ਸ੍ਰੀ ਰਾਮ ਲੱਲਾ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਕਰਾਉਣ ਵਾਲੇ ਮੁੱਖ ਪੁਜਾਰੀ ਆਚਾਰੀਆ ਲਕਸ਼ਮੀਕਾਂਤ ਦੀਕਸ਼ਿਤ ਦਾ ਦੇਹਾਂਤ
12:54 PM Jun 22, 2024 IST
Advertisement
ਵਾਰਾਨਸੀ (ਯੂਪੀ), 22 ਜੂਨ
ਅਯੁੱਧਿਆ ਦੇ ਵਿਸ਼ਾਲ ਰਾਮ ਮੰਦਰ ਵਿੱਚ ਸ੍ਰੀ ਰਾਮ ਲੱਲਾ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਕਰਨ ਵਾਲੇ ਮੁੱਖ ਪੁਜਾਰੀ ਆਚਾਰੀਆ ਲਕਸ਼ਮੀਕਾਂਤ ਦੀਕਸ਼ਿਤ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ 86 ਸਾਲਾਂ ਦੇ ਸਨ ਅਤੇ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਮਣੀਕਰਨਿਕਾ ਘਾਟ ਵਿਖੇ ਕੀਤਾ ਜਾਵੇਗਾ। ਆਚਾਰੀਆ ਦੀਕਸ਼ਿਤ ਕਾਸ਼ੀ ਦੇ ਵੱਡੇ ਵਿਦਵਾਨਾਂ ਵਿੱਚ ਗਿਣੇ ਜਾਂਦੇ ਹਨ।
Advertisement
Advertisement