For the best experience, open
https://m.punjabitribuneonline.com
on your mobile browser.
Advertisement

ਬੀਕੇਯੂ (ਉਗਰਾਹਾਂ) ਵੱਲੋਂ ਮੀਤ ਹੇਅਰ ਤੇ ਖੁੱਡੀਆਂ ਦੇ ਘਰਾਂ ਅੱਗੇ ਐਕਸ਼ਨ ਮੁਲਤਵੀ

09:03 AM May 05, 2024 IST
ਬੀਕੇਯੂ  ਉਗਰਾਹਾਂ  ਵੱਲੋਂ ਮੀਤ ਹੇਅਰ ਤੇ ਖੁੱਡੀਆਂ ਦੇ ਘਰਾਂ ਅੱਗੇ ਐਕਸ਼ਨ ਮੁਲਤਵੀ
Advertisement

ਖੇਤਰੀ ਪ੍ਰਤੀਨਿਧ
ਬਰਨਾਲਾ, 4 ਮਈ
ਬੀਕੇਯੂ ਏਕਤਾ ਉਗਰਾਹਾਂ ਵੱਲੋਂ ਪਿੰਡ ਜਹਾਂਗੀਰ ਦੇ ਉਲਝੇ ਇੱਕ ਜ਼ਮੀਨੀ ਮਾਮਲੇ ਸਮੇਤ ਕੁੱਝ ਲਟਕਦੀਆਂ ਮੰਗਾਂ ਦੀ ਪੂਰਤੀ ਨੂੰ ਲੈ ਕੇ ਸੰਸਦੀ ਹਲਕਾ ਬਠਿੰਡਾ ਤੋਂ ‘ਆਪ’ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਤੇ ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਅਰ ਦੇ ਘਰਾਂ ਅੱਗੇ ਭਲਕੇ ਧਰਨਿਆਂ ਤੇ ਚੋਣ ਪ੍ਰਚਾਰ ਦੌਰਾਨ ਵਿਰੋਧ ਦੇ ਐਲਾਨੇ ਐਕਸ਼ਨ ਪ੍ਰੋਗਰਾਮ ਨੂੰ ਲੰਘੀ ਸ਼ਾਮ ਸੂਬਾ ਸਰਕਾਰ ਦੀ ਤਰਫੋਂ ਏਡੀਜੀਪੀ ਜਸਕਰਨ ਸਿੰਘ ਵੱਲੋਂ ਜਥੇਬੰਦੀ ਦੇ ਆਗੂਆਂ ਨੂੰ ਦਿਵਾਏ ਭਰੋਸੇ ਉਪਰੰਤ 15 ਦਿਨਾਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ।
ਇੱਥੇ ਮੀਡੀਆ ਕਾਨਫਰੰਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਜਥੇਬੰਦੀ ਵੱਲੋਂ ਐਲਾਨੇ ਐਕਸ਼ਨ ਪ੍ਰੋਗਰਾਮ ਦੇ ਮੱਦੇਨਜ਼ਰ ਲੰਘੇ ਦਿਨ ਸਰਕਾਰ ਵੱਲੋਂ ਇੱਕ ਅਹਿਮ ਮੀਟਿੰਗ ਡੀਸੀ ਕੰਪਲੈਕਸ ਬਰਨਾਲਾ ਵਿੱਚ ਸੱਦੀ ਗਈ ਜਿਸ ਵਿੱਚ ਏਡੀਜੀਪੀ ਜਸਕਰਨ ਸਿੰਘ, ਡੀਸੀ ਸੰਗਰੂਰ, ਐੱਸਐੱਸਪੀ ਸੰਗਰੂਰ, ਡੀਸੀ ਬਠਿੰਡਾ, ਐੱਸਐੱਸਪੀ ਬਠਿੰਡਾ ਅਤੇ ਦੋਵੇ ਜ਼ਿਲ੍ਹਿਆਂ ਨਾਲ ਸਬੰਧਤ ਐੱਸਡੀਐੱਮ ਅਤੇ ਡੀਐੱਸਪੀ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਨੁਕਤਾ ਦਰ ਨੁਕਤਾ ਗੱਲ ਕੀਤੀ ਗਈ ਜਿਵੇਂ ਕਿ ਬਠਿੰਡਾ ਦੇ ਪਿੰਡ ਲੇਲੇਵਾਲਾ ਵਿੱਚ ਗੈਸ ਪਾਈਪ ਲੈਣ ਦੇ ਮਸਲੇ ਨੂੰ ਸੁਲਝਾਉਣ ਲਈ ਦੋ ਹਫਤਿਆਂ ਦਾ ਵਿਸ਼ਵਾਸ ਦਵਾਇਆ ਗਿਆ, ਦੋ ਜ਼ਿਲ੍ਹਿਆਂ ਨਾਲ ਸਬੰਧਤ ਗੜੇਮਾਰੀ ਦੇ ਮੁਆਵਜ਼ਾ ਇੱਕ ਹਫਤੇ ਵਿੱਚ ਵੰਡਣ, ਬਠਿੰਡਾ ਦੇ ਪਿੰਡ ਘੁੱਦਾ ਵਿੱਚ ਬਿਜਲੀ ਦੀਆਂ ਤਾਰਾਂ ਨਾਲ ਅੱਗ ਲੱਗਣ ਕਾਰਨ ਸੜੀ ਲਗਭਗ 50 ਏਕੜ ਫਸਲ ਦਾ ਪੂਰਾ ਮੁਆਵਜ਼ਾ ਦੋ ਹਫ਼ਤਿਆਂ ਵਿੱਚ ਦੇਣ, ਭਾਰਤ ਮਾਲਾ ਸੜਕੀ ਪ੍ਰਾਜੈਕਟ ਤਹਿਤ ਐਕੁਆਇਰ ਜ਼ਮੀਨਾਂ ਦੇ ਸਾਰੇ ਕੇਸਾਂ ਨੂੰ ਦੋ ਹਫ਼ਤਿਆਂ ਵਿੱਚ ਹੱਲ ਕਰਨ, ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਪਿੰਡ ਜਹਾਂਗੀਰ ਦੇ ਜ਼ਮੀਨੀ ਵਿਵਾਦ ਨੂੰ ਦੋ ਹਫ਼ਤਿਆਂ ਵਿੱਚ ਹੱਲ ਕਰਾਉਣ ਤੇ ਬਠਿੰਡਾ ਦੇ ਪਿੰਡ ਰਾਏ ਕੇ ਕਲਾਂ ਵਿੱਚ ਬਿਮਾਰੀ ਕਾਰਨ ਪਸ਼ੂਆਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਵੀ ਦੋ ਹਫ਼ਤਿਆਂ ਵਿੱਚ ਦਿਵਾਉਣ ਦਾ ਭਰੋਸਾ ਦਿਵਾਇਆ ਗਿਆ ਹੈ। ਸੂਬਾ ਕਮੇਟੀ ਨੇ ਅੱਜ ਫੈਸਲਾ ਕੀਤਾ ਕਿ ਜੇਕਰ ਇਹ ਮਸਲੇ ਦਿੱਤੇ ਸਮੇਂ ਵਿੱਚ ਹੱਲ ਨਾ ਕੀਤੇ ਗਏ ਤਾਂ ਇਹ ਮੋਰਚੇ 20 ਮਈ ਤੋਂ ਮੁੜ ਸ਼ੁਰੂ ਕੀਤੇ ਜਾਣਗੇ ਤੇ ‘ਆਪ’ ਦੇ ਮੰਤਰੀਆਂ ਨੂੰ ਪਿੰਡਾਂ ’ਚ ਆਉਣ ’ਤੇ ਤਿੱਖਾ ਵਿਰੋਧ ਕੀਤਾ ਜਾਵੇਗਾ।

Advertisement

Advertisement
Author Image

Advertisement
Advertisement
×