For the best experience, open
https://m.punjabitribuneonline.com
on your mobile browser.
Advertisement

ਅਦਾਕਾਰ ਗੋਵਿੰਦਾ ਗੋਲੀ ਲੱਗਣ ਕਾਰਨ ਜ਼ਖ਼ਮੀ

06:27 AM Oct 02, 2024 IST
ਅਦਾਕਾਰ ਗੋਵਿੰਦਾ ਗੋਲੀ ਲੱਗਣ ਕਾਰਨ ਜ਼ਖ਼ਮੀ
Advertisement

ਮੁੰਬਈ:

Advertisement

ਅਦਾਕਾਰ ਗੋਵਿੰਦਾ ਅੱਜ ਤੜਕੇ ਉਸ ਸਮੇਂ ਜ਼ਖ਼ਮੀ ਹੋ ਗਏ, ਜਦੋਂ ਉਨ੍ਹਾਂ ਦੀ ਰਿਵਾਲਵਰ ਵਿੱਚੋਂ ਅਚਾਨਕ ਗੋਲੀ ਚੱਲ ਗਈ। ਗੋਲੀ ਉਸ ਦੀ ਲੱਤ ਵਿਚ ਲੱਗੀ ਹੈ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਗੋਵਿੰਦਾ ਦੀ ਜੁਹੂ ਸਥਿਤ ਰਿਹਾਇਸ਼ ’ਤੇ ਰਿਵਾਲਵਰ ਅਲਮਾਰੀ ਵਿੱਚ ਰੱਖਣ ਸਮੇਂ ਵਾਪਰੀ। ਘਟਨਾ ਤੋਂ ਪਹਿਲਾਂ ਉਨ੍ਹਾਂ ਨੇ ਜੁਹੂ ਤੋਂ ਮੁੰਬਈ ਹਵਾਈ ਅੱਡੇ ਲਈ ਰਵਾਨਾ ਹੋਣਾ ਸੀ। ਮੁੰਬਈ ਪੁਲੀਸ ਨੇ ਦੱਸਿਆ ਕਿ 60 ਸਾਲਾ ਅਦਾਕਾਰ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ ਅਤੇ ਉਨ੍ਹਾਂ ਨੂੰ ਪ੍ਰਾਈਵੇਟ ਹਸਪਤਾਲ ਲਿਆਂਦਾ ਗਿਆ। ਉਹ ਘਰ ਚਲੇ ਗਏ ਹਨ। ਬਾਅਦ ਵਿਚ ਗੋਵਿੰਦਾ (60) ਨੇ ਆਪਣੇ ਪ੍ਰਸ਼ੰਸਕਾਂ ਲਈ ਬਿਆਨ ਜਾਰੀ ਕਰ ਕੇ ਜਾਣਕਾਰੀ ਦਿੱਤੀ ਕਿ ਡਾਕਟਰਾਂ ਨੇ ਉਨ੍ਹਾਂ ਦੀ ਲੱਤ ਵਿਚੋਂ ਗੋਲੀ ਕੱਢ ਦਿੱਤੀ ਹੈ ਅਤੇ ਉਹ ਹੁਣ ‘ਆਪਣੇ ਪ੍ਰਸ਼ੰਸਕਾਂ ਦੇ ਪਿਆਰ ਤੇ ਦੁਆਵਾਂ ਸਦਕਾ’ ਬਿਲਕੁਲ ਠੀਕ ਹਨ। ਏਕਨਾਥ ਸ਼ਿੰਦੇ ਨੇ ‘ਕੁਲੀ ਨੰਬਰ ਵਨ’ ਦੇ ਅਦਾਕਾਰ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ। ਗੋਵਿੰਦਾ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਦੇ ਮੈਂਬਰ ਹਨ। ਉਨ੍ਹਾਂ ਆਪਣੇ ਆਡੀਓ ਸੁਨੇਹੇ ਵਿਚ ਕਿਹਾ, ‘‘ਮੈਂ ਆਪਣੇ ਪ੍ਰਸ਼ੰਸਕਾਂ, ਮਾਪਿਆਂ ਦੀਆਂ ਦੁਆਵਾਂ ਸਦਕਾ ਹੁਣ ਠੀਕ ਹਾਂ। -ਪੀਟੀਆਈ

Advertisement

Advertisement
Author Image

joginder kumar

View all posts

Advertisement