For the best experience, open
https://m.punjabitribuneonline.com
on your mobile browser.
Advertisement

ਆਈਓਏ ਵੱਲੋਂ ਕੁਸ਼ਤੀ ਦੀ ਐਡਹਾਕ ਕਮੇਟੀ ਭੰਗ

07:14 AM Mar 19, 2024 IST
ਆਈਓਏ ਵੱਲੋਂ ਕੁਸ਼ਤੀ ਦੀ ਐਡਹਾਕ ਕਮੇਟੀ ਭੰਗ
Advertisement

ਨਵੀਂ ਦਿੱਲੀ, 18 ਮਾਰਚ
ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਨੇ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਦੀ ਮੁਅੱਤਲੀ ਹਟਾਉਣ ਅਤੇ ਉਸ ਨੂੰ ਪੂਰਾ ਪ੍ਰਸ਼ਾਸਕੀ ਕੰਟਰੋਲ ਮਿਲਣ ਮਗਰੋਂ ਕੁਸ਼ਤੀ ਦੀ ਐਡਹਾਕ ਕਮੇਟੀ ਨੂੰ ਭੰਗ ਕਰ ਦਿੱਤਾ ਹੈ। ਆਈਓਏ ਨੇ ਕਿਹਾ ਕਿ ਕੌਮੀ ਫੈਡਰੇਸ਼ਨ ਦੀ ਮੁਅੱਤਲੀ ਰੱਦ ਹੋਣ ਮਗਰੋਂ ਖੇਡਾਂ ਨੂੰ ਚਲਾਉਣ ਲਈ ਐਡਹਾਕ ਕਮੇਟੀ ਦੀ ਕੋਈ ਲੋੜ ਨਹੀਂ ਹੈ। ਆਈਓਏ ਨੇ ਕਿਹਾ ਕਿ ਐਡਹਾਕ ਕਮੇਟੀ ਨੇ ਡਬਲਿਊਐੱਫਆਈ ਦੇ ਸਹਿਯੋਗ ਨਾਲ ਅਗਲੇ ਮਹੀਨੇ ਦੇ ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ ਲਈ ਚੋਣ ਟਰਾਇਲ ਕਰਵਾਇਆ ਹੈ।
ਖੇਡ ਮੰਤਰਾਲੇ ਨੇ ਦਸੰਬਰ ਵਿੱਚ ਡਬਲਿਊਐੱਫਆਈ ਨੂੰ ਮੁਅੱਤਲ ਕਰਕੇ ਐਡਹਾਕ ਕਮੇਟੀ ਬਣਾਈ ਸੀ। ਹਾਲਾਂਕਿ ਉਸ ਦਾ ਇਹ ਦਾਅ ਉਦੋਂ ਉਲਟਾ ਪੈ ਗਿਆ ਜਦੋ ਇਸ ਖੇਡ ਦੀ ਵਿਸ਼ਵ ਪੱਧਰੀ ਸੰਸਥਾ ਯੂਨਾਈਟਿਡ ਵਰਲਡ ਰੈਸਲਿੰਗ (ਯੂਡਬਲਿਊਡਬਲਿਊ) ਨੇ ਫਰਵਰੀ ਵਿੱਚ ਡਬਲਿਊਐੱਫਆਈ ਤੋਂ ਮੁਅੱਤਲੀ ਹਟਾ ਦਿੱਤੀ।
ਆਈਓਏ ਨੇ 10 ਮਾਰਚ ਨੂੰ ਜਾਰੀ ਆਦੇਸ਼ ਵਿੱਚ ਕਿਹਾ, ‘‘ਮਾਣਯੋਗ ਦਿੱਲੀ ਹਾਈ ਕੋਰਟ ਦੇ ਨਿਰਦੇਸ਼ ’ਤੇ ਐਡਹਾਕ ਕਮੇਟੀ ਨੂੰ ਭੰਗ ਕਰਨ ਦਾ ਫ਼ੈਸਲਾ ਡਬਲਿਊਡਬਲਿਊ ਵੱਲੋਂ ਭਾਰਤੀ ਕੁਸ਼ਤੀ ਫੈਡਰੇਸ਼ਨ ’ਤੇ ਲੱਗੀ ਰੋਕ ਹਟਾਉਣ ਅਤੇ ਆਈਓਏ ਵੱਲੋਂ ਨਿਯੁਕਤ ਕਮੇਟੀ ਵੱਲੋਂ ਚੋਣ ਟਰਾਇਲ ਦੀ ਸਫ਼ਲਤਾ ਨੂੰ ਦੇਖਦਿਆਂ ਲਿਆ ਗਿਆ ਹੈ।’’ ਡਬਲਿਊਐੱਫਆਈ ਪ੍ਰਮੁੱਖ ਸੰਜੈ ਸਿੰਘ ਨੇ ਚੋਣਾਂ ਵਿੱਚ ਜਿੱਤ ਦਰਜ ਕਰਨ ਵਾਲੀ ਕਮੇਟੀ ਨੂੰ ਕੌਮੀ ਫੈਡਰੇਸ਼ਨ ਦੇ ਸੰਚਾਲਨ ਦਾ ਜ਼ਿੰਮਾ ਦੇਣ ਲਈ ਆਈਓਏ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, ‘‘ਅਸੀਂ ਡਬਲਿਊਐੱਫਆਈ ਦਾ ਸਾਰਾ ਕੰਟਰੋਲ ਦੇਣ ਲਈ ਆਈਓਏ ਦਾ ਧੰਨਵਾਦ ਕਰਦੇ ਹਾਂ। ਅਸੀਂ ਪਹਿਲਵਾਨਾਂ ਨੂੰ ਸਾਰੀਆਂ ਸਹੂਲਤਾਂ ਦੇਵਾਂਗੇ। ਹੁਣ ਜਲਦੀ ਹੀ ਕੌਮੀ ਕੈਂਪ ਕਰਵਾਏ ਜਾਣਗੇ ਅਤੇ ਜੇਕਰ ਪਹਿਲਵਾਨ ਵਿਦੇਸ਼ ਵਿੱਚ ਅਭਿਆਸ ਕਰਨਾ ਚਾਹੁੰਦੇ ਹਨ ਤਾਂ ਅਸੀਂ ਇਹ ਸਹੂਲਤ ਵੀ ਦਿਆਂਗੇ। ਹੁਣ ਪੂਰਾ ਧਿਆਨ ਓਲੰਪਿਕ ’ਤੇ ਹੈ। ਅਸੀਂ ਉਮੀਦ ਕਰ ਰਹੇ ਹਾਂ ਕਿ ਸਾਡੇ ਪੰਜ-ਛੇ ਪਹਿਲਵਾਨ ਕੁਆਲੀਫਾਈ ਕਰਨਗੇ।’’ -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×