਰੀਕ ਨਿਰਧਾਰਿਤ ਕਰਨ ਵਿੱਚ ਨਾਕਾਮ ਰਹੀ ਹੈ। ਏਸ਼ੀਆ ਓਲੰਪਿਕ ਕੌਂਸਲ (ਓਸੀਏ) ਨੇ ਖੇਡਾਂ ਲਈ ਅਥਲੀਟਾਂ ਦੇ ਨਾਂ ਭੇਜਣ ਵਾਸਤੇ ਸਾਰੇ ਮੁਲਕਾਂ ਲਈ 15 ਜੁਲਾਈ ਤੱਕ ਦੀ ਤਰੀਕ ਮੁਕੱਰਰ ਕੀਤੀ ਸੀ, ਮਗਰੋਂ ਕੌਂਸਲ ਨੇ ਮਿਆਦ ਵਿੱਚ ਵਾਧਾ ਕਰਦਿਆਂ ‘ਅਸਧਾਰਨ ਹਾਲਾਤ’ ਵਿੱਚ 22 ਜੁਲਾਈ ਤੱਕ ਭਾਰਤੀ ਕੁਸ਼ਤੀ ਟੀਮ ਦੇ ਮੈੈਂਬਰਾਂ ਦੇ ਨਾਂ ਭੇਜਣ ਲਈ ਕਿਹਾ ਸੀ। ਇਕ ਹਫ਼ਤੇ ਦਾ ਵਾਧੂ ਸਮਾਂ ਮਿਲਣ ਦੇ ਬਾਵਜੂਦ ਐਡਹਾਕ ਪੈਨਲ ਅੱਜ ਮੈਰਾਥਨ ਮੀਟਿੰਗ ਦੌਰਾਨ ਟਰਾਇਲਾਂ ਦੀ ਤਰੀਕ ਬਾਰੇ ਕੋਈ ਫੈਸਲਾ ਨਹੀਂ ਲੈ ਸਕਿਆ। ਪੈਨਲ ਨੇ ਇਹ ਫੈਸਲਾ ਜ਼ਰੂਰ ਲਿਆ ਕਿ ਆਈਓਏ ਨੂੰ ਮਿਆਦ ’ਚ ਹੋਰ ਵਾਧੇ ਲਈ ਓਸੀਏ ਤੱਕ ਮੁੜ ਪਹੁੰਚ ਕੀਤੀ ਜਾਵੇਗੀ। -ਪੀਟੀਆਈ

Advertisement

Advertisement
Tags :
ਐਡਹਾਕਏਸ਼ਿਆਈਖੇਡਾਂਟਰਾਇਲਾਂਤਰੀਕਾਂਨਾਕਾਮ:ਨਿਰਧਾਰਤਪੈਨਲਵਿੱਚ
Advertisement