ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ, 20 ਜਣਿਆਂ ਖ਼ਿਲਾਫ਼ ਕੇਸ ਦਰਜ
07:22 AM Jul 29, 2024 IST
Advertisement
ਪੱਤਰ ਪ੍ਰੇਰਕ
ਤਰਨ ਤਾਰਨ, 28 ਜੁਲਾਈ
ਝਬਾਲ ਇਲਾਕੇ ਅੰਦਰ ਨਸ਼ੇ ਵੇਚਣ ਆਦਿ ਦਾ ਕਾਰੋਬਾਰ ਕਰਦੀਆਂ ਦੋ ਧਿਰਾਂ ਵੱਲੋਂ ਇਕ ਦੂਸਰੇ ’ਤੇ ਨਾਜਾਇਜ਼ ਹਥਿਆਰਾਂ ਨਾਲ ਡਰਾਉਣ-ਧਮਕਾਉਣ ’ਤੇ ਝਬਾਲ ਪੁਲੀਸ ਨੇ ਦੋਹਾਂ ਧਿਰਾਂ ਦੇ 20 ਦੇ ਕਰੀਬ ਜਣਿਆਂ ਖਿਲਾਫ਼ ਬੀਤੇ ਕੱਲ੍ਹ ਕੇਸ ਦਰਜ ਕੀਤਾ ਹੈ| ਇਸ ਸਬੰਧੀ ਪੁਲੀਸ ਵਲੋਂ ਕੇਸ ਵਿੱਚ ਇਕ ਧਿਰ ਦੇ ਨਾਮਜ਼ਦ ਮੁਲਜ਼ਮਾਂ ਵਿੱਚ ਪੰਜਾਬ ਸਿੰਘ, ਉਸ ਦੇ ਪੁੱਤਰ ਪ੍ਰਭਜੀਤ ਸਿੰਘ, ਸਿਕੰਦਰ ਸਿੰਘ ਉਸ ਦੀ ਭੈਣ ਲਵਜੀਤ ਕੌਰ ਵਾਸੀ ਗੱਗੋਬੁਆ ਤੋਂ ਇਲਾਵਾ ਚਾਰ ਅਣਪਛਾਤੇ ਵਿਅਕਤੀ ਸ਼ਾਮਲ ਹਨ ਜਦਕਿ ਦੂਜੀ ਧਿਰ ਦੇ ਨਾਮਜ਼ਦ ਕੀਤੇ ਮੁਲਜ਼ਮਾਂ ਵਿੱਚ ਬਾਜ ਸਿੰਘ, ਰਛਪਾਲ ਸਿੰਘ ਨੋਨੀ, ਗੁਰਪਾਲ ਸਿੰਘ ਵਾਜਪਾਈ, ਉਸ ਦੀ ਭੈਣ ਆਸ਼ਾ, ਗੁਰਪ੍ਰੀਤ ਸਿੰਘ ਪ੍ਰਭ ਵਾਸੀ ਮੂਸੇ ਖੁਰਦ ਤੋਂ ਇਲਾਵਾ ਚਾਰ ਅਣਪਛਾਤੇ ਵਿਅਕਤੀ ਸ਼ਾਮਲ ਹਨ| ਏਐੱਸਆਈ ਰਾਮ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਜਾਰੀ ਹੈ।
Advertisement
Advertisement
Advertisement