For the best experience, open
https://m.punjabitribuneonline.com
on your mobile browser.
Advertisement

ਅਦਾਕਾਰ ਨਸੀਰੂਦੀਨ ਸ਼ਾਹ 74 ਸਾਲਾਂ ਦੇ ਹੋਏ

08:43 AM Jul 21, 2024 IST
ਅਦਾਕਾਰ ਨਸੀਰੂਦੀਨ ਸ਼ਾਹ 74 ਸਾਲਾਂ ਦੇ ਹੋਏ
Advertisement

ਨਵੀਂ ਦਿੱਲੀ: ਭਾਰਤ ਦੇ ਸਰਵੋਤਮ ਕਲਾਕਾਰਾਂ ਵਿੱਚ ਸ਼ੁਮਾਰ ਨਸੀਰੂਦੀਨ ਸ਼ਾਹ ਅੱਜ 74 ਸਾਲਾਂ ਦੇ ਹੋ ਗਏ ਹਨ। ਸਿਨੇਮਾ ਜਗਤ ’ਚ ਉਨ੍ਹਾਂ ਦਾ ਇਹ ਸਫ਼ਰ ਬਹੁਤ ਹੀ ਖਾਸ ਰਿਹਾ ਹੈ। ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਨਸੀਰੂਦੀਨ ਸ਼ਾਹ ਆਪਣੇ ਕਿਰਦਾਰਾਂ ’ਚ ਪੁੂਰੀ ਤਰ੍ਹਾਂ ਖੁੱਭ ਜਾਣ ਵਾਲੇ ਅਦਾਕਾਰ ਵਜੋਂ ਜਾਣੇ ਜਾਂਦੇ ਹਨ। ਸ਼ਾਹ ਨੇ ਗੈਰ-ਰਵਾਇਤੀ ਭੂਮਿਕਾਵਾਂ ਨਾਲ ਵਿਸ਼ਵ ਪੱਧਰ ’ਤੇ ਦਰਸ਼ਕਾਂ ਦੇ ਦਿਲਾਂ ’ਤੇ ਡੂੰਘੀ ਛਾਪ ਛੱਡੀ ਹੈ। ਉਨ੍ਹਾਂ ਵੱਲੋਂ ਫ਼ਿਲਮ ‘ਏ ਵੈੱਡਨਸਡੇਅ’, ‘ਜਾਨੇ ਭੀ ਦੋ ਯਾਰੋ, ‘ਸਰਫਰੋਸ਼’ ‘ਇਜਾਜ਼ਤ’, ‘ਮਾਸੂਮ’, ‘ਮਿਰਚ-ਮਸਾਲਾ’ ਅਤੇ ‘ਪਾਰ’ ਵਿੱਚ ਨਿਭਾਏ ਕਿਰਦਾਰਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਨਸੀਰੂਦੀਨ ਸ਼ਾਹ ਨੇ ਹੁਣ ਤੱਕ 100 ਤੋਂ ਵੱਧ ਫ਼ਿਲਮਾਂ ਕੀਤੀਆਂ ਹਨ। ਭਾਰਤੀ ਸਿਨੇਮਾ ਵਿੱਚ ਉਨ੍ਹਾਂ ਦਾ ਯੋਗਦਾਨ ਇਨ੍ਹਾਂ ਭੂਮਿਕਾਵਾਂ ਤੱਕ ਹੀ ਸੀਮਤ ਨਹੀਂ ਹੈ। ਥੀਏਟਰ ਅਤੇ ਟੈਲੀਵਿਜ਼ਨ ਸਣੇ ਭਾਰਤੀ ਸਿਨੇਮਾ ’ਚ ਉਨ੍ਹਾਂ ਨੂੰ ਕੰਮ ਕਰਦਿਆਂ ਚਾਰ ਦਹਾਕਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ। ਹਾਲ ਹੀ ’ਚ ਉਹ ਫ਼ਿਲਮ ‘ਗਹਿਰਾਈਆਂ’ ਅਤੇ ‘ਕੁੱਤੇ’ ’ਚ ਨਜ਼ਰ ਆਏ ਹਨ। -ਏਐੱਨਆਈ

Advertisement

Advertisement
Author Image

sukhwinder singh

View all posts

Advertisement
Advertisement
×