For the best experience, open
https://m.punjabitribuneonline.com
on your mobile browser.
Advertisement

ਅੱਛੇ ਦਿਨ: ਜਿਨ੍ਹਾਂ ‘ਹਮ ਦੋ ਹਮਾਰੇ ਦੋ’ ਉੱਤੇ ਲਾਈ ਮੋਹਰ..!

07:31 AM Mar 16, 2024 IST
ਅੱਛੇ ਦਿਨ  ਜਿਨ੍ਹਾਂ ‘ਹਮ ਦੋ ਹਮਾਰੇ ਦੋ’ ਉੱਤੇ ਲਾਈ ਮੋਹਰ
Advertisement

* 232 ਸੰਸਦ ਮੈਂਬਰਾਂ ਦੇ ਦੋ-ਦੋ ਬੱਚੇ
* 68 ਦੇ ਇਕਲੌਤਾ ਬੱਚਾ ਤੇ 39 ਸੰਸਦ ਮੈਂਬਰ ਬੇਔਲਾਦ
* 543 ਮੈਂਬਰਾਂ ਵਿਚੋਂ 104 ਸੰਸਦ ਮੈਂਬਰਾਂ ਦੇ ਤਿੰਨ-ਤਿੰਨ ਬੱਚੇ

Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 15 ਮਾਰਚ
ਮੌਜੂਦਾ ਲੋਕ ਸਭਾ ਦੇ ਕਰੀਬ 43 ਫ਼ੀਸਦੀ ਅਜਿਹੇ ਸੰਸਦ ਮੈਂਬਰ ਹਨ ਜਿਨ੍ਹਾਂ ਨੇ ‘ਹਮ ਦੋ ਹਮਾਰੇ ਦੋ’ ਨਾਅਰੇ ’ਤੇ ਪਹਿਰਾ ਦਿੱਤਾ ਹੈ। ਨਵੀਂ ਪੀੜ੍ਹੀ ਦੇ ਨੇਤਾਵਾਂ ਨੇ ਆਪਣੇ ਪਰਿਵਾਰ ਛੋਟੇ ਰੱਖੇ ਹਨ। ਉਹ ਵੇਲਾ ਪੁਰਾਣਾ ਸੀ ਜਦੋਂ ਲੋਕ ਰਾਜ ’ਚ ਚੁਣੇ ਪ੍ਰਤੀਨਿਧਾਂ ਦਾ ਪਰਿਵਾਰ ਵੱਡਾ ਹੁੰਦਾ ਸੀ। ਕੌਮੀ ਪਰਿਵਾਰ ਨਿਯੋਜਨ ਪ੍ਰੋਗਰਾਮ ਜਦੋਂ ਲਾਗੂ ਹੋਇਆ ਤਾਂ ਦੇਸ਼ ਦੇ ਲੋਕਾਂ ਨੂੰ ਛੋਟੇ ਪਰਿਵਾਰ ਰੱਖਣ ਦੀ ਨਸੀਹਤ ਦਿੱਤੀ ਗਈ ਅਤੇ ਇਹ ਵੀ ਨਾਅਰਾ ਮਕਬੂਲ ਹੋਇਆ, ‘ਛੋਟਾ ਪਰਿਵਾਰ, ਸੁਖੀ ਪਰਿਵਾਰ’। ਜਦੋਂ ਮੌਜੂਦਾ ਲੋਕ ਸਭਾ ਮੈਂਬਰਾਂ ਦੇ ਪਰਿਵਾਰਾਂ ਦੇ ਅਕਾਰ ਦੀ ਸਮੀਖਿਆ ਕਰਦੇ ਹਨ ਤਾਂ 232 ਸੰਸਦ ਮੈਂਬਰਾਂ ਦੇ ਦੋ-ਦੋ ਬੱਚੇ ਹੀ ਹਨ ਜਦੋਂ ਕਿ 68 ਸੰਸਦ ਮੈਂਬਰਾਂ ਦੇ ਇਕਲੌਤੇ ਬੱਚੇ ਹਨ। ਇਸੇ ਤਰ੍ਹਾਂ 39 ਸੰਸਦ ਮੈਂਬਰ ਉਹ ਹਨ ਜਿਹੜੇ ਬੇਔਲਾਦ ਹਨ ਅਤੇ ਇਨ੍ਹਾਂ ਸੰਸਦ ਮੈਂਬਰਾਂ ਦੀ ਉਮਰ 40 ਸਾਲ ਤੋਂ ਵੱਧ ਹੈ। ਹਾਲਾਂਕਿ ਕੁੱਲ 56 ਐੱਮਪੀਜ਼ ਹਨ ਜਿਨ੍ਹਾਂ ਦੇ ਕੋਈ ਬੱਚਾ ਹੀ ਨਹੀਂ ਹੈ। ਦੂਜੇ ਪਾਸੇ ਲੋਕ ਸਭਾ ਦੇ ਕੁੱਲ 543 ਮੈਂਬਰਾਂ ਵਿਚੋਂ 104 ਸੰਸਦ ਮੈਂਬਰਾਂ ਦੇ ਤਿੰਨ-ਤਿੰਨ ਬੱਚੇ ਹਨ।
ਭਾਜਪਾ ਦੇ ਸੀਨੀਅਰ ਆਗੂ ਨਿਧੜਕ ਸਿੰਘ ਬਰਾੜ ਆਖਦੇ ਹਨ ਕਿ ਸਮਾਜ ਜਾਂ ਦੇਸ਼ ਨੂੰ ਸੇਧ ਦੇਣ ਵਾਲੇ ਨੇਤਾ ਆਮ ਲੋਕਾਂ ਦੇ ਰੋਲ ਮਾਡਲ ਹੁੰਦੇ ਹਨ ਜੇ ਸਿਆਸਤਦਾਨ ਆਪਣਾ ਪਰਿਵਾਰ ਛੋਟਾ ਰੱਖਦੇ ਹਨ ਤਾਂ ਉਸ ਦਾ ਲੋਕਾਂ ’ਤੇ ਵੀ ਹਾਂ-ਪੱਖੀ ਅਸਰ ਪੈਂਦਾ ਹੈ। ਦੇਖਿਆ ਜਾਵੇ ਤਾਂ ਪੁਰਾਣੇ ਵੇਲਿਆਂ ਦੇ ਨੇਤਾਵਾਂ ਦੇ ਪਰਿਵਾਰ ਦਾ ਆਕਾਰ ਵੱਡਾ ਹੁੰਦਾ ਸੀ ਜਦੋਂਕਿ ਨਵੇਂ ਯੁੱਗ ਦੇ ਸਿਆਸਤਦਾਨਾਂ ਦੇ ਬੱਚਿਆਂ ਦੀ ਗਿਣਤੀ ਘੱਟ ਹੈ। ਮੌਜੂਦਾ ਲੋਕ ਸਭਾ ਵਿਚ ਤਿੰਨ ਸੰਸਦ ਮੈਂਬਰ ਅਜਿਹੇ ਹਨ ਜਿਨ੍ਹਾਂ ਦੇ ਸੱਤ-ਸੱਤ ਬੱਚੇ ਹਨ। ਅਸਾਮ ਤੋਂ ਸੰਸਦ ਮੈਂਬਰ ਮੌਲਾਣਾ ਅਜ਼ਮਲ ਦੇ ਸੱਤ ਬੱਚੇ ਹਨ ਅਤੇ ਉਹ 15 ਸਾਲ ਤੋਂ ਲਗਾਤਾਰ ਐੱਮਪੀ ਹਨ।
ਬਿਹਾਰ ਤੋਂ ਜਨਤਾ ਦਲ (ਯੂ) ਦੇ ਕਮੈਤ ਦਿਲੇਸ਼ਵਰ ਦੇ ਵੀ ਸੱਤ ਬੱਚੇ ਹਨ ਜਦੋਂ ਕਿ ਉੱਤਰ ਪ੍ਰਦੇਸ਼ ਵਿਚੋਂ ‘ਅਪਨਾ ਦਲ’ ਵਾਲੇ ਲੋਕ ਪਕੌਰੀ ਦੇ ਵੀ ਸੱਤ ਬੱਚੇ ਹੀ ਹਨ। ਪੰਜਾਬ ਵਿਚੋਂ ਮੁਹੰਮਦ ਸਦੀਕ ਦੇ ਵੀ ਛੇ ਬੱਚੇ ਹਨ। ਇਸੇ ਤਰ੍ਹਾਂ ਡੇਢ ਦਰਜਨ ਸੰਸਦ ਮੈਂਬਰਾਂ ਦੇ ਪੰਜ-ਪੰਜ ਬੱਚੇ ਹਨ। ਜ਼ਿਆਦਾ ਬੱਚਿਆਂ ਵਾਲੇ ਸੰਸਦ ਮੈਂਬਰ ਪੁਰਾਣੀ ਪੀੜ੍ਹੀ ਦੀ ਪ੍ਰਤੀਨਿਧਤਾ ਕਰਨ ਵਾਲੇ ਹਨ। ਭਾਜਪਾ ਦੇ ਸੰਸਦ ਮੈਂਬਰ ਭਾਨੂ ਪ੍ਰਤਾਪ ਸਿੰਘ ਦੇ ਪੰਜ ਬੱਚੇ ਹਨ ਅਤੇ ਉਹ 25 ਸਾਲ ਤੋਂ ਐੱਮਪੀ ਹਨ।
