ਅਦਾਕਾਰਾ ਸਾਗਰਿਕਾ ਤੇ ਕ੍ਰਿਕਟਰ ਜ਼ਹੀਰ ਖ਼ਾਨ ਦੇ ਘਰ ਪੁੱਤ ਦਾ ਜਨਮ
02:13 PM Apr 16, 2025 IST
Advertisement
ਮੁੰਬਈ, 16 ਅਪਰੈਲ
ਬੌਲੀਵੱਡ ਅਦਾਕਾਰਾ ਸਾਗਰਿਕਾ ਘਟਗੇ ਖ਼ਾਨ ਤੇ ਸਾਬਕਾ ਕ੍ਰਿਕਟਰ ਜ਼ਹੀਰ ਖ਼ਾਨ ਦੇ ਘਰ ਪੁੱਤ ਨੇ ਜਨਮ ਲਿਆ ਹੈ। ‘ਚੱਕ ਦੇ ਇੰਡੀਆ’ ਫੇਮ ਅਦਾਕਾਰਾ ਸਾਗਰਿਕਾ ਨੇ ਇਹ ਖ਼ੁਸ਼ਖ਼ਬਰੀ ਆਪਣੇ ਪਤੀ ਜ਼ਹੀਰ ਨਾਲ ਇੰਸਟਾਗ੍ਰਾਮ ’ਤੇ ਇਕ ਸਾਂਝੀ ਪੋਸਟ ਰਾਹੀਂ ਸ਼ੇਅਰ ਕੀਤੀ ਹੈ। ਇਸ ਜੋੜੇ ਨੇ ਆਪਣੇ ਨਵਜੰਮੇ ਪੁੱਤ ਦਾ ਨਾਮ ਫ਼ਤਿਹਸਿੰਹ ਖ਼ਾਨ ਰੱਖਿਆ ਹੈ।
Advertisement
ਦੋਵਾਂ ਨੇ ਆਪਣੇ ਬੱਚੇ ਦੀਆਂ ਪਿਆਰੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਜਦੋਂ ਉਹ ਉਸ ਨੂੰ ਆਪਣੀਆਂ ਬਾਹਾਂ ਵਿੱਚ ਪਿਆਰ ਨਾਲ ਫੜੀ ਬੈਠੇ ਸਨ। ਪਹਿਲੀ ਤਸਵੀਰ ਵਿੱਚ ਜ਼ਹੀਰ ਨੂੰ ਆਪਣੇ ਨਵਜੰਮੇ ਬੱਚੇ ਨੂੰ ਆਪਣੀਆਂ ਬਾਹਾਂ ਵਿੱਚ ਫੜਿਆ ਹੋਇਆ ਦਿਖਾਇਆ ਗਿਆ ਹੈ ਜਦੋਂ ਕਿ ਉਸ ਦੀ ਪਤਨੀ ਅਤੇ ਅਦਾਕਾਰਾ ਸਾਗਰਿਕਾ ਆਪਣੇ ਪਤੀ ਦੇ ਮੋਢੇ ’ਤੇ ਨਿੱਘੀ ਜੱਫੀ ਪਾ ਕੇ ਝੁਕੀ ਹੋਈ ਹੈ। ਦੂਜੀ ਫੋਟੋ ਵਿੱਚ ਜੋੜੇ ਨੇ ਆਪਣੇ ਪੁੱਤਰ ਦਾ ਛੋਟਾ ਜਿਹਾ ਹੱਥ ਫੜਿਆ ਹੋਇਆ ਹੈ ਜਦੋਂ ਉਹ ਉਨ੍ਹਾਂ ਦੀਆਂ ਬਾਹਾਂ ਵਿੱਚ ਸ਼ਾਂਤੀ ਨਾਲ ਸੌਂ ਰਿਹਾ ਹੈ। -ਏਐੱਨਆਈ
Advertisement
Advertisement
Advertisement