For the best experience, open
https://m.punjabitribuneonline.com
on your mobile browser.
Advertisement

ਸੜਕ ਹਾਦਸੇ ’ਚ ਲੁਧਿਆਣਾ ਦੇ ਏਸੀਪੀ ਅਤੇ ਗੰਨਮੈਨ ਦੀ ਮੌਤ

07:31 AM Apr 07, 2024 IST
ਸੜਕ ਹਾਦਸੇ ’ਚ ਲੁਧਿਆਣਾ ਦੇ ਏਸੀਪੀ ਅਤੇ ਗੰਨਮੈਨ ਦੀ ਮੌਤ
ਏਸੀਪੀ ਸੰਦੀਪ ਸਿੰਘ , ਪਰਮਜੋਤ ਿਸੰਘ
Advertisement

ਡੀਪੀਐੱਸ ਬੱਤਰਾ/ਗਗਨਦੀਪ ਅਰੋੜਾ
ਸਮਰਾਲਾ, 6 ਅਪਰੈਲ
ਦਿਆਲਪੁਰਾ ਫਲਾਈਓਵਰ ’ਤੇ ਲੰਘੀ ਰਾਤ ਕਰੀਬ ਇਕ ਵਜੇ ਫਾਰਚੂਨਰ ਤੇ ਸਕਾਰਪੀਓ ਗੱਡੀ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਮਗਰੋਂ ਫਾਰਚੂਨਰ ਗੱਡੀ ਨੂੰ ਅੱਗ ਲੱਗ ਗਈ ਤੇ ਉਸ ’ਚ ਸਵਾਰ ਲੁਧਿਆਣਾ ਈਸਟ ਦੇ ਏਸੀਪੀ ਸੰਦੀਪ ਸਿੰਘ ਅਤੇ ਉਨ੍ਹਾਂ ਦੇ ਗੰਨਮੈਨ ਦੀ ਮੌਤ ਹੋ ਗਈ ਜਦਕਿ ਡਰਾਈਵਰ ਗੰਭੀਰ ਜ਼ਖ਼ਮੀ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਦੇ ਬੁਰਜ ਕਾਹਨ ਸਿੰਘ ਵਾਲਾ ਦੇ ਰਹਿਣ ਵਾਲੇ ਤੇ 2016 ਬੈਚ ਦੇ ਪੀਪੀਐੱਸ ਅਧਿਕਾਰੀ ਸੰਦੀਪ ਸਿੰਘ ਦੇਰ ਰਾਤ ਆਪਣੀ ਫਾਰਚੂਨਰ ਗੱਡੀ ’ਚ ਚੰਡੀਗੜ੍ਹ ਤੋਂ ਲੁਧਿਆਣਾ ਪਰਤ ਰਹੇ ਸਨ। ਗੱਡੀ ਨੂੰ ਪੁਲੀਸ ਕਰਮਚਾਰੀ ਗੁਰਪ੍ਰੀਤ ਸਿੰਘ ਚਲਾ ਰਿਹਾ ਸੀ ਅਤੇ ਅਗਲੀ ਸੀਟ ’ਤੇ ਗੰਨਮੈਨ ਪਰਮਜੋਤ ਸਿੰਘ ਬੈਠਾ ਸੀ। ਦਿਆਲਪੁਰਾ ਫਲਾਈ ਓਵਰ ’ਤੇ ਪਹੁੰਚਦੇ ਹੀ ਸਾਹਮਣਿਓਂ ਆ ਰਹੀ ਸਕਾਰਪੀਓ ਗੱਡੀ ਨਾਲ ਇਨ੍ਹਾਂ ਦੀ ਟੱਕਰ ਹੋ ਗਈ ਅਤੇ ਦੋਵੇਂ ਗੱਡੀਆਂ ਡਿਵਾਈਡਰ ਨਾਲ ਟਕਰਾ ਗਈਆਂ ਜਿਸ ਮਗਰੋਂ ਫਾਰਚੂਨਰ ਨੂੰ ਅੱਗ ਲੱਗ ਗਈ।

Advertisement

ਸੜਕ ਹਾਦਸੇ ਮਗਰੋਂ ਸੜੀ ਹੋਈ ਏਸੀਪੀ ਦੀ ਕਾਰ

ਮੌਕੇ ’ਤੇ ਹਾਜ਼ਰ ਲੋਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਬੜੀ ਮੁਸ਼ਕਲ ਨਾਲ ਗੱਡੀ ’ਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਏਸੀਪੀ ਸੰਦੀਪ ਸਿੰਘ ਅਤੇ ਉਨ੍ਹਾਂ ਦੇ ਗੰਨਮੈਨ ਪਰਮਜੋਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਡਰਾਈਵਰ ਗੁਰਪ੍ਰੀਤ ਸਿੰਘ ਗੰਭੀਰ ਹਾਲਤ ਵਿੱਚ ਡੀਐੱਮਸੀ ਲੁਧਿਆਣਾ ਦਾਖਲ ਹੈ। ਫਾਇਰ ਬ੍ਰਿਗੇਡ ਨੇ ਮੌਕੇ ’ਤੇ ਪਹੁੰਚ ਕੇ ਫਾਰਚੂਨਰ ਨੂੰ ਲੱਗੀ ਅੱਗ ਬੁਝਾਈ। ਇਸ ਭਿਆਨਕ ਹਾਦਸੇ ਲਈ ਜ਼ਿੰਮੇਵਾਰ ਸਕਾਰਪੀਓ ਗੱਡੀ ਦਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ। ਪੁਲੀਸ ਨੇ ਅਣਪਛਾਤੇ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸਮਰਾਲਾ ਦੇ ਸਿਵਲ ਹਸਪਤਾਲ ’ਚ ਤਾਇਨਾਤ ਡਾ. ਮਨਪ੍ਰੀਤ ਕੌਰ ਨੇ ਕਿਹਾ ਕਿ ਦੇਰ ਰਾਤ ਤਿੰਨ ਜਣਿਆਂ ਨੂੰ ਹਸਪਤਾਲ ਲਿਆਂਦਾ ਗਿਆ। ਏਸੀਪੀ ਸੰਦੀਪ ਸਿੰਘ ਤੇ ਉਨ੍ਹਾਂ ਦੇ ਗੰਨਮੈਨ ਪਰਮਜੋਤ ਦੀ ਮੌਤ ਹੋ ਚੁੱਕੀ ਸੀ। ਡਰਾਈਵਰ ਐੱਚਸੀ ਗੁਰਪ੍ਰੀਤ ਸਿੰਘ ਗੰਭੀਰ ਰੂਪ ’ਚ ਜ਼ਖਮੀ ਸੀ ਤੇ ਉਸ ਨੂੰ ਤੁਰੰਤ ਲੁਧਿਆਣਾ ਰੈੱਫ਼ਰ ਕਰ ਦਿੱਤਾ ਗਿਆ।

Advertisement
Author Image

sukhwinder singh

View all posts

Advertisement
Advertisement
×