For the best experience, open
https://m.punjabitribuneonline.com
on your mobile browser.
Advertisement

ਅਦਾਕਾਰ ਨਵਾਜ਼ੂਦੀਨ ਦਾ ਭਰਾ ਧੋਖਾਧੜੀ ਦੇ ਦੋਸ਼ ’ਚ ਜੇਲ੍ਹ ਭੇਜਿਆ

03:33 PM May 23, 2024 IST
ਅਦਾਕਾਰ ਨਵਾਜ਼ੂਦੀਨ ਦਾ ਭਰਾ ਧੋਖਾਧੜੀ ਦੇ ਦੋਸ਼ ’ਚ ਜੇਲ੍ਹ ਭੇਜਿਆ
Advertisement

ਮੁਜ਼ੱਫ਼ਰਨਗਰ(ਯੂਪੀ), 23 ਮਈ
ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਦੇ ਭਰਾ ਅਯਾਜ਼ੂਦੀਨ ਸਿੱਦੀਕੀ ਨੂੰ ਬੁਢਾਨਾ ਦੀ ਪੁਲੀਸ ਵੱਲੋਂ ਧੋਖਾਧੜੀ ਦੇ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਬੁਢਾਨਾ ਥਾਣੇ ਦੇ ਐਸਐੱਚਓ ਆਨੰਦ ਦੇਵ ਮਿਸ਼ਰਾ ਨੇ ਕਿਹਾ ਕਿ ਅਯਾਜ਼ੂਦੀਨ ਸਿੱਦੀਕੀ ਨੂੰ ਮੰਗਲਵਾਰ ਨੂੰ ਗ੍ਰਿਫ਼ਤਾਰੀ ਉਪਰੰਤ ਜੇਲ੍ਹ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਹੀਨਾਂ ਪਹਿਲਾਂ ਦਰਜ ਕੀਤੇ ਧੋਖਾਧੜੀ ਦੇ ਮਾਮਲੇ ਨਾਲ ਸਬੰਧਤ ਕੇਸ ਵਿੱਚ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੋਸ਼ ਲਗਾਏ ਸਨ ਕਿ ਅਯਾਜ਼ੂਦੀਨ ਸਿੱਦੀਕੀ ਨੇ ਦਸੰਬਰ 2023 ਵਿੱਚ ਜ਼ਿਲ੍ਹਾ ਮੈਜੀਸਟ੍ਰੇਟ ਅਦਾਲਤ ਦੇ ਫ਼ਰਜ਼ੀ ਹੁਕਮਾਂ ਨੂੰ ਕੰਸੋਲੀਡੇਸ਼ਨ ਵਿਭਾਗ ਵਿੱਚ ਜਮ੍ਹਾਂ ਕੀਤਾ ਸੀ ਅਤੇ ਮਾਮਲੇ ਦੀ ਜਾਂਚ ਦੌਰਾਨ ਸ਼ਿਕਾਇਤ ਸਹੀ ਪਾਈ ਗਈ। ਜ਼ਿਲ੍ਹਾ ਮੈਜੀਸਟ੍ਰੇਟ ਦੇ ਰੀਡਰ ਰਾਜਕੁਮਾਰ ਵੱਲੋਂ ਦਿੱਤੀ ਸ਼ਿਕਾਇਤ ਦੇ ਅਧਾਰ 'ਤੇ ਮੁਲਜ਼ਮ ਖ਼ਿਲਾਫ਼ ਧਾਰਾ 420 ਅਤੇ 467 ਤਹਿਤ ਐੱਫਆਈਆਰ ਦਰਜ ਕੀਤੀ ਸੀ।

Advertisement

Advertisement
Author Image

Advertisement
Advertisement
×