ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਦਾਕਾਰਾ ਕੁਮਕੁਮ ਦਾ ਦੇਹਾਂਤ

08:39 AM Jul 29, 2020 IST

ਮੁੰਬਈ: ਬਾਲੀਵੁੱਡ ਦੀ ਸੀਨੀਅਰ ਅਦਾਕਾਰਾ ਕੁਮਕੁਮ ਦਾ ਅੱਜ ਮੁੰਬਈ ਵਿੱਚ ਦੇਹਾਂਤ ਹੋ ਗਿਆ। ਊਹ 86 ਵਰ੍ਹਿਆਂ ਦੇ ਸਨ। ਲਗਭਗ 115 ਫਿਲਮਾਂ ਵਿੱਚ ਅਦਾਕਾਰੀ ਕਰਨ ਵਾਲੀ ਇਸ ਅਦਾਕਾਰਾ ਨੇ ਬਾਂਦਰਾ ਸਥਿਤ ਆਪਣੇ ਘਰ ਵਿੱਚ ਆਖਰੀ ਸਾਹ ਲਏ। ਮਰਹੂਮ ਕਾਮੇਡੀਅਨ ਜਗਦੀਪ ਦੇ ਪੁੱਤਰ ਨਾਵੇਦ ਜਾਫ਼ਰੀ ਨੇ ਟਵੀਟ ਕਰਕੇ ਊਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ। ਊਨ੍ਹਾਂ ਲਿਖਿਆ, ‘‘ਅਸੀਂ ਇੱਕ ਹੋਰ ਰਤਨ ਗੁਆ ਦਿੱਤਾ ਹੈ। ਮੈਂ ਊਨ੍ਹਾਂ ਨੂੰ ਊਦੋਂ ਤੋਂ ਜਾਣਦਾ ਹਾਂ ਜਦੋਂ ਮੈਂ ਬੱਚਾ ਸੀ। ਊਹ ਪਰਿਵਾਰ ਵਾਂਗ ਸਨ, ਬਿਹਤਰੀਨ ਕਲਾਕਾਰ ਅਤੇ ਬਹੁਤ ਵਧੀਆ ਇਨਸਾਨ। ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ ਕੁਮਕੁਮ ਆਂਟੀ।’’ ਨਾਵੇਦ ਨੇ ਮਰਹੂਮ ਅਦਾਕਾਰਾ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਊਨ੍ਹਾਂ ਦੀ ਮੌਤ ਦਾ ਕਾਰਨ ਅਜੇ ਤੱਕ ਐਲਾਨਿਆ ਨਹੀਂ ਗਿਆ ਹੈ।  ਬਿਹਾਰ ਦੇ ਹੁਸੈਨਾਬਾਦ ਵਿੱਚ 22 ਅਪਰੈਲ, 1934 ਵਿੱਚ ਜਨਮੀ ਕੁਮਕੁਮ ਦਾ ਅਸਲੀ ਨਾਂ ਜ਼ੈਬੂਨਿਸਾ ਸੀ। ਕੁਮਕੁਮ ਨੇ ‘ਪਿਆਸਾ’, ‘ਮੇਮ ਸਾਹਿਬ’, ‘ਚਾਰ ਦਿਲ ਚਾਰ ਰਾਹੇਂ’, ‘ਮਦਰ ਇੰਡੀਆ’, ‘ਨਯਾ ਦੌਰ’, ‘ਗੀਤ’, ‘ਰਾਜਾ ਔਰ ਰੰਕ’, ‘ਸ੍ਰੀਮਾਨ ਫੰਟੂਸ਼’ ‘ਕੋਹਨਿੂਰ’ ਆਦਿ ਫਿਲਮਾਂ ਵਿੱਚ ਕੰਮ ਕੀਤਾ। -ਆਈਏਐੱਨਐੱਸ  

Advertisement

Advertisement
Tags :
ਅਦਾਕਾਰਾ:ਕੁਮਕੁਮਦੇਹਾਂਤ