ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੁੱਢੇ ਦਰਿਆ ਨੇੜੇ ਗੰਧਲਾ ਪਾਣੀ ਸੁੱਟਣ ਵਾਲਿਆਂ ’ਤੇ ਕਰਾਂਗੇ ਕਾਰਵਾਈ: ਸੀਚੇਵਾਲ

08:36 AM Mar 07, 2024 IST

ਲੁਧਿਆਣਾ (ਟਨਸ): ਸਨਅਤੀ ਸ਼ਹਿਰ ’ਚੋਂ ਲੰਘਣ ਵਾਲੇ ਬੁੱਢਾ ਦਰਿਆ ਨੂੰ ਇੱਕ ਵਾਰ ਫਿਰ ਤੋਂ ਸੁਰਜੀਤ ਕਰਨ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੱਜ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬੁੱਢੇ ਦਰਿਆ ਦੇ ਆਲੇ-ਦੁਆਲੇ ਇਲਾਕੇ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਬੁੱਢੇ ਦਰਿਆ ਦੇ ਨਾਲ ਖਾਲੀ ਪਲਾਟਾਂ ਵਿੱਚ ਸੁੱਟੇ ਜਾਣ ਵਾਲੇ ਗੰਧਲੇ ਪਾਣੀ ਦੇ ਸੈਂਪਲ ਭਰਵਾਏ। ਉਨ੍ਹਾਂ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਸਖ਼ਤ ਹੁਕਮ ਜਾਰੀ ਕੀਤੇ ਕਿ ਬੁੱਢੇ ਦਰਿਆ ਵਿੱਚ ਗੰਧਲਾ ਪਾਣੀ ਪਾਉਣ ਵਾਲਿਆਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੋ ਵੀ ਰੰਗਾਈ ਯੂਨਿਟ ਪ੍ਰਦੂਸ਼ਿਤ ਪਾਣੀ ਸੀਵਰਲਾਈਨਾਂ ਵਿੱਚ ਪਾ ਰਿਹਾ ਹੈ, ਉਨ੍ਹਾਂ ਦੇ ਸੀਵਰੇਜ ਤੇ ਬਿਜਲੀ ਦੇ ਕੁਨੈਕਸ਼ਨ ਕੱਟੇ ਜਾਣ। ਉਥੇ ਹੀ ਬੁੱਢੇ ਦਰਿਆ ਦੇ ਨਾਲ ਨਾਲ ਬੂਟੇ ਵੀ ਲਗਾਏ ਗਏ।

Advertisement

Advertisement