For the best experience, open
https://m.punjabitribuneonline.com
on your mobile browser.
Advertisement

ਅਦਾਕਾਰਾ ਸਨਾ ਮਕਬੂਲ ਨੇ ਜਿੱਤਿਆ ‘ਬਿੱਗ ਬੌਸ ਓਟੀਟੀ 3’

08:33 AM Aug 04, 2024 IST
ਅਦਾਕਾਰਾ ਸਨਾ ਮਕਬੂਲ ਨੇ ਜਿੱਤਿਆ ‘ਬਿੱਗ ਬੌਸ ਓਟੀਟੀ 3’
Advertisement

ਮੁੰਬਈ: ਟੀਵੀ ਸੀਰੀਅਲ ‘ਵਿਸ਼’ ਨਾਲ ਮਸ਼ਹੂਰ ਹੋਈ ਅਦਾਕਾਰਾ ਸਨਾ ਮਕਬੂਲ ਨੇ ਆਪਣੇ ਦੋਸਤ ਨੇਜ਼ੀ ਨੂੰ ਹਰਾ ਕੇ ‘ਬਿੱਗ ਬੌਸ’ ਓਟੀਟੀ ਦਾ ਤੀਜਾ ਸੀਜ਼ਨ ਜਿੱਤ ਲਿਆ। ਸ਼ੋਅ ਦੇ ਮੇਜ਼ਬਾਨ ਬੌਲੀਵੁੱਡ ਅਦਾਕਾਰ ਅਨਿਲ ਕਪੂਰ ਨੇ ਬੀਤੀ ਰਾਤ ਮਕਬੂਲ ਨੂੰ 25 ਲੱਖ ਰੁਪਏ ਦੀ ਇਨਾਮੀ ਰਕਮ ਅਤੇ ਟਰਾਫੀ ਭੇਟ ਕੀਤੀ। 21 ਜੂਨ ਨੂੰ ਸ਼ੁਰੂ ਹੋਏ ਇਸ ਸੀਜ਼ਨ ਵਿੱਚ ਰੈਪਰ ਨੇਜ਼ੀ ਉਪ ਜੇਤੂ ਜਦਕਿ ਅਦਾਕਾਰ ਰਣਵੀਰ ਸ਼ੋਰੀ ਤੀਜੇ ਸਥਾਨ ’ਤੇ ਰਿਹਾ। ਇਸੇ ਤਰ੍ਹਾਂ ਸੀਰੀਅਲ ‘ਮਹਿੰਦੀ ਹੈ ਰਚਨੇ ਵਾਲੀ’ ਨਾਲ ਮਸ਼ਹੂਰ ਹੋਇਆ ਟੀਵੀ ਅਦਾਕਾਰ ਸਾਈ ਕੇਤਨ ਰਾਓ ਚੌਥੇ ਜਦਕਿ ਯੂਟਿਊਬਰ ਕ੍ਰਿਤਿਕਾ ਪੰਜਵੇਂ ਸਥਾਨ ’ਤੇ ਰਹੀ। ਜੇਤੂ ਐਲਾਨੇ ਜਾਣ ਤੋਂ ਬਾਅਦ ਮਕਬੂਲ ਨੇ ਕਿਹਾ, “ਮੈਂ ਇਹ ਪਲ ਨੇਜ਼ੀ ਨਾਲ ਸਾਂਝਾ ਕਰਨਾ ਚਾਹਾਂਗੀ। ਇਸ ਸਫ਼ਰ ਵਿੱਚ ਸਿਰਫ ਉਸ ਨੇ ਹੀ ਮੇਰੇ ’ਤੇ ਭਰੋਸਾ ਕੀਤਾ।’’ ਇਸ ਦੌਰਾਨ ਬੌਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਵੀ ਰਾਜਕੁਮਾਰ ਰਾਓ ਨਾਲ ਆਪਣੀ ਆਉਣ ਵਾਲੀ ਫਿਲਮ ‘ਸਤ੍ਰੀ 2’ ਦੀ ਪ੍ਰਮੋਸ਼ਨ ਕਰਦੀ ਨਜ਼ਰ ਆਈ। ਜ਼ਿਕਰਯੋਗ ਹੈ ਕਿ ਅਰਮਾਨ ਮਲਿਕ ਨੇ ਆਪਣੀਆਂ ਦੋ ਪਤਨੀਆਂ ਕ੍ਰਿਤਿਕਾ ਮਲਿਕ ਅਤੇ ਪਾਇਲ ਮਲਿਕ ਨਾਲ ਸ਼ੋਅ ਵਿੱਚ ਹਿੱਸਾ ਲਿਆ ਸੀ। ਅਰਮਾਨ ਯੂਟਿਊਬਰ ਵਿਸ਼ਾਲ ਪਾਂਡੇ ਨੂੰ ਥੱਪੜ ਮਾਰਨ ਦੀ ਘਟਨਾ ਤੋਂ ਬਾਅਦ ਸੁਰਖੀਆਂ ਵਿੱਚ ਆਇਆ ਸੀ। ਅਦਾਕਾਰ ਸ਼ੋਰੀ ਅਤੇ ਮਕਬੂਲ ਵਿਚਾਲੇ ਹੋਈ ਬਹਿਸ ਨੇ ਵੀ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਸ਼ੋਅ ਵਿੱਚ ਚੰਦਰਿਕਾ ਦੀਕਸ਼ਿਤ, ਯੂਟਿਊਬਰ ਸ਼ਿਵਾਨੀ ਕੁਮਾਰੀ, ਲਵਕੇਸ਼ ਕਟਾਰੀਆ, ਸਨਾ ਸੁਲਤਾਨ, ਮੁੱਕੇਬਾਜ਼ ਨੀਰਜ ਗੋਇਤ, ਟੈਰੋ ਕਾਰਡ ਰੀਡਰ ਮੁਨੀਸ਼ਾ ਕਟਵਾਨੀ, ਅਦਾਕਾਰਾ ਪੌਲੋਮੀ ਦਾਸ ਅਤੇ ਪੱਤਰਕਾਰ ਦੀਪਕ ਚੌਰਸੀਆ ਵੀ ਇਸ ਸ਼ੋਅ ਦਾ ਹਿੱਸਾ ਸਨ। -ਪੀਟੀਆਈ

Advertisement
Advertisement
Author Image

sukhwinder singh

View all posts

Advertisement