ਅਦਾਕਾਰ ਵੀਰ ਪਹਾੜੀਆ ’ਤੇ ਚੁਟਕਲੇ ਕਾਰਨ ਕਾਮੇਡੀਅਨ Pranit More ਦੀ ਕੁੱਟਮਾਰ ਦੇ ਦੋਸ਼ ’ਚ 12 ਖ਼ਿਲਾਫ਼ ਕੇਸ ਦਰਜ
ਸੋਲਾਪੁਰ, 6 ਫਰਵਰੀ
ਮਹਾਰਾਸ਼ਟਰ ਦੇ ਸੋਲਾਪੁਰ ਜ਼ਿਲ੍ਹੇ 'ਚ ਸਟੈਂਡਅੱਪ ਕਾਮੇਡੀਅਨ ਪ੍ਰਨੀਤ ਮੋਰੇ Pranit More ’ਤੇ ਕਥਿਤ ਤੌਰ 'ਤੇ ਹਮਲਾ ਕਰਨ ਦੇ ਦੋਸ਼ 'ਚ ਪੁਲੀਸ ਨੇ 10 ਤੋਂ 12 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸੂਬੇ ਦੇ ਸਾਬਕਾ ਮੁੱਖ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਦੇ ਪੋਤੇ ਪਹਾੜੀਆ ਨੇ ਹਾਲ ਹੀ ਵਿੱਚ ਰਿਲੀਜ਼ ਹੋਈ ਐਕਸ਼ਨ ਡਰਾਮਾ ਫਿਲਮ "ਸਕਾਈ ਫੋਰਸ" ਵਿੱਚ ਅਦਾਕਾਰੀ ਕੀਤੀ ਸੀ।
ਇਸ ਸਬੰਧ ’ਚ ਪੁਲੀਸ ਕੋਲ ਦਰਜ ਸ਼ਿਕਾਇਤ ਅਨੁਸਾਰ ਐਤਵਾਰ ਨੂੰ ਇੱਥੇ ਮੋਰੇ ਦੇ ਸ਼ੋਅ ਤੋਂ ਬਾਅਦ ਪਹਾੜੀਆ ਨੂੰ ਨਿਸ਼ਾਨਾ ਬਣਾ ਕੇ ਸੁਣਾਏ ਚੁਟਕਲੇ ਕਾਰਨ ਨਾਰਾਜ਼ 10 ਤੋਂ 12 ਵਿਅਕਤੀਆਂ ਨੇ ਕਾਮੇਡੀਅਨ ਦੀ ਕੁੱਟਮਾਰ ਕੀਤੀ।
Pranit More ਮੋਰੇ ਦੀ ਤਰਫੋਂ ਉਸ ਦੇ ਸੋਸ਼ਲ ਮੀਡੀਆ ਅਕਾਉਂਟ ’ਤੇ ਇੱਕ ਬਿਆਨ ਕਥਿਤ ਹਮਲੇ ਸਬੰਧੀ ਸਾਂਝਾ ਕੀਤਾ ਗਿਆ ਹੈ। ਮੋਰੇ ਨੇ ਇੰਸਟਾਗ੍ਰਾਮ ਅਕਾਉਂਟ ’ਤੇ ਕਿਹਾ, ‘‘ਉਨ੍ਹਾਂ ਨੇ ਬੇਰਹਿਮੀ ਨਾਲ ਹਮਲਾ ਕੀਤਾ, ਵਾਰ-ਵਾਰ ਘਸੁੰਨ ਮਾਰੇ ਅਤੇ ਲੱਤਾਂ ਮਾਰੀਆਂ, ਜਿਸ ਨਾਲ ਉਹ ਜ਼ਖਮੀ ਹੋ ਗਿਆ।’’ ਇੱਕ ਅਧਿਕਾਰੀ ਨੇ ਬੁੱਧਵਾਰ ਨੂੰ ਕਿਹਾ ਕਿ ਪੋਸਟ ਦੇ ਬਾਅਦ ਸੋਲਾਪੁਰ ਪੁਲੀਸ ਨੇ ਮੋਰੇ Pranit More ਨੂੰ ਆਪਣਾ ਬਿਆਨ ਦਰਜ ਕਰਨ ਲਈ ਤਲਬ ਕੀਤਾ ਪਰ ਉਹ ਨਹੀਂ ਆਇਆ। ਪੁਲੀਸ ਨੇ ਬਾਅਦ ਵਿੱਚ ਇੱਕ ਹੋਟਲ ਦੇ ਮਾਲਕ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਜਿੱਥੇ ਮੋਰੇ ਨੇ ਸ਼ੋਅ ਕੀਤਾ ਸੀ। ਪੀਟੀਆਈ