ਪਰਿਵਾਰਵਾਦੀਆਂ ਦੇ ਭ੍ਰਿਸ਼ਟਾਚਾਰ ਖ਼ਿਲਾਫ਼ ਕਾਰਵਾਈ ਜਾਰੀ ਰਹੇਗੀ: ਸ਼ਾਹ
11:58 PM Jul 11, 2023 IST
ਨਵੀਂ ਦਿੱਲੀ, 11 ਜੁਲਾਈ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਇਹ ਮਹੱਤਵਪੂਰਨ ਨਹੀਂ ਹੈ ਕਿ ਈਡੀ ਦਾ ਡਾਇਰੈਕਟਰ ਕੌਣ ਹੈ ਕਿਉਂਕਿ ਇਸ ਅਹੁਦੇ ’ਤੇ ਜੋ ਵੀ ਹੋਵੇਗਾ, ਉਹ ਵਿਕਾਸ ਵਿਰੋਧੀ ਮਾਨਸਿਕਤਾ ਰੱਖਣ ਵਾਲੇ ਪਰਿਵਾਰਵਾਦੀਆਂ ਦੇ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ’ਤੇ ਨਜ਼ਰ ਰੱਖੇਗਾ। ਈਡੀ ਮੁਖੀ ਸੰਜੈ ਕੁਮਾਰ ਮਿਸ਼ਰਾ ਦੇ ਕਾਰਜਕਾਲ ਬਾਰੇ ਸੁਪਰੀਮ ਕੋਰਟ ਦੇ ਫ਼ੈਸਲੇ ਮਗਰੋਂ ਸ਼ਾਹ ਨੇ ਕਿਹਾ, ‘ਈਡੀ ਮਾਮਲੇ ’ਚ ਸੁਪਰੀਮ ਕੋਰਟ ਫ਼ੈਸਲੇ ’ਤੇ ਖੁਸ਼ੀ ਮਨਾ ਰਹੇ ਲੋਕ ਵੱਖ ਵੱਖ ਕਾਰਨਾਂ ਕਰਕੇ ਭਰਮ ਵਿੱਚ ਹਨ। ਕੇਂਦਰੀ ਚੌਕਸੀ ਕਮਿਸ਼ਨ, ਐਕਟ ’ਚ ਸੋਧ, ਜਿਸ ਨੂੰ ਸੰਸਦ ਵੱਲੋਂ ਪਾਸ ਕੀਤਾ ਗਿਆ ਹੈ, ਨੂੰ ਬਰਕਰਾਰ ਰੱਖਿਆ ਗਿਆ ਹੈ।’ -ਪੀਟੀਆਈ

Advertisement
Advertisement
Advertisement