ਐਕਯੂਪ੍ਰੈੱਸ਼ਰ ਥੈਰੇਪੀ ਸੈਂਟਰ ਦਾ ਉਦਘਾਟਨ
06:39 AM Jan 03, 2025 IST
ਰਾਜਪੁਰਾ: ਪੁਰਾਣੀ ਕਚਹਿਰੀ ਨਜ਼ਦੀਕ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਿੱਚ ਸਰਬ ਸਾਂਝਾ ਐਕਯੂਪ੍ਰੈਸ਼ਰ ਥੈਰੇਪੀ ਸੈਂਟਰ ਖੁੱਲ੍ਹਿਆ ਹੈ। ਸੈਂਟਰ ਦਾ ਉਦਘਾਟਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚਰਨਜੀਤ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਸੈਂਟਰ ਦੇ ਹੈੱਡ ਤਲਵਿੰਦਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਬੇਸਮੈਂਟ ’ਚ ਖੁੱਲ੍ਹੇ ਥੈਰੇਪੀ ਸੈਂਟਰ ਵਿਚ ਸਰੀਰਕ ਬਿਮਾਰੀਆਂ ਨੂੰ ਥੈਰੇਪੀ ਦੀ ਸਹਾਇਤਾ ਨਾਲ ਠੀਕ ਕੀਤਾ ਜਾਵੇਗਾ। ਇਸ ਮੌਕੇ ਸੁਸਾਇਟੀ ਦੇ ਸਰਪ੍ਰਸਤ ਹਰਨਾਮ ਸਿੰਘ, ਨਗਿੰਦਰ ਸਿੰਘ, ਰਵਿੰਦਰ ਸਿੰਘ, ਦਵਿੰਦਰ ਕੌਰ, ਜਸਵੀਰ ਸਿੰਘ, ਪੂਜਾ ਅਤੇ ਜੋਤੀ ਵੀ ਮੌਜੂਦ ਸਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement