ਅਦਾਕਾਰਾ ਜ਼ੀਨਤ ਅਮਾਨ ਦੀ ਸੱਜੀ ਅੱਖ ਦਾ ਅਪਰੇਸ਼ਨ
02:02 PM Nov 07, 2023 IST
Advertisement
ਮੁੰਬਈ, 7 ਨਵੰਬਰ
ਬੀਤੇ ਸਮੇਂ ਦੀ 71 ਸਾਲਾ ਅਭਿਨੇਤਰੀ ਜ਼ੀਨਤ ਅਮਾਨ ਨੇ ਅੱਜ ਕਿਹਾ ਕਿ ਪੇਟੋਸਿਸ ਨਾਂ ਦੀ ਬਿਮਾਰੀ ਕਾਰਨ ਉਸ ਦੀ ਸੱਜੀ ਅੱਖ ਦਾ ਅਪਰੇਸ਼ਨ ਹੋਇਆ ਹੈ, ਜਿਸ ਤੋਂ ਬਾਅਦ ਉਸ ਨੂੰ ਸਾਫ ਨਜ਼ਰ ਆ ਰਿਹਾ ਹੈ। ਉਸਨੇ ਕਿਹਾ, ‘ਇਹ ਇੱਕ ਅਜਿਹਾ ਸੱਚ ਸੀ ਜਿਸਨੂੰ ਪਿਛਲੇ 40 ਸਾਲਾਂ ਤੋਂ ਧਿਆਨ ਵਿੱਚ ਨਹੀਂ ਰੱਖਿਆ ਗਿਆ ਸੀ।’ ਇਸ ਬਿਮਾਰੀ ਵਿੱਚ ਉੱਪਰਲੀਆਂ ਪਲਕਾਂ ਝੁਕ ਜਾਂਦੀਆਂ ਹਨ, ਜਿਸ ਨਾਲ ਮਰੀਜ਼ ਨੂੰ ਚੀਜ਼ ਧੁੰਦਲੀ ਦਿਖਾਈ ਦਿੰਦੀ ਹੈ। ਜ਼ੀਨਤ ਅਮਾਨ ਨੇ ਕਿਹਾ ਕਿ ਉਸਦੀ ਛੋਟੇ ਬੇਟੇ ਜਹਾਂ ਅਤੇ ਉਸ ਦੀ ਦੋਸਤ ਕਾਰਾ ਨੇ ਉਸ ਨੂੰ 19 ਮਈ ਨੂੰ ਮੁੰਬਈ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਸੀ।
Advertisement
Advertisement