ਐਕਟਿੰਗ ਕੀ ਦੁਕਾਨ ਅੱਛੀ ਚਲ ਰਹੀ ਹੈ: ਪੰਕਜ ਤ੍ਰਿਪਾਠੀ
ਮੁੰਬਈ:
ਭਾਰਤ ਦੇ ਉੱਘੇ ਫਿਲਮੀ ਸਿਤਾਰਿਆਂ ਵਿੱਚ ਸ਼ੁਮਾਰ ਅਦਾਕਾਰ ਪੰਕਜ ਤ੍ਰਿਪਾਠੀ ਦੀ ਸਿਆਸਤ ਵਿੱਚ ਆਉਣ ’ਚ ਕੋਈ ਦਿਲਚਸਪੀ ਨਹੀਂ। ਇਸ ਸਬੰਧੀ ਪੁੱਛੇ ਜਾਣ ’ਤੇ ਉਸ ਨੇ ਸਟੀਕ ਜਵਾਬ ਦਿੱਤਾ ਕਿ ‘‘ਉਸ ਦੀ ਐਕਟਿੰਗ ਕੀ ਦੁਕਾਨ ਅੱਛੀ ਚਲ ਰਹੀ ਹੈ।’’ ਇਹ ਪੁੱਛੇ ਜਾਣ ‘ਤੇ ਕਿ ਕੀ ਅਭਿਨੇਤਾ ਨੂੰ ਰਾਜਨੀਤੀ ਵਿਚ ਆਉਣ ਵਿਚ ਕੋਈ ਦਿਲਚਸਪੀ ਹੈ, ਪੰਕਜ ਨੇ ਇਸ ਖਬਰ ਏਜੰਸੀ ਨੂੰ ਕਿਹਾ, ‘‘ਨਹੀਂ, ਅਭੀ ਤੋ ਫਿਲਹਾਲ ਅਦਾਕਾਰੀ ਕੀ ਦੁਕਾਨ ਅੱਛੀ ਚਲ ਰਹੀ ਹੈ।’’ ਪੰਕਜ ਦਾ ਨਵੀਨਤਮ ਪ੍ਰਾਜੈਕਟ ‘ਮਿਰਜ਼ਾਪੁਰ 3’ ਹੈ ਜੋ ਗੁੱਡੂ ਅਤੇ ਗੋਲੂ ‘ਤੇ ਕੇਂਦਰਿਤ ਹੈ ਕਿਉਂਕਿ ਕਾਲੀਨ ਭਈਆ ਦੀ ਅਗਵਾਈ ਵਿੱਚ ਤ੍ਰਿਪਾਠੀਆਂ ਦਾ ਰਾਜ ਪੂਰਵਾਂਚਲ ਵਿੱਚ ਖਤਮ ਹੁੰਦਾ ਜਾਪਦਾ ਹੈ। ਜਦੋਂ ਕਿ ਗੱਦੀ ਦੀ ਲੜਾਈ ਖੂਨ-ਖਰਾਬੇ ਵੱਲ ਵਧਦੀ ਹੈ। ਦ੍ਰਿਸ਼ਾਂ ‘ਤੇ ਚਰਚਾ ਕਰਦੇ ਹੋਏ ਪੰਕਜ ਨੇ ਕਿਹਾ, ‘‘ਮੈਂ ਸੀਜ਼ਨ ਨਹੀਂ ਦੇਖਿਆ ਹੈ। ਮੈਂ ਸਿਰਫ ਆਪਣੇ ਸੀਨ ਦੇਖੇ। ਕਾਲੀਨ ਭਈਆ ਨੇ ਕੋਈ ਹਿੰਸਾ ਨਹੀਂ ਕੀਤੀ ਹੈ ਅਤੇ ਅੰਤ ਵਿੱਚ ਉਸ ਨੂੰ ਬਲੈਕਮੇਲ ਵੀ ਕੀਤਾ ਜਾ ਰਿਹਾ ਹੈ।’’ ਜਦੋਂ ਕਿ ਤੀਜੇ ਸੀਜ਼ਨ ਵਿੱਚ ਇੱਕ ਚੀਜ਼ ਉਸ ਦੀ ਗੈਰਹਾਜ਼ਰੀ ਵੀ ਰੜਕਦੀ ਹੈ। ਇਸ ’ਤੇ ਤ੍ਰਿਪਾਠੀ ਨੇ ਕਿਹਾ , “ਮੇਰੇ ਬਹੁਤ ਸਾਰੇ ਦੋਸਤਾਂ ਨੇ ਕਿਹਾ ਕਿ ਉਹ ਮੈਨੂੰ ਹੋਰ ਦੇਖਣਾ ਚਾਹੁੰਦੇ ਸਨ, ਪਰ ਅੰਤ ਵਿੱਚ, ਜਦੋਂ ਉਨ੍ਹਾਂ ਨੇ ਮੈਨੂੰ ਦੇਖਿਆ ਤਾਂ ਉਹ ਸੰਤੁਸ਼ਟ ਹੋਏ ਕਿ ਕਾਲੀਨ ਭਈਆ ਵਾਪਸ ਆ ਗਿਆ ਹੈ।’’ 47 ਸਾਲਾ ਸਟਾਰ ਨੇ ਕਿਹਾ ਕਿ ਉਸ ਦੀ ‘ਇਸਤਰੀ 2’ 15 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਵਿੱਚ ਰਾਜਕੁਮਾਰ ਰਾਓ ਅਤੇ ਸ਼ਰਧਾ ਕਪੂਰ ਹਨ। ਇਹ 2018 ਦੀ ਫਿਲਮ ਦਾ ਸੀਕਵਲ ਹੈ। -ਏਜੰਸੀ