For the best experience, open
https://m.punjabitribuneonline.com
on your mobile browser.
Advertisement

ਸਿਆਸੀ ਪਾਰਟੀਆਂ ਦੇ ਕਾਰਕੁਨਾਂ ਨੇ ਬੂਥਾਂ ’ਤੇ ਮੋਰਚੇ ਸੰਭਾਲੇ

09:49 AM Jun 01, 2024 IST
ਸਿਆਸੀ ਪਾਰਟੀਆਂ ਦੇ ਕਾਰਕੁਨਾਂ ਨੇ ਬੂਥਾਂ ’ਤੇ ਮੋਰਚੇ ਸੰਭਾਲੇ
ਵਰਕਰਾਂ ਨੂੰ ਬੂਥ ਪੱਧਰ ’ਤੇ ਚੋਣ ਸਮੱਗਰੀ ਵੰਡਣ ਜਾਣ ਸਮੇਂ ਬਸਪਾ ਆਗੂ।
Advertisement

ਸੁਰਜੀਤ ਮਜਾਰੀ
ਬੰਗਾ, 31 ਮਈ
ਮਹੀਨੇ ਭਰ ਤੋਂ ਚੋਣ ਪ੍ਰਚਾਰ ਕਰ ਰਹੇ ਸਿਆਸੀ ਆਗੂਆਂ ਤੋਂ ਬਾਅਦ ਹੁਣ ਸਾਰਾ ਭਾਰ ਬੂਥ ਪੱਧਰ ਦੇ ਵਰਕਰਾਂ ’ਤੇ ਆ ਪਿਆ ਹੈ। ਇਹ ਵਰਕਰ ਚੋਣ ਕਮਿਸ਼ਨ ਵੱਲੋਂ ਵੋਟ ਕੇਂਦਰ ਤੋਂ ਮਿਥੀ ਦੂੁਰੀ ਨੂੰ ਮੁੱਖ ਰੱਖਦਿਆਂ ਆਪੋ-ਆਪਣੀ ਪਾਰਟੀ ਦਾ ਬੂਥ ਲਾ ਕੇ ਪਹਿਰਾ ਦੇਣਗੇ। ਇਹ ਵਰਕਰ ਵੋਟਰਾਂ ਨੂੰ ਵੋਟਿੰਗ ਮਸ਼ੀਨਾਂ ਉੱਤੇ ਆਪੋ ਆਪਣੇ ਉਮੀਦਵਾਰ ਦੇ ਨਾਂ ਤੇ ਨਿਸ਼ਾਨ ਵਾਲਾ ਲੜੀ ਨੰਬਰ ਬਾਰੇ ਦੱਸਣ ਦੀ ਭੂਮਿਕਾ ਨਿਭਾਉਣਗੇ। ਇਸ ਦੇ ਨਾਲ ਹੀ ਸਰੀਰਕ ਤੌਰ ’ਤੇ ਕਮਜ਼ੋਰ, ਅਪਾਹਜ਼ ਤੇ ਬਿਰਧ ਵੋਟਰਾਂ ਨੂੰ ਘਰ ਤੋਂ ਮਤਦਾਨ ਕੇਂਦਰ ਤੱਕ ਪੁੱਜਦਾ ਕਰਨ ਦੀ ਜ਼ਿੰਮੇਵਾਰੀ ਵੀ ਨਿਭਾਉਣਗੇ।
ਹਲਕੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੀ ਚੋਣ ਸਮੱਗਰੀ ਵੰਡਣ ਸਮੇਂ ਪਾਰਟੀ ਆਗੂ ਸਤਨਾਮ ਸਿੰਘ ਲਾਦੀਆਂ ਤੇ ਸੋਹਣ ਲਾਲ ਢੰਡਾ ਨੇ ਦੱਸਿਆ ਕਿ ਉਨ੍ਹਾਂ ਨੇ ਪਾਰਟੀ ਹਾਈਕਮਾਂਡ ਵਲੋਂ ਭੇਜੇ ਬੈਗ ਹਰ ਬੂਥ ਕਮੇਟੀ ਨਾਲ ਸਬੰਧਤ ਵਰਕਰਾਂ ਨੂੰ ਪੁੱਜਦੇ ਕਰ ਦਿੱਤੇ ਹਨ। ਕਾਂਗਰਸ ਦੇ ਹਲਕਾ ਇੰਚਾਰਜ ਸਤਵੀਰ ਸਿੰਘ ਪੱਲੀ ਝਿੱਕੀ ਅਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਦਰਬਜੀਤ ਸਿੰਘ ਪੂਨੀਆ ਨੇ ਕਿਹਾ ਕਿ ਉਨ੍ਹਾਂ ਨੇ ਪਾਰਟੀ ਵੱਲੋਂ ਬੂਥ ਪੱਧਰ ’ਤੇ ਭੇਜੀਆਂ ਚੋਣ ਕਿੱਟਾਂ ਵਿੱਚ ਵੋਟਿੰਗ ਮਸ਼ੀਨ ਦੀਆਂ ਡੰਮੀਆਂ ਵੀ ਸ਼ਾਮਲ ਹਨ। ਬਸਪਾ ਦੇ ਸੀਨੀਅਰ ਆਗੂ ਇੰਜ. ਹਰਮੇਸ਼ ਵਿਰਦੀ ਦੀ ਟੀਮ ਨੇ ਦੱਸਿਆ ਕਿ ਉਨ੍ਹਾਂ ਬੂਥ ਪੱਧਰ ’ਤੇ ਪਾਰਟੀ ਦੀਆਂ ਵੋਟਾਂ ’ਤੇ ਪਹਿਰਾ ਦੇਣ ਵਾਲੇ ਵਰਕਰਾਂ ਨੂੰ ਉਮੀਦਵਾਰ ਦੀ ਤਸਵੀਰ ਅਤੇ ਨਿਸ਼ਾਨ ਵਾਲੇ ਫਲੈਕਸ ਵੀ ਦਿੱਤੇ ਗਏ ਹਨ। ‘ਆਪ’ ਹਲਕਾ ਇੰਚਾਰਜ ਕੁਲਜੀਤ ਸਿੰਘ ਸਰਹਾਲ ਨੇ ਦੱਸਿਆ ਕਿ ਹਲਕੇ ਦੇ ਹਰ ਬੂਥ ’ਤੇ ਲੋੜੀਂਦੀ ਸਮੱਗਰੀ ਵਾਲੀਆਂ ਕਿੱਟਾਂ ਪਹੁੰਚਦੀਆਂ ਕਰ ਦਿੱਤੀਆਂ ਗਈਆਂ ਹਨ ਤੇ ਵਰਕਰ ਆਪੋ ਆਪਣੇ ਬੂਥ ’ਤੇ ਹੁਣ ਤੋਂ ਹੀ ਮੋਰਚੇ ਲਾ ਕੇ ਬੈਠ ਗਏ ਹਨ।

Advertisement

Advertisement
Author Image

joginder kumar

View all posts

Advertisement
Advertisement
×