ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਮਰਿਆਂ ਤੋਂ ਹੋਮ ਗਾਰਡ ਦਾ ਕਬਜ਼ਾ ਛੁਡਵਾਉਣ ਲਈ ਕਾਰਵਾਈ ਸ਼ੁਰੂ

08:09 AM Jul 19, 2024 IST

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 18 ਜੁਲਾਈ
ਇੱਥੇ ਤਹਿਸੀਲ ਰੋਡ ’ਤੇ ਰੇਲਵੇ ਪੁਲ ਦੇ ਹੇਠਾਂ ਡਾਈਟ ਦੇ ਐਨ ਨਾਲ ਸਥਿਤ ਸਰਕਾਰੀ ਬੇਸਿਕ ਪ੍ਰਾਇਮਰੀ ਸਕੂਲ ਦੇ ਕਮਰਿਆਂ ਤੋਂ ਹੋਮ ਗਾਰਡ ਦਾ ਕਬਜ਼ਾ ਛੁਡਵਾਉਣ ਲਈ ਸਰਕਾਰੀ ਪੱਧਰ ’ਤੇ ਕਾਰਵਾਈ ਅਮਲ ’ਚ ਆ ਗਈ ਹੈ। ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨੇ ਬੀਤੇ ਦਿਨ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਪੱਤਰ ਨੰਬਰ 378 (ਕਾਪੀ ਪੰਜਾਬੀ ਟ੍ਰਿਬਿਊਨ ਕੋਲ ਮੌਜੂਦ) ਲਿਖਿਆ ਹੈ। ਇਸ ਵਿੱਚ ਅਖ਼ਬਾਰਾਂ ’ਚ ਪ੍ਰਕਾਸ਼ਿਤ ਰਿਪੋਰਟ ਨੂੰ ਸਹੀ ਤੇ ਦਰੁਸਤ ਦੱਸਦਿਆਂ ਸਕੂਲ ਦੇ ਕਮਰਿਆਂ ਵਿੱਚ ਹੋਮ ਗਾਰਡ ਦਫ਼ਤਰ ਚੱਲਦਾ ਹੋਣ ਦਾ ਖੁਲਾਸਾ ਕੀਤਾ ਗਿਆ ਹੈ। ਇਸ ਪੱਤਰ ਨਾਲ ਕੁਝ ਹੋਰ ਤੱਥ ਵੀ ਉਜਾਗਰ ਹੋਏ ਹਨ। ਡਿਪਟੀ ਕਮਿਸ਼ਨਰ ਨੇ ਵੀ ਮਾਮਲੇ ’ਚ ਰਿਪੋਰਟ ਤਲਬ ਕਰ ਲਈ ਹੈ। ਜ਼ਿਕਰਯੋਗ ਹੈ ਕਿ ‘ਪੰਜਾਬੀ ਟ੍ਰਿਬਿਊਨ’ ਨੇ ਸਭ ਤੋਂ ਪਹਿਲਾਂ ਪ੍ਰਮੁੱਖਤਾ ਨਾਲ ਮਾਮਲਾ ਉਜਾਗਰ ਕੀਤਾ ਸੀ। ਅਧਿਆਪਕ ਆਗੂ ਜੋਗਿੰਦਰ ਆਜ਼ਾਦ ਦੀ ਪਹਿਲਕਦਮੀ ਨਾਲ ਮਾਮਲਾ ਸੁਰਖੀਆਂ ’ਚ ਆਇਆ ਜਿਸ ’ਤੇ ਹੁਣ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ। ਪੱਤਰ ’ਚ ਲਿਖਿਆ ਗਿਆ ਹੈ ਕਿ ਸਕੂਲ ’ਚ ਬੱਚਿਆਂ ਦੀ ਗਿਣਤੀ 375 ਜਦਕਿ ਅਧਿਆਪਕ 11 ਹਨ। ਬੱਚਿਆਂ ਦੇ ਬੈਠਣ ਲਈ 7 ਕਮਰੇ ਹਨ। ਜਮਾਤਾਂ ਦੇ ਦੋ-ਦੋ ਸੈਕਸ਼ਨ ਚੱਲਦੇ ਹੋਣ ਕਾਰਨ ਕਮਰਿਆਂ ਦੀ ਜ਼ਰੂਰਤ ਹੈ। ਹੋਮ ਗਾਰਡ ਦੇ ਕਬਜ਼ੇ ਅਧੀਨ ਤਿੰਨ ਕਮਰੇ ਸਕੂਲ ਦੇ ਹਨ, ਇਸ ਲਈ ਅਗਲੀ ਕਾਰਵਾਈ ਲਈ ਮਾਮਲਾ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ।
ਵੇਰਵਿਆਂ ਮੁਤਾਬਕ ਇਨ੍ਹਾਂ ਤਿੰਨ ਕਮਰਿਆਂ ’ਚ ਹੋਮ ਗਾਰਡ ਦੇ ਦੋ ਮੁਲਾਜ਼ਮ ਡਿਊਟੀ ਦਿੰਦੇ ਹਨ। ਡੀਟੀਐੱਫ, ਪੈਨਸ਼ਨਰਜ਼ ਫਰੰਟ ਤੇ ਲੋਕ ਹਿੱਤ ਸੰਘਰਸ਼ ਕਮੇਟੀ ਨੇ ਫੌਰੀ ਸਕੂਲ ਦੇ ਕਮਰਿਆਂ ਤੋਂ ਇਹ ਕਬਜ਼ਾ ਛੁਡਾਉਣ ਦੀ ਮੰਗ ਕੀਤੀ ਹੈ। ਡੀਟੀਐੱਫ ਦੇ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੱਧੂ, ਰਾਣਾ ਆਲਮਦੀਪ, ਤੁਲਸੀ ਦਾਸ, ਹਰਪ੍ਰੀਤ ਸਿੰਘ ਤੇ ਸ਼ਰਨਜੀਤ ਸਿੰਘ ਨੇ ਚਿਤਾਵਨੀ ਦਿੱਤੀ ਕਿ ਮਸਲੇ ਨੂੰ ਹੱਲ ਕਰਨ ਬੇਲੋੜਾ ਸਮਾਂ ਲਾਉਣ ’ਤੇ ਸੰਘਰਸ਼ ਵਿੱਢਿਆ ਜਾਵੇਗਾ।

Advertisement

Advertisement