ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਦਾਕਾਰ ਗੋਵਿੰਦਾ ਸ਼ਿਵ ਸੈਨਾ ਵਿਚ ਸ਼ਾਮਲ

07:36 AM Mar 29, 2024 IST
ਮੁੰਬਈ ’ਚ ਗੋਵਿੰਦਾ ਨੂੰੂ ਪਾਰਟੀ ’ਚ ਸ਼ਾਮਲ ਕਰਦੇ ਹੋਏ ਮੁੱਖ ਮੰਤਰੀ ਏਕਨਾਥ ਸ਼ਿੰਦੇ। -ਫੋਟੋ: ਪੀਟੀਆਈ

ਮੁੰਬਈ, 28 ਮਾਰਚ
ਬੌਲੀਵੁੱਡ ਅਦਾਕਾਰ ਅਤੇ ਕਾਂਗਰਸ ਦਾ ਸਾਬਕਾ ਸੰਸਦ ਮੈਂਬਰ ਗੋਵਿੰਦਾ ਅੱਜ ਇਥੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਮੌਜੂਦਗੀ ਵਿਚ ਉਨ੍ਹਾਂ ਦੀ ਅਗਵਾਈ ਵਾਲੀ ਸ਼ਿਵ ਸੈਨਾ ਵਿਚ ਸ਼ਾਮਲ ਹੋ ਗਿਆ। ਗੋਵਿੰਦਾ ਨੇ 2004 ਦੀਆਂ ਆਮ ਚੋਣਾਂ ਦੌਰਾਨ ਮੁੰਬਈ ਉੱਤਰੀ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਵਜੋਂ ਵੱਡਾ ਉਲਟ-ਫੇਰ ਕਰਦਿਆਂ ਭਾਜਪਾ ਦੇ ਨਾਮੀ ਆਗੂ ਰਾਮ ਨਾਇਕ ਨੂੰ ਹਰਾਇਆ ਸੀ।
ਸ੍ਰੀ ਸ਼ਿੰਦੇ ਨੇ 60 ਸਾਲਾ ਅਦਾਕਾਰ ਦਾ ਆਪਣੀ ਪਾਰਟੀ ਵਿਚ ਸਵਾਗਤ ਕਰਦਿਆਂ ਕਿਹਾ ਕਿ ਗੋਵਿੰਦਾ ਨੂੰ ਸਮਾਜ ਦੇ ਹਰ ਤਬਕੇ ਦੇ ਲੋਕ ਪਸੰਦ ਕਰਦੇ ਹਨ। ਗੋਵਿੰਦਾ, ਜਿਸ ਨੇ ਆਪਣਾ ਫਿਲਮੀ ਕਰੀਅਰ 1980ਵਿਆਂ ਵਿਚ ਸ਼ੁਰੂ ਕੀਤਾ ਸੀ, ਨੇ ਇਸ ਮੌਕੇ ਕਿਹਾ ਕਿ 2004 ਤੋਂ 2009 ਦੀ ਆਪਣੀ ਪਹਿਲੀ ਸਿਆਸੀ ਪਾਰੀ ਤੋਂ ਬਾਅਦ ਉਸ ਨੇ ਕਦੇ ਨਹੀਂ ਸੋਚਿਆ ਸੀ ਕਿ ਉਹ ਮੁੜ ਸਿਆਸਤ ਵਿਚ ਆਵੇਗਾ। ਉਸ ਨੇ ਕਿਹਾ, ‘‘ਪਰ ਮੈਂ ਹੁਣ 14 ਸਾਲਾਂ ਦੇ ਬਣਵਾਸ ਤੋਂ ਬਾਅਦ ਮੁੜ (ਸਿਆਸਤ ਵਿਚ) ਆ ਗਿਆ ਹਾਂ।’’ ਉਸ ਨੇ ਕਿਹਾ ਕਿ ਉਹ ਮੌਕਾ ਮਿਲਣ ’ਤੇ ਕਲਾ ਤੇ ਸੱਭਿਆਚਾਰ ਦੇ ਖੇਤਰ ਵਿਚ ਕੰਮ ਕਰੇਗਾ। ਗੋਵਿੰਦਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਦਾ ਬੇਮਿਸਾਲ ਵਿਕਾਸ ਹੋ ਰਿਹਾ ਹੈ। ਸ਼ਿੰਦੇ ਨੇ ਦਾਅਵਾ ਕੀਤਾ ਕਿ ਗੋਵਿੰਦਾ ਬਿਨ੍ਹਾਂ ਕਿਸੇ ਸ਼ਰਤ ਦੇ ਪਾਰਟੀ ’ਚ ਸ਼ਾਮਲ ਹੋਏ ਹਨ। ਸ਼ਿਵ ਸੈਨਾ ਆਗੂ ਨੇ ਕਿਹਾ ਕਿ ਗੋਵਿੰਦਾ ਦਾ ਬਣਵਾਸ ਖ਼ਤਮ ਹੋ ਗਿਆ ਹੈ ਅਤੇ ਉਹ ਰਾਮ ਰਾਜ ’ਚ ਆ ਗਏ ਹਨ। ਸ਼ਿੰਦੇ ਨੇ ਕਿਹਾ ਕਿ ਮੁੰਬਈ ’ਚ ਪ੍ਰਦੂਸ਼ਣ ਪੱਧਰ ਲਗਾਤਾਰ ਘਟਦਾ ਜਾ ਰਿਹਾ ਹੈ ਅਤੇ ਖ਼ੁਸ਼ਹਾਲੀ ਤੇ ਹਾਂ-ਪੱਖੀ ਰਵੱਈਆ ਵਧ ਰਿਹਾ ਹੈ। -ਪੀਟੀਆਈ

Advertisement

Advertisement
Advertisement