ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਦਾਕਾਰ ਸੋਨੂੰ ਸੂਦ ਦਾ ਵਟਸਐਪ ਅਕਾਊਂਟ 61 ਘੰਟਿਆਂ ਬਾਅਦ ਬਹਾਲ

11:30 AM Apr 29, 2024 IST

ਨਵੀਂ ਦਿੱਲੀ, 29 ਅਪਰੈਲ
ਅਦਾਕਾਰ ਸੋਨੂੰ ਸੂਦ ਨੇ ਕਿਹਾ ਕਿ ਉਹ 61 ਘੰਟਿਆਂ ਬਾਅਦ ਆਪਣੇ ਵਟਸਐਪ ਅਕਾਊਂਟ ਦੀ ਦੁਬਾਰਾ ਵਰਤੋਂ ਕਰਨ ਦੇ ਯੋਗ ਹੋ ਗਏ ਹਨ। ਅਦਾਕਾਰ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਦਿੱਤੀ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਇਸ ਦੀ ਸ਼ਿਕਾਇਤ ਕੀਤੀ ਸੀ। ਸੂਦ ਨੇ 'ਐਕਸ' 'ਤੇ ਲਿਖਿਆ, ‘ਆਖ਼ਰਕਾਰ ਮੇਰਾ ਵਟਸਐਪ ਅਕਾਊਂਟ ਫਿਰ ਤੋਂ ਐਕਟੀਵੇਟ ਹੋ ਗਿਆ ਹੈ। ਮੈਨੂੰ 61 ਘੰਟਿਆਂ ਵਿੱਚ ਕੁੱਲ 9,483 ਸੁਨੇਹੇ ਪ੍ਰਾਪਤ ਹੋਏ ਹਨ। ਧੰਨਵਾਦ।’ ਉਨ੍ਹਾਂ ਨੇ ਸ਼ਨਿਚਰਵਾਰ ਨੂੰ ਆਪਣੇ ਇੰਸਟਾਗ੍ਰਾਮ ਸਟੋਰੀਜ਼ 'ਤੇ ਵਟਸਐਪ ਦੇ ਅਧਿਕਾਰਤ ਪੇਜ ਨੂੰ ਵੀ ਟੈਗ ਕੀਤਾ ਸੀ। ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਅਭਿਨੇਤਾ ਸੂਦ ਨੇ ਲਿਖਿਆ, ‘ਕੀ ਹੋ ਰਿਹਾ ਹੈ... ਵਟਸਐਪ? ਜਾਗੋ!! ਹਜ਼ਾਰਾਂ ਲੋੜਵੰਦ ਲੋਕ ਮਦਦ ਲਈ ਸਾਡੇ ਨਾਲ ਸੰਪਰਕ ਕਰਨ ਦੀ ਸਖ਼ਤ ਕੋਸ਼ਿਸ਼ ਕਰ ਰਹੇ ਹੋਣਗੇ। ਕਿਰਪਾ ਕਰਕੇ ਇਸ ਵੱਲ ਧਿਆਨ ਦਿਓ। ਅਕਾਊਂਟ ਬਲਾਕ ਕਰ ਦਿੱਤਾ ਗਿਆ ਹੈ।’ ਸੂਦ ਨੇ ਪੋਸਟ ਸ਼ੇਅਰ ਕੀਤੀ ਸੀ, ਜਿਸ 'ਚ ਕਿਹਾ ਗਿਆ ਸੀ ਕਿ ਉਨ੍ਹਾਂ ਦਾ ਵਟਸਐਪ ਅਕਾਊਂਟ ਉਨ੍ਹਾਂ ਦੇ ਨੰਬਰ ਤੋਂ ਨਹੀਂ ਖੋਲ੍ਹਿਆ ਜਾ ਰਿਹਾ।

Advertisement

Advertisement
Advertisement