ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੜਕ ਹਾਦਸੇ ਵਿੱਚ ਐਕਟਿਵਾ ਸਵਾਰ ਦੀ ਮੌਤ

10:31 PM Jun 29, 2023 IST

ਟ੍ਰਿਬਿਊਨ ਨਿਊਜ਼ ਸਰਵਿਸ

Advertisement

ਲੁਧਿਆਣਾ, 23 ਜੂਨ

ਸ਼ਹਿਰ ਦੇ ਰਿਸ਼ੀ ਨਗਰ ਇਲਾਕੇ ‘ਚ ਇੱਕ ਐਕਟਿਵਾ ਸਵਾਰ ਦੀ ਵਾਹਨ ਨੂੰ ਓਵਰਟੇਕ ਕਰਨ ਲੱਗਿਆਂ ਐਕਟਿਵਾ ਤੋਂ ਡਿੱਗਣ ਮਗਰੋਂ ਉਥੋਂ ਲੰਘ ਰਹੀ ਟਰੈਕਟਰ-ਟਰਾਲੀ ਦੇ ਪਿਛਲੇ ਟਾਇਰ ਹੇਠ ਆਉਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਤਰਸੇਮ ਲਾਲ ਵਜੋਂ ਹੋਈ ਹੈ। ਪਹਿਲਾਂ ਤਾਂ ਇਹ ਮੰਨਿਆ ਜਾ ਰਿਹਾ ਸੀ ਕਿ ਟਰੈਕਟਰ-ਟਰਾਲੀ ਚਾਲਕ ਦਾ ਕਸੂਰ ਹੈ, ਪਰ ਜਦੋਂ ਸੀਸੀਟੀਵੀ ਕੈਮਰੇ ਦੀ ਫੁਟੇਜ ਦੇਖੀ ਗਈ ਤਾਂ ਸਾਰੀ ਗੱਲ ਸਮਝ ਆ ਗਈ। ਪੁਲੀਸ ਨੇ ਜਾਂਚ ਤੋਂ ਬਾਅਦ ਤਰਸੇਮ ਲਾਲ ਦੀ ਲਾਸ਼ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਕਰਵਾ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਤਰਸੇਮ ਲਾਲ ਐਕਟਿਵਾ ‘ਤੇ ਸਵਾਰ ਹੋ ਕੇ ਘਰ ਜਾ ਰਿਹਾ ਸੀ। ਜਦੋਂ ਉਹ ਰਿਸ਼ੀ ਨਗਰ ਇਲਾਕੇ ਕੋਲ ਪੁੱਜਿਆ ਤਾਂ ਟਰੈਕਟਰ-ਟਰਾਲੀ ਨੂੰ ਓਵਰਟੇਕ ਕਰਨ ਲੱਗਿਆ ਤਾਂ ਗਲੀ ‘ਚੋਂ ਆ ਰਹੀ ਗੱਡੀ ਨੂੰ ਦੇਖ ਉਸ ਨੇ ਇੱਕਦਮ ਬਰੇਕ ਮਾਰ ਦਿੱਤੀ ਤੇ ਐਕਟਿਵਾ ਬੇਕਾਬੂ ਹੋ ਗਈ। ਉਹ ਹੇਠਾਂ ਡਿੱਗ ਪਿਆ ਤੇ ਟਰਾਲੀ ਦੇ ਪਿਛਲੇ ਟਾਇਰ ਥੱਲੇ ਆਉਣ ਨਾਲ ਉਸ ਦੀ ਮੌਤ ਹੋ ਗਈ। ਪੁਲੀਸ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisement

ਸੜਕ ਹਾਦਸੇ ਵਿੱਚ ਟਰੱਕ ਕਲੀਨਰ ਹਲਾਕ

ਲੁਧਿਆਣਾ: ਥਾਣਾ ਟਿੱਬਾ ਦੇ ਇਲਾਕੇ ਰਾਹੋਂ ਰੋਡ ‘ਚ ਸੜਕ ਕਿਨਾਰੇ ਖੜ੍ਹੇ ਟਰੱਕ ਦਾ ਟਾਇਰ ਬਦਲ ਰਹੇ ਕਲੀਨਰ ਨੂੰ ਇੱਕ ਹੋਰ ਤੇਜ਼ ਰਫ਼ਤਾਰੀ ਟਰੱਕ ਚਾਲਕ ਦੇ ਕੁਚਲਣ ਨਾਲ ਉਸ ਦੀ ਮੌਤ ਹੋ ਗਈ ਹੈ। ਥਾਣੇਦਾਰ ਸ਼ਾਮ ਸਿੰਘ ਨੇ ਦੱਸਿਆ ਹੈ ਕਿ ਮੋਨੂੰ ਸਭਰਵਾਲ ਵਾਸੀ ਗਲੀ ਨੰਬਰ 6 ਵਿਸ਼ਨੂੰ ਨਗਰ ਰਾਹੋਂ ਰੋਡ ਕੈਂਟਰ ਗੱਡੀ ਦਾ ਡਰਾਈਵਰ ਹੈzwnj;, ਜਦ ਕਿ ਯਸ਼ਰਾਜ ਪੁੱਤਰ ਅਜੇਪਾਲ (17) ਵਾਸੀ ਗਲੀ ਨੰਬਰ 5/2 ਨਿਊ ਸੁਭਾਸ਼ ਨਗਰ ਉਸ ਨਾਲ ਕੈਂਟਰ ‘ਤੇ ਬਤੌਰ ਕਲੀਨਰ ਕੰਮ ਕਰਦਾ ਸੀ। ਉਹ ਟਰੱਕ ਲੈ ਕੇ ਪਿੰਡ ਮੇਹਰਬਾਨ ਤੋਂ ਬਸਤੀ ਜੋਧੇਵਾਲ ਵੱਲ ਜਾ ਰਹੇ ਸੀ ਤਾਂ ਗੱਡੀ ਦਾ ਪਿੱਛੇ ਵਾਲਾ ਟਾਇਰ ਪੈਂਚਰ ਹੋ ਗਿਆ। ਕਲੀਨਰ ਯਸ਼ਰਾਜ ਗੱਡੀ ਦਾ ਟਾਇਰ ਬਦਲ ਰਿਹਾ ਸੀ ਤਾਂ ਪਿੱਛੋਂ ਦੀ ਆ ਰਹੇ ਨਾਮਲੂਮ ਟਰੱਕ ਚਾਲਕ ਨੇ ਲਾਪ੍ਰਵਾਹੀ ਨਾਲ ਯਸ਼ਰਾਜ ਉਪਰ ਗੱਡੀ ਦਾ ਅਗਲਾ ਟਾਇਰ ਚੜ੍ਹਾ ਦਿੱਤਾ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਪੁਲੀਸ ਵੱਲੋਂ ਕੇਸ ਦਰਜ ਕਰਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ।

Advertisement
Tags :
ਐਕਟਿਵਾਸਵਾਰਹਾਦਸੇਵਿੱਚ
Advertisement