ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗੰਦੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਪ੍ਰਸ਼ਾਸਨ ਸਰਗਰਮ

08:48 AM May 09, 2024 IST
ਸੈਕਟਰ 49 ਡੀ ਦੇ ਫਲੈਟਾਂ ਵਿੱਚ ਸਪਲਾਈ ਹੋ ਰਹੇ ਪਾਣੀ ਸਬੰਧੀ ਕਲੋਨੀ ਵਾਸੀਆਂ ਤੋਂ ਜਾਣਕਾਰੀ ਲੈਂਦੇ ਹੋਏ ਐਕਸੀਅਨ ਜਗਦੀਸ਼ ਸਿੰਘ ਤੇ ਟੀਮ।

ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 8 ਮਈ
ਚੰਡੀਗੜ੍ਹ ਦੇ ਸੈਕਟਰ-49 ਡੀ ਸਥਿਤ ਹਾਊਸਿੰਗ ਬੋਰਡ ਕਲੋਨੀ ਦੇ ਫਲੈਟਾਂ ਵਿੱਚ ਗੰਦੇ ਪਾਣੀ ਦੀ ਸਪਲਾਈ ਨੂੰ ਸਬੰਧੀ ‘ਪੰਜਾਬੀ ਟ੍ਰਿਬਿਊਨ’ ਵਲੋਂ ਨਸ਼ਰ ਕੀਤੀ ਖ਼ਬਰ ਤੋਂ ਬਾਅਦ ਨਿਗਮ ਪ੍ਰਸ਼ਾਸਨ ਸਰਗਰਮ ਹੋ ਗਿਆ ਤੇ ਕੱਲ੍ਹ ਹੀ ਦੇਰ ਸ਼ਾਮ ਨੂੰ ਕੀਤੀ ਚੈਕਿੰਗ ਤੋਂ ਬਾਅਦ ਅੱਜ ਸਵੇਰੇ ਇੱਥੇ ਨਿਗਮ ਦੇ ਜਨਸਿਹਤ ਵਿਭਾਗ ਵਲੋਂ ਸੀਵਰੇਜ ਦੀ ਸਫ਼ਾਈ ਸਣੇ ਹੋਰ ਲੋੜੀਂਦੇ ਕਾਰਜ ਕੀਤੇ ਗਏ। ਜ਼ਿਕਰਯੋਗ ਹੈ ਕਿ ਇੱਥੋਂ ਦੇ ਫਲੈਟ ਵਾਸੀਆਂ ਨੇ ਆਪਣੇ ਘਰਾਂ ਵਿੱਚ ਗੰਦੇ ਪਾਣੀ ਦੀ ਸਪਲਾਈ ਦੀ ਸ਼ਿਕਾਇਤ ਕੀਤੀ ਸੀ। ਨਿਗਮ ਦੇ ਜਨਸਿਹਤ ਵਿਭਾਗ ਦੇ ਐਸਈ ਹਰਜੀਤ ਸਿੰਘ ਨੇ ਕਿਹਾ ਕਿ ਅੱਜ ਇੱਥੋਂ ਦੇ ਫਲੈਟਾਂ ਦੇ ਜੀਟੀਜ਼ ਨੂੰ ਨਿਗਮ ਦੀ ਸੀਵਰੇਜ ਵਿੰਗ ਦੀ ਮਦਦ ਨਾਲ ਸਾਫ਼ ਕਰਵਾ ਦਿੱਤਾ ਗਿਆ। ਵਿਭਾਗ ਦੇ ਐਕਸੀਅਨ ਜਗਦੀਸ਼ ਸਿੰਘ ਤੇ ਐਸਡੀਓ ਅਮਿਤ ਸ਼ਰਮਾ ਸਣੇ ਨਿਗਮ ਦੀ ਟੀਮ ਨੇ ਸੈਕਟਰ-49 ਡੀ ਪੁੱਜੀ ਤੇ ਸ਼ਾਮ ਵੇਲੇ ਪਾਣੀ ਦੀ ਸਪਲਾਈ ਚੈੱਕ ਕੀਤੀ। ਐਕਸੀਅਨ ਨੇ ਕਿਹਾ ਕਿ ਫਲੈਟਾਂ ਵਿੱਚ ਸਾਫ਼ ਪਾਣੀ ਸਪਲਾਈ ਹੋ ਰਿਹਾ ਹੈ। ਨਿਗਮ ਵਲੋਂ ਕੀਤੀ ਕਾਰਵਾਈ ਦਾ ਕਲੋਨੀ ਦੇ ਵਸਨੀਕਾਂ ਨੇ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਅਕਸਰ ਗੰਦੇ ਪਾਣੀ ਦੀ ਸਮੱਸਿਆ ਆਉਂਦੀ ਰਹਿੰਦੀ ਸੀ। ਕਲੋਨੀ ਵਾਸੀਆਂ ਨੇ ਨਗਰ ਨਿਗਮ ਦੇ ਚੀਫ ਇੰਜਨੀਅਰ ਐਨਪੀ ਸ਼ਰਮਾ, ਜਨਸਿਹਤ ਵਿਭਾਗ ਦੇ ਐਸਈ ਹਰਜੀਤ ਸਿੰਘ, ਐਕਸੀਅਨ ਜਗਦੀਸ਼ ਸਿੰਘ ਅਤੇ ਐਸਡੀਓ ਅਮਿਤ ਕੁਮਾਰ ਸਣੇ ਸਮੂਹ ਕਰਮਚਾਰੀਆਂ ਦੇ ਧੰਨਵਾਦ ਕੀਤਾ ਹੈ।

Advertisement

Advertisement
Advertisement