ਪਹਿਰਾਵੇ ਕਾਰਨ ਕਿਸਾਨ ਦਾ ਦਾਖ਼ਲਾ ਰੋਕਣ ਵਾਲੇ ਸ਼ਾਪਿੰਗ ਮਾਲ ਖ਼ਿਲਾਫ਼ ਕਾਰਵਾਈ
06:39 AM Jul 19, 2024 IST
ਬੰਗਲੂਰੂ:
Advertisement
ਇੱਥੋਂ ਦੇ ਇਕ ਸ਼ਾਪਿੰਗ ਮਾਲ ਅੰਦਰ ਕਿਸਾਨ ਨੂੰ ਉਸ ਦੇ ਪਹਿਰਾਵੇ ਕਾਰਨ ਦਾਖਲ ਹੋਣ ’ਤੇ ਰੋਕੇ ਜਾਣ ਮਗਰੋਂ ਕਰਨਾਟਕ ਸਰਕਾਰ ਨੇ ਕਾਰਵਾਈ ਕਰਦਿਆਂ ਸ਼ਾਪਿੰਗ ਮਾਲ ਇੱਕ ਹਫ਼ਤੇ ਲਈ ਬੰਦ ਕਰਨ ਦੇ ਹੁਕਮ ਦਿੱਤੇ ਹਨ। ਕਿਸਾਨ ਨੂੰ ਧੋਤੀ ਤੇ ਕਮੀਜ਼ ਪਹਿਨੇ ਹੋਣ ਕਾਰਨ ਇਸ ਮਾਲ ਅੰਦਰ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਸੀ। ਇਸ ਘਟਨਾ ਦੀ ਵਿਧਾਨ ਸਭਾ ਮੈਂਬਰਾਂ ਨੇ ਵੀ ਸਖ਼ਤ ਨਿੰਦਾ ਕੀਤੀ ਹੈ। ਸਰਕਾਰ ਨੇ ਇਸ ਕਾਰਵਾਈ ਨੂੰ ਕਿਸਾਨ ਦੇ ਮਾਣ ਅਤੇ ਸਵੈਮਾਣ ਦੀ ਉਲੰਘਣਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸ਼ਹਿਰੀ ਵਿਕਾਸ ਮੰਤਰੀ ਬੀ ਸੁਰੇਸ਼ ਨੇ ਵਿਧਾਨ ਸਭਾ ’ਚ ਕਿਹਾ, ‘ਮੈਂ ਬੰਗਲੁਰੂ ਨਿਗਮ ਦੇ ਕਮਿਸ਼ਨਰ ਤੋਂ ਘਟਨਾ ਬਾਰੇ ਜਾਣਕਾਰੀ ਹਾਸਲ ਕੀਤੀ ਹੈ। ਸਰਕਾਰ ਕੋਲ ਤਾਕਤ ਹੈ। (ਜੀਟੀ ਵਰਲਡ) ਮਾਲ ਖ਼ਿਲਾਫ਼ ਕਾਨੂੰਨ ਅਨੁਸਾਰ ਤੁਰੰਤ ਕਾਰਵਾਈ ਕੀਤੀ ਜਾਵੇਗੀ ਅਤੇ ਅਸੀਂ ਇਹ ਮਾਲ ਸੱਤ ਦਿਨ ਲਈ ਬੰਦ ਕਰਨਾ ਯਕੀਨੀ ਬਣਾਵਾਂਗੇ।’ -ਪੀਟੀਆਈ
Advertisement
Advertisement