ਅਦਾਕਾਰ ਟਿਕੂ ਤਲਸਾਨੀਆ ਨੂੰ ਬਰੇਨ ਸਟ੍ਰੋਕ
06:56 AM Jan 12, 2025 IST
ਨਵੀਂ ਦਿੱਲੀ, 11 ਜਨਵਰੀ
ਫਿਲਮ ਅਦਾਕਾਰ ਟਿਕੂ ਤਲਸਾਨੀਆ ਨੂੰ ਅੱਜ ਤਬੀਅਤ ਵਿਗੜਨ ਕਾਰਨ ਗੰਭੀਰ ਹਾਲਤ ’ਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪਹਿਲਾਂ ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਦੀ ਗੱਲ ਕਹੀ ਜਾ ਰਹੀ ਸੀ ਪਰ ਹੁਣ 70 ਸਾਲਾ ਅਦਾਕਾਰ ਦੀ ਪਤਨੀ ਦੀਪਤੀ ਤਲਸਾਨੀਆ ਨੇ ਸਪੱਸ਼ਟ ਕੀਤਾ ਕਿ ਉਸ ਨੂੰ ਬਰੇਨ ਸਟ੍ਰੋਕ ਹੋਇਆ ਹੈ।
ਦੀਪਤੀ ਨੇ ਕਿਹਾ, ‘ਉਨ੍ਹਾਂ ਨੂੰ ਬਰੇਨ ਸਟ੍ਰੋਕ ਹੋਇਆ ਹੈ ਨਾ ਕਿ ਦਿਲ ਦਾ ਦੌਰਾ ਪਿਆ ਹੈ। ਉਹ ਫਿਲਮ ਦੀ ਸਕਰੀਨਿੰਗ ਲਈ ਗਏ ਸਨ ਅਤੇ ਰਾਤ ਅੱਠ ਵਜੇ ਦੇ ਕਰੀਬ ਉਨ੍ਹਾਂ ਦੀ ਤਬੀਅਤ ਵਿਗੜ ਗਈ। ਉਨ੍ਹਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ।’ ਟਿਕੂ ਇਸ ਸਮੇਂ ਮੁੰਬਈ ਦੇ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ’ਚ ਜ਼ੇਰੇ ਇਲਾਜ ਹਨ। ਟਿਕੂ ਨੂੰ ਵੱਖ ਵੱਖ ਫਿਲਮਾਂ ’ਚ ਨਿਭਾਈਆਂ ਕਾਮੇਡੀ ਭੂਮਿਕਾਵਾਂ ਲਈ ਜਾਣੇ ਜਾਂਦੇ ਹਨ। -ਏਜੰਸੀ
Advertisement
Advertisement