ਪੱਛਮੀ ਬੰਗਾਲ ਤੋਂ ਭਾਜਪਾ ਦੇ ਸੰਸਦ ਮੈਂਬਰ ਐੱਸਐੱਸ ਆਹਲੂਵਾਲੀਆ ਦੇ ਵੀ ਪੰਜ ਬੱਚੇ ਹਨ ਅਤੇ ਬਿਹਾਰ ਤੋਂ ਭਾਜਪਾ ਦੀ ਸੰਸਦ ਮੈਂਬਰ ਰਮਾ ਦੇਵੀ ਦੇ ਵੀ ਪੰਜ ਬੱਚੇ ਹਨ। ਇਸ ਤੋਂ ਇਲਾਵਾ ਮੌਜੂਦਾ ਸੰਸਦ ਵਿਚ ਚਾਰ ਚਾਰ ਬੱਚਿਆਂ ਵਾਲੇ 41 ਸੰਸਦ ਮੈਂਬਰ ਹਨ। ਡਾ. ਵਰਿੰਦਰ ਕੁਮਾਰ ਸੱਤਵੀਂ ਵਾਰ ਐੱਮਪੀ ਬਣੇ ਹਨ ਜਿਨ੍ਹਾਂ ਦੇ ਚਾਰ ਬੱਚੇ ਹਨ। ਕੌਮੀ ਸਿਆਸਤ ’ਤੇ ਨਜ਼ਰ ਮਾਰੀਏ ਤਾਂ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਦੇ 9 ਬੱਚੇ ਹਨ ਜਿਨ੍ਹਾਂ ਵਿਚੋਂ ਦੋ ਲੜਕੇ ਅਤੇ ਸੱਤ ਧੀਆਂ ਹਨ।
ਦੇਸ਼ ਦੇ ਪ੍ਰਧਾਨ ਮੰਤਰੀਆਂ ਵੱਲ ਦੇਖੀਏ ਤਾਂ ਮਰਹੂਮ ਪ੍ਰਧਾਨ ਮੰਤਰੀ ਪੀਵੀ ਨਰਸਿਮ੍ਹਾ ਰਾਓ ਦੇ ਅੱਠ ਬੱਚੇ ਹਨ ਜਦੋਂ ਕਿ ਐੱਚਡੀ ਦੇਵਗੌੜਾ ਦੇ ਛੇ ਬੱਚੇ ਸਨ। ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਕੋਈ ਬੱਚਾ ਨਹੀਂ। ਦੇਸ਼ ਵਿਚੋਂ ਗੁਜਰਾਤ ਸੂਬੇ ਵਿਚ ਤਾਂ ਸਥਾਨਕ ਚੋਣਾਂ ਲੜਨ ਲਈ ਦੋ ਤੋਂ ਵੱਧ ਬੱਚਿਆਂ ਵਾਲੇ ਅਯੋਗ ਹਨ। ਜਦੋਂ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੇ ਸਾਲ 2005-06 ਵਿਚ ਕਾਨੂੰਨ ਵਿਚ ਸੋਧ ਕਰਕੇ ਸਥਾਨਕ ਚੋਣਾਂ ਲੜਨ ਲਈ ਦੋ ਬੱਚਿਆਂ ਦੀ ਸ਼ਰਤ ਰੱਖ ਦਿੱਤੀ ਸੀ। ਦੇਸ਼ ਦੇ 11 ਸੂਬਿਆਂ ਵਿਚ ਦੋ ਬੱਚਿਆਂ ਵਾਲੀ ਨੀਤੀ ਹੈ ਜਿੱਥੇ ਵੱਧ ਬੱਚਿਆਂ ਵਾਲੇ ਸਥਾਨਕ ਚੋਣਾਂ ਨਹੀਂ ਲੜ ਸਕਦੇ ਹਨ।

Advertisement
Author Image

joginder kumar

View all posts

Advertisement
Advertisement
